ਬੀਐੱਮਸੀ ਚੋਣਾਂ : ਭਾਜਪਾ ਤੇ ਸ਼ਿਵਸੈਨਾ ਦੀ ਸ਼ਾਨਦਾਰ ਜਿੱਤ, ਕਾਂਗਰਸ ਨੂੰ ਕਰਾਰੀ ਹਾਰ

ਏਜੰਸੀ ਮੁੰਬਈ,
ਮਹਾਂਰਾਸ਼ਟਰ ‘ਚ ਮਹੱਤਵਪੂਰਨ ਨਗਰ ਨਿਗਮ ਚੋਣਾਂ ਦੇ ਨਤੀਜਿਆਂ ‘ਚ ਸ਼ਿਵਸੈਨਾ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਫੈਸਲਾਕੁੰਨ ਜਿੱਤ ਨਾਲ ਦੋਵੇਂ ਪਾਰਟੀਆਂ ‘ਚ ਖੁਸ਼ੀ ਦੀ ਲਹਿਰ ਦੌੜ ਗਈ ਤੇ ਦੋਵੇਂ ਪਾਰਟੀਆਂ ਦੇ ਦਫ਼ਤਰਾਂ ਤੋਂ ਬਾਹਰ ਉਤਸ਼ਾਹੀ ਵਰਕਰਾਂ ਨੇ ਢੋਲ ਵਜਾਏ ਤੇ ਪਟਾਕੇ ਚਲਾਏ ਮੁੰਬਈ ਨਗਰ ਨਿਗਮ ਦੇ ਸਭ ਤੋਂ ਮਹੱਤਵਪੂਰਨ ਚੋਣਾਂ ‘ਚ ਸ਼ਿਵਸੈਨਾ ਨੇ ਸਭ ਤੋਂ ਜ਼ਿਆਦਾ ਥਾਂ ਜਿੱਤ ਦਰਜ ਕੀਤੀ, ਉੱਥੇ ਹੀ ਭਾਜਪਾ ਵੀ ਉਸ ਤੋਂ ਜ਼ਿਆਦਾ ਪਿੱਛੇ ਨਹੀਂ ਰਹੀ ਕੇਂਦਰ ਸਰਕਾਰ ਤੇ ਸੂਬਾ ਸਰਕਾਰ ‘ਚ ਗਠਜੋੜ ‘ਚ ਸਾਂਝੀਦਾਰ ਦੋਵੇਂ ਪਾਰਟੀਆਂ ਨੇ ਨਗਰੀ ਸੈੱਲ ਚੋਣਾਂ ਵੱਖ-ਵੱਖ ਲੜੀਆਂ ਹਨ 227 ਮੈਂਬਰੀ ਮੁੰਬਈ ਨਗਰ ਨਿਗਮ (ਬੀਐਮਸੀ) ਦੀਆਂ ਚੋਣਾਂ ‘ਚ ਸ਼ਿਵਸੈਨਾ 84 ਤੇ ਭਾਜਪਾ 81 ਸੀਟਾਂ ਜਿੱਤ ਚੁੱਕੀਆਂ ਹਨ  ਕਾਂਗਰਸ ਨੂੰ 31 ਸੀਟਾਂ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਨੂੰ 9 ਸੀਟਾਂ ਮਿਲੀਆਂ ਹਨ ਮਹਾਂਰਾਸ਼ਟਰ ਨਵਨਿਰਮਾਣ ਫੌਜ ਨੂੰ 7 ਤੇ ਹੋਰਨਾਂ ਨੂੰ 15 ਸੀਟਾਂ ਪ੍ਰਾਪਤ ਹੋਈਆਂ ਹਨ ਬੀਐਮਸੀ ‘ਚ ਬਹੁਮਤ ਲਈ 114 ਮੈਂਬਰ ਚਾਹੀਦੇ ਹਨ ਭਾਜਪਾ ਨੇ ਸੰਕੇਤ ਦਿੱਤਾ ਕਿ ਉਹ ਸ਼ਿਵਸੈਨਾ ਦੇ ਨਾਲ ਹੀ ਚੱਲਣਾ ਚਾਹੇਗੀ ਭਾਜਪਾ ਦੇ ਸਾਂਸਦ ਕਿਰੀਟ ਸੋਮੈਇਆ ਨੇ ਕਿਹਾ ਕਿ ਮੁੰਬਈ ਨੇ ਵਿਕਾਸ, ਪਾਰਦਰਸ਼ਤਾ ਨੂੰ ਚੁਣਿਆਹੈ ਇਸ ਪਥ ‘ਤੇ ਅਸੀਂ ਮਿੱਤਰਪੱਖ ਨੂੰ ਨਾਲ ਲੈ ਕੇ ਚੱਲਾਂਗੇ ਸ਼ਿਵਸੈਨਾ ਦੇ ਆਗੂਆਂ ਦਾ ਵੀ ਕਹਿਣਾ ਹੈ ਕਿ ਭਾਜਪਾ ਦੇ ਨਾਲ ਉਨ੍ਹਾਂ ਦਾ ਮਤਭੇਦ ਵੈਚਾਰਿਕ ਨਹੀਂ ਹੈ
ਕਾਂਗਰਸ ਦੇ ਖਰਾਬ ਪ੍ਰਦਰਸ਼ਨ ਦੀ ਜ਼ਿੰਮੇਵਾਰੀ ਲੈਂਦਿਆਂ ਮੁੰਬਈ ਪ੍ਰਦੇਸ਼ ਕਾਂਗਰਸ ਪ੍ਰਧਾਨ ਸੰਜੇ ਨਿਰੂਪਮ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਰਾਕਾਂਪਾ ਦੇ ਆਗੂ ਸਚਿਨ ਅਹੀਰ ਨੇ ਖਰਾਬ ਪ੍ਰਦਰਸ਼ਨ ਦੀ ਜ਼ਿੰਮੇਵਾਰੀ ਕਾਂਗਰਸ ‘ਤੇ ਪਾਉਂਆਿਂ ਕਿਹਾ ਕਿ ਦੋਵੇਂ ਪਾਰਟੀਆਂ ਨੂੰ ਗਠਜੋੜ ‘ਚ ਚੋਣਾਂ ਲੜਨੀਆਂ ਚਾਹੀਦੀਆਂ ਸਨ ਉਨ੍ਹਾਂ ਕਾਂਗਰਸ ਦੇ ਨਿਰੂਪਮ, ਨਰਾਇਣ ਰਾਣੇ ਆਦਿ ਆਗੂਆਂ ਦਰਮਿਆਨ ਆਪਸੀ ਕਲੇਸ਼ ਨੂੰ ਹਾਰ ਦਾ ਕਾਰਨ ਦੱਸਿਆ ਕਾਂਗਰਸ ਲਈ ਸਭ ਤੋਂ ਖਰਾਬ ਖਬਰ ਪੂਨੇ ਤੋਂ ਆਈ, ਜਿੱਥੇ ਭਾਜਪਾ ਨੇ ਉਸਦੇ ਗੜ੍ਹ ‘ਚ ਪਟਖਣੀ ਦਿੱਤੀ ਨਾਗਪੁਰ, ਨਾਸਿਕ, ਅਮਰਾਵਤੀ ਤੇ ਅਕੋਲਾ ਨਗਰ ਨਿਗਮਾਂ ‘ਚ ਵੀ ਭਾਜਪਾ ਤੇ ਸ਼ਿਵਸੈਨਾ ਨੇ ਕਾਂਗਰਸ ਤੇ ਰਾਕਾਂਪਾ ਨੂੰ ਕਾਫ਼ੀ ਪਿੱਛੇ ਛੱਡ ਦਿੱਤਾ