ਪੰਜਾਬ ’ਚ ਭਾਜਪਾ ਦੀ ਪਹਿਲੀ ਸੂਚੀ ਜਾਰੀ, 34 ਉਮੀਦਵਾਰਾਂ ਦਾ ਕੀਤਾ ਐਲਾਨ

Bjp, BJP Candidates

ਫਾਜਿਲਕਾ ਤੋਂ ਸੁਰਜੀਤ ਜਿਆਣੀ ਤੇ ਸੰਗਰੂਰ ਤੋਂ ਅਰਵਿੰਦ ਖੰਨਾ ਨੂੰ ਮਿਲੀ ਟਿਕਟ

  • 12 ਕਿਸਾਨ ਪਰਿਵਾਰਾਂ ਨੂੰ ਟਿਕਟ ਦਿੱਤੀ ਗਈ ਹੈ
  • 8 ਐਸਸੀ ਪਰਿਵਾਰਾਂ ਨੂੰ ਟਿਕਟ ਦਿੱਤੀ ਗਈ ਹੈ
  • ਪਹਿਲੀ ਸੂਚੀ ’ਚ 13 ਸਿੱਖ ਚਿਹਰੇ ਸ਼ਾਮਲ
  • ਫਾਜਿਲਕਾ ਤੋਂ ਸੁਰਜੀਤ ਜਿਆਣੀ ਨੂੰ ਮਿਲੀ ਟਿਕਟ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤਾ ਹੈ। ਭਾਜਪਾ ਨੇ ਆਪਣੀ ਪਹਿਲੀ ਸੂਚੀ ’ਚ 34 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਭਾਜਪਾ ਦੀ ਪਹਿਲੀ ਸੂਚੀ ’ਚ 12 ਕਿਸਾਨ ਪਰਿਵਾਰਾਂ ਨੂੰ ਟਿਕਟ ਦਿੱਤੀ ਹੈ ਤੇ 8 ਐਸਸੀ ਪਰਿਵਾਲਾਂ ਨੂੰ ਟਿਕਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪਹਿਲੀ ਸੂਚੀ ’ਚ 13 ਸਿੱਖ ਚਿਹਰੇ ਵੀ ਸ਼ਾਮਲ ਕੀਤੇ ਗਏ ਹਨ। ਕਪਰੂਥਲਾ ਤੋਂ ਰਣਜੀਤ ਸਿੰਘ, ਜਲੰਧਰ ਪੱਛਮੀ ਤੋਂ ਮਹਿੰਦਰ ਭਗਤ, ਜਲਧੰਰ ਉਤਰੀ ਤੋਂ ਕੇਡੀ ਭੰਡਾਰੀ, ਜਲੰਧਰ ਕੇਂਦਰੀ ਤੋਂ ਮਨੋਰੰਜਨ ਕਾਲੀਆ,  ਹੁਸ਼ਿਆਰਪੁਰ ਤੋਂ ਤੀਕਸ਼ਣ ਸੂਦ, ਦਸੂਹਾ ਤੋਂ ਰਘੂਨਾਥ ਰਾਣਾ, ਗੜ੍ਹਸੰਕਰ ਤੋਂ ਨਮਿਸ਼ਾ ਮਹਿਤਾ, ਚੱਬੇਵਾਲ ਤੋਂ ਡਾ. ਦਿਲਬਾਗ ਰਾਏ, ਤਰਨਤਾਰਨ ਤੋਂ ਨਵਰੀਤ, ਬੰਗਾ ਤੋਂ ਮੋਹਨ ਲਾਲ ਬੰਗਾ, ਬਲਾਚੌਰ ਤੋਂ ਅਸ਼ੋਕ ਬਾਠ, ਫਤਿਹਗੜ੍ਹ ਸਾਹਿਬ ਤੋਂ ਦੀਦਾਰ ਸਿੰਘ ਭੱਟੀ, ਅਮਲੋਹ ਤੋਂ ਕੰਵਰਵੀਰ ਸਿੰਘ ਟੋਹੜਾ, ਲੁਧਿਆਣਾ ਕੇਂਦਰੀ ਤੋਂਂ ਗੁਰਦੇਵ ਵਰਮਾ, ਖੰਨਾ ਤੋਂ ਗੁਰਪ੍ਰੀਤ ਸਿੰਘ ਭੱਟੀ, ਗਿੱਲ ਤੋਂ ਐਸ. ਆਰ ਲੱਧੜ, ਫਿਰੋਜ਼ੁਰ ਸ਼ਹਿਰੀ ਤੋਂ ਰਾਣਾ ਗੁਰਮੀਤ ਸਿੰਘ ਸੋਢੀ, ਜਗਰਾਓਂ ਤੋਂ ਕੰਵਰ ਨਰਿੰਦਰ ਸਿੰਘ, ਫਾਜਿਲਕਾ ਤੋਂ ਸੁਰਜੀਤ ਜਿਆਣੀ, ਜਲਾਲਾਬਾਦ ਤੋਂ ਪੂਰਨ ਚੰਦ, ਸ੍ਰੀ ਮੁਕਤਸਰ ਸਾਹਿਬ ਤੋਂ ਨਰੇਸ਼ ਪਠੇਲਾ, ਤਲਵੰਡੀ ਸਾਬੋ ਤੋਂ ਰਵੀ ਪ੍ਰੀਤ ਸਿੰਘ ਸਿੱਧੂ, ਸੰਗਰੂਰ ਤੋਂ ਅਰਵਿੰਦ ਖੰਨਾ, ਸਰਦੂਲਗੜ੍ਹ ਤੋਂ ਜਗਜੀਤ ਸਿੰਘ ਮਿਲਖਾ,ਦੀਨਾ ਨਗਰ ਤੋਂ ਰੇਣੂ ਕਸ਼ਯਪ, ਡੇਰਾਬੱਸੀ ਤੋਂ ਸੰਜੀਵ ਖੰਨਾ, ਫਰੀਦਕੋਟ ਤੋਂ ਗੌਰਵ ਕੱਕੜ, ਅਬੋਹਰ ਤੋਂ ਆਰੁਣ ਨਾਰੰਗ, ਭੁੱਚੋ ਮੰਡੀ ਤੋਂ ਰੁਪਿੰਦਰ ਸਿੰਘ ਸਿੱਧੂ, ਅੰਮ੍ਰਿਤਸਰ ਉੱਤਰੀ ਤੋਂ ਸੁਖਮਿੰਦਰ ਸਿੰਘ ਪਿੰਟੂ ਨੂੰ ਟਿਕਟ ਦਿੱਤੀ ਗਈ ਹੈ।

1

2

3

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ