ਭਾਜਪਾ ਦੀ ਜਨ ਵਿਧਾਨਸਭਾ ਵੀ ਹੋਈ ਸ਼ੁਰੂ, ਦੇਖੋ LIVE ਤਸਵੀਰਾਂ

ਭਾਜਪਾ ਦੀ ਜਨ ਵਿਧਾਨਸਭਾ ਵੀ ਹੋਈ ਸ਼ੁਰੂ, ਦੇਖੋ LIVE ਤਸਵੀਰਾਂ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਵਿਧਾਨ ਸਭਾ 15 ਮਿੰਟ ਮੁਲਵਤੀ ਤੋਂ ਬਾਅਦ ਦੁਬਾਰਾ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਬੀਜੇਪੀ ਵਾਲਿਆਂ ਨੇ ਵਿਸ਼ਵਾਸ ਮਤ ਦਾ ਵਿਰੋਧ ਕਰਦਿਆਂ ਆਪਣੀ ਅਲੱਗ ਜਨ ਸਭਾ ਸ਼ੁਰੂ ਕਰ ਲਈ ਹੈ। ਦੱਸਣਯੋਗ ਹੈ ਕਿ ਸੈਸ਼ਨ ‘ਚ ‘ਆਪ’ ਵੱਲੋਂ ਵਿਸ਼ਵਾਸ ਮਤ ਪੇਸ਼ ਕੀਤਾ ਜਾ ਰਿਹਾ ਹੈ। ਜਿਸ ਕਰਕੇ ਵਿਧਾਨ ਸਭਾ ‘ਚ ਹੰਗਾਮਾ ਹੋ ਗਿਆ। ਬੀਜੇਪੀ ਤੇ ਕਾਂਗਰਸ ਇਸ ਦਾ ਲਗਾਤਾਰ ਵਿਰੋਧ ਕਰਨ ਲੱਗੇ ਹੋਏ ਸਨ। ਇਸ ਦੌਰਾਨ ਹਾਊਸ ਨੂੰ 15 ਮਿੰਟ ਵਾਸਤੇ ਮੁਲਤਵੀ ਵੀ ਕੀਤਾ ਗਿਆ ਸੀ।

ਅੱਜ ਦੇ ਸੈਸ਼ਨ ’ਚ ਹੁਣ ਤੱਕ ਕੀ ਹੋਇਆ

ਸੈਸ਼ਨ ਦੀ ਸ਼ੁਰੂਵਾਤ ’ਚ ਸਭ ਤੋਂ ਪਹਿਲਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਵਿਧਾਨ ਸਭਾ ’ਚ ਨਿਰਮਲ ਸਿੰਘ ਕਾਹਲੋਂ, ਸਾਬਕਾ ਸਪੀਕਰ ਤੇ ਸਾਬਕਾ ਮੰਤਰੀ, ਡਾ. ਧਰਮਬੀਰ ਅਗਨੀਹੋਤਰੀ ਸਾਬਕਾ ਐਮਐਲਏ, ਪਦਮਸ਼੍ਰੀ ਜਗਜੀਤ ਸਿੰਘ ਹਾਰਾ ਪ੍ਰਗਤੀਸ਼ੀਲ ਕਿਸਾਨ ਤੇ ਕਿਸ਼ਨ ਦੇਵ ਖੋਸਲ ਪ੍ਰਸਿੱਧ ਸਮਾਜ ਸੇਵਕ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ ਗਈ।

  • ਕਾਂਗਰਸ ਜ਼ੀਰੋ ਕਾਲ ਨੂੰ ਲੈ ਹੰਗਾਮਾ ਕਰ ਰਹੀ ਹੈ
  • ਮੈਨੂੰ ਕਾਰਵਾਈ ਲਈ ਮਜਬੂਰ ਨਾ ਕਰੋ : ਸਪੀਕਰ
  • ਅਕਾਲੀ ਦਲ ਚੁਪ ਕਰਕੇ ਬੈਠੇ ਹਨ
  • ਭਰੋਸਗੀ ਦਾ ਮਤਾ ਕਿਉਂ ਲੈ ਕੇ ਆਇਆ ਜਾ ਰਿਹਾ ਹੈ : ਪ੍ਰਤਾਪ ਬਾਜਵਾ
  • ਰਾਜਪਾਲ ਵਲੋਂ ਜਦੋ ਮਤੇ ਨੂੰ ਗਲਤ ਕਰਾਰ ਦਿੱਤਾ ਗਿਆ ਸੀ ਤਾਂ ਅੱਜ ਭਰੋਸਗੀ ਮਤਾ ਕਿਵੇਂ ਆਏਗਾ
  • ਰਾਜਪਾਲ ਦੀ ਗਰਿਮਾ ਨੂੰ ਚੈਲੇਂਜ ਕਰਨ ਦੀ ਕੋਸ਼ਿਸ਼
  • ਕਿਹੜੀ ਪਾਕਿਸਤਾਨ ਨਾਲ ਜੰਗ ਸ਼ੁਰੂ ਹੋ ਗਈ ਸੀ ਕਿ ਤੁਸੀਂ ਇਹਨਾਂ ਜਲਦੀ ਸੈਸ਼ਨ ਕਰ ਰਹੇ ਹੋ
  • ਭਰੋਸਗੀ ਮਤਾ ਪੇਸ਼ ਕਰਨਾ ਗਲਤ ਹੈ, ਇਹ ਨਿਯਮਾਂ ਅਨੁਸਾਰ ਨਹੀਂ ਹੈ।
  • ਹਾਊਸ 15 ਮਿੰਟ ਲਈ ਸਥਗਿਤ
  • ਸਦਨ ਵਿੱਚ ਹੰਗਾਮੇ ਦੌਰਾਨ ਵੈਲ ਚ ਗਏ ਕਾਂਗਰਸ ਦੇ ਵਿਧਾਇਕ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ