ਦੇਸ਼

ਭਾਜਪਾ ਨੂੰ ਝਟਕਾ, ਕੁਸ਼ਵਾਹਾ ਤੇ ਉਰਜਿਤ ਪਟੇਲ ਦਾ ਅਸਤੀਫ਼ਾ

BJP shocks, Kushwaha, Urjit Patel, resigns

ਨਵੀਂ ਦਿੱਲੀ, 
ਫਿਲਹਾਲ ਦੀ ਘੜੀ ਦੇਸ਼ ‘ਚ ਮੋਦੀ ਸਰਕਾਰ ਲਈ ਕੁਝ ਚੰਗਾ ਨਹੀਂ ਚੱਲ ਰਿਹਾ ਹੈ ਪੰਜ ਸੂਬਿਆਂ ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਜਿੱਥੇ ਭਾਜਪਾ ਬੈਕੁਫਟ ‘ਤੇ ਨਜ਼ਰ ਆ ਰਹੀ ਹੈ ਉੱਥੇ ਐਨਡੀਏ ਸਰਕਾਰ ਦੇ ਸਹਿਯੋਗੀ ਪਾਰਟੀਆਂ ਨੇ ਵੀ ਮੋਦੀ ਸਰਕਾਰ ‘ਤੇ ਹਮਲੇ ਤੇਜ਼ ਕਰ ਦਿੱਤੇ ਹਨ ਅੱਜ ਦਿਨ ‘ਚ ਕੇਂਦਰੀ ਮੰਤਰੀ ਉਪੇਂਦਰ ਕੁਸ਼ਵਾਹਾ ਨੇ ਜਿੱਥੇ ਐਨਡੀਏ ਨੂੰ ਝਟਕਾ ਦਿੰਦਿਆਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਤੇ ਮੋਦੀ ‘ਤੇ ਹਮਲਾਵਰ ਹੋ ਗਏ ਤੇ ਸ਼ਾਮ ਹੁੰਦੇ-ਹੁੰਦੇ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਗਵਰਨਰ ਉਰਜਿਤ ਪਟੇਲ ਨੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹਾਲਾਂਕਿ ਉਰਜਿਤ ਨੇ ਅਸਤੀਫ਼ੇ ‘ਤੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ ਪਰ ਇਸ ‘ਤੇ ਸਿਆਸਤ ਤੇਜ਼ ਹੋ ਗਈ ਹੈ ਵਿਰੋਧੀ ਜਿੱਥੇ ਸਰਕਾਰ ‘ਤੇ ਹੋਰ ਹਮਲਾਵਰ ਹੋ ਗਏ ਹਨ ਉੱਥੇ ਮੋਦੀ ਸਰਕਾਰ ਦੀਆਂ ਮੁਸ਼ਕਲਾਂ ਵਧ ਗਈਆਂ ਹਨ
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਤੇ ਰਿਜ਼ਰਵ ਬੈਂਕ ਆਫ਼ ਇੰਡੀਆ ਦਰਮਿਆਨ ਪਿਛਲੇ ਕਾਫ਼ੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਭਾਰਤ ਸਰਕਾਰ ਨੇ ਅਗਸਤ 2016 ‘ਚ ਆਰਬੀਆਈ ਦੇ ਡਿਪਟੀ ਗਵਰਨਰ ਉਰਜਿਤ ਪਟੇਲ ਨੂੰ ਨਵਾਂ ਗਵਰਨਰ ਐਲਾਨਿਆ ਸੀ, ਉਨ੍ਹਾਂ ਰਘੂਰਾਮ ਰਾਜਨ ਦੀ ਥਾਂ ਲਈ ਸੀ ਉਨ੍ਹਾਂ ਦਾ ਕਾਰਜਕਾਲ 3 ਸਾਲਾਂ ਦਾ ਸੀ 28 ਅਕਤੂਬਰ 1963 ਨੂੰ ਜੰਮੇ ਉਰਜਿਤ ਨੇ ਲੰਦਨ ਸਕੂਲ ਆਫ਼ ਇਨੋਨਾਮਿਕਸ ਤੋਂ ਬੀਏ ਕੀਤੀ ਹੈ
ਮੋਦੀ ਸਰਕਾਰ ਨੇ ਬਿਹਾਰ ਨੂੰ ਅਣਗੋਲਿਆ
ਨਵੀਂ ਦਿੱਲੀ, ਬਿਹਾਰ ‘ਚ ਸੀਟਾਂ ਦੀ ਵੰਡ ਤੋਂ ਨਰਾਜ਼ ਚੱਲ ਰਹੇ ਕੌਮੀ ਲੋਕ ਸਮਤਾ ਪਾਰਟੀ ਦੇ ਮੁਖੀ ਉਪੇਂਦਰ ਸਿੰਘ ਕੁਸ਼ਵਾਹਾ ਨੇ ਕੇਂਦਰੀ ਮਨੁੱਖੀ ਵਸੀਲੇ ਵਿਕਾਸ ਰਾਜ ਮੰਤਰੀ ਅਹੁਦੇ ਤੋਂ ਅੱਜ ਅਸਤੀਫ਼ਾ ਦੇ ਦਿੱਤਾ ਸੂਤਰਾਂ ਅਨੁਸਾਰ ਕੁਸ਼ਵਾਹਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ ਦੱਸਿਆ ਜਾਂਦਾ ਹੈ ਕਿ ਕੁਸ਼ਵਾਹਾ ਆਉਂਦੀਆਂ ਲੋਕ ਸਭਾ ਚੋਣਾਂ ‘ਚ ਬਿਹਾਰ ‘ਚ ਆਪਣੀ ਪਾਰਟੀ ਲਈ ਪਹਿਲਾਂ ਦੀ ਤੁਲਨਾ ‘ਚ ਇਸ ਵਾਰ ਜ਼ਿਆਦਾ ਸੀਟਾਂ ਚਾਹੁੰਦੇ ਹਨ ਉਨ੍ਹਾਂ ਮੋਦੀ ਸਰਕਾਰ ‘ਤੇ ਬਿਹਾਰ ਨੂੰ ਸਪੈਸ਼ਲ ਪੈਕੇਜ਼ ਦੇਣ ਦੇ ਵਾਅਦੇ ਤੋਂ ਮੁਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਬਿਹਾਰ ਨੂੰ ਅਣਗੋਲਿਆਂ ਕੀਤਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

ਪ੍ਰਸਿੱਧ ਖਬਰਾਂ

To Top