ਵਿਚਾਰ

ਬੁੱਤਾਂ ‘ਤੇ ਕਾਲਖ ਦੀ ਸਿਆਸਤ

Black, Politics, Statues

ਲੁਧਿਆਣਾ ‘ਚ ਮਰਹੂਮ ਪ੍ਰਧਾਨ ਮੰਤਰੀ ਦੇ ਬੁੱਤ ‘ਤੇ ਕਾਲਖ ਮਲੇ ਜਾਣ ਨਾਲ ਸਿਆਸਤ ਗਰਮਾ ਗਈ ਹੈ ਜਿਸ ਤਰ੍ਹਾਂ ਕਾਲਖ ਮਲਣ ਦੇ ਮੁਲਜ਼ਮ ਨੇ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਦੀ ਹਾਜ਼ਰੀ ‘ਚ ਗ੍ਰਿਫ਼ਤਾਰੀ ਦਿੱਤੀ ਉਸ ਤੋਂ ਇਹੀ ਸਾਬਤ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੰਗਿਆਂ ਦੇ ਮੁੱਦੇ ਕਾਂਗਰਸ ਖਿਲਾਫ਼ ਵਰਤਣ ਦਾ ਪੈਂਤੜਾਂ ਬਣਾ ਲਿਆ ਹੈ ਦਰਅਸਲ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੱਜਣ ਕੁਮਾਰ ਖਿਲਾਫ਼ ਆਏ ਫੈਸਲੇ ਦਾ ਸਵਾਗਤ ਕਰਕੇ ਫੈਸਲੇ ਨਾਲ ਪੰਜਾਬ ਕਾਂਗਰਸ ‘ਤੇ ਪੈਣ ਵਾਲੇ ਕਿਸੇ ਮਾੜੇ ਪ੍ਰਭਾਵ ਨੂੰ ਰੋਕਿਆ ਸੀ ਅਕਾਲੀ ਦਲ ਨੇ ਅਮਰਿੰਦਰ ਸਿੰਘ ਦੇ ਬਿਆਨ ‘ਤੇ ਆਪਣਾ ਪੱਲੜਾ ਭਾਰਾ ਕਰਨ ਬੁੱਤਾਂ ‘ਤੇ ਕਾਲਖ ਮਲਣ ਦਾ ਪੈਂਤਰਾ ਵਰਤਣਾ ਸ਼ੁਰੂ ਕਰ ਦਿੱਤਾ ਪੰਜਾਬ ਲਈ ਇੱਕ ਹੋਰ ਦੁਖਾਂਤਕ ਤੇ ਨਿਰਾਸ਼ਾਜਨਕ ਦੌਰ ਹੈ ਧਰਮ ਦੇ ਨਾਂਅ ‘ਤੇ ਰਾਜਨੀਤੀ ਕਰਨ ਦਾ ਰੁਝਾਨ ਪੰਜਾਬ ‘ਚ ਬੜਾ ਪੁਰਾਣਾ ਤੇ ਸਿਆਸੀ ਪਾਰਟੀਆਂ ਲਈ ਕਾਰਗਰ ਸਾਬਤ ਹੁੰਦਾ ਆਇਆ ਹੈ ਦਰਅਸਲ ਧਰਮ ਦਾ ਸਬੰਧ ਜਜ਼ਬਾਤਾਂ ਨਾਲ ਹੈ ਲੋਕਾਂ ਦੇ ਜਜ਼ਬਾਤਾਂ ਨੂੰ ਭੜਕਾ ਕੇ ਸਿਆਸੀ ਪਾਰਟੀਆਂ ਆਪਣੇ ਹਿੱਤ ਸਾਧਣ ‘ਚ ਕਾਮਯਾਬ ਰਹੀਆਂ ਹਨ ਅਜਿਹੀਆਂ ਕੋਸ਼ਿਸ਼ਾਂ ਨਾਲ ਰਾਜਨੀਤਕ ਫਾਇਦਾ ਤਾਂ ਹੁੰਦਾ ਹੈ ਪਰ ਸਮਾਜ ਅੰਦਰ ਇੱਕ ਅਜਿਹੀ ਨਫ਼ਰਤ ਘੁਲਦੀ ਹੈ ਜੋ ਲੰਮੇ ਸਮੇਂ ਤੱਕ ਅਮਨ ਚੈਨ ਲਈ ਖ਼ਤਰਾ ਬਣ ਜਾਂਦੀ ਹੈ ਦਿੱਲੀ ‘ਚ ਸਿੱਖ ਕਤਲੇਆਮ ਬੇਹੱਦ ਨਿੰਦਾਜਨਕ ਤੇ ਮਨੁੱਖਤਾ ਦੇ ਇਤਿਹਾਸ ਦਾ ਕਾਲਾ ਅਧਿਆਇ ਹੈ 34 ਸਾਲਾਂ ਬਾਦ ਪੀੜਤਾਂ ਨੂੰ ਨਿਆਂ ਮਿਲਣਾ ਵੀ ਸਹਿਜ ਨਹੀਂ ਪਰ ਫਿਰ ਵੀ ਇਸ ਗੱਲ ਦੀ ਤਸੱਲੀ ਕੀਤੀ ਜਾ ਸਕਦੀ ਹੈ ਕਿ ਆਖ਼ਰ ਦੋਸ਼ੀ ਕਾਨੂੰਨ ਦੇ ਸ਼ਿਕੰਜ਼ੇ ਹੇਠ ਆ ਹੀ ਗਏ ਨਿਆਂ ਮਿਲਣ ‘ਚ ਦੇਰੀ ਦਾ ਕਾਰਨ ਸਿਆਸੀ ਢਾਂਚਾ ਵੀ ਹੈ ਦਿੱਲੀ  ਹਾਈਕੋਰਟ ਨੇ ਫੈਸਲੇ ‘ਚ ਜਿਸ ਤਰ੍ਹਾ ਇਸ ਮਾਮਲੇ ਦੇ ਭਿਆਨਕ ਚਿਹਰੇ ਦੀ ਵਿਆਖਿਆ ਕੀਤੀ ਹੈ, ਉਸ ਨਾਲ ਪੂਰੇ ਦੇਸ਼ ਦੀ ਹਮਦਰਦੀ ਪੀੜਤ ਪਰਿਵਾਰਾਂ ਨਾਲ ਹੋਈ ਹੈ ਅਦਾਲਤ ਦੀ ਭਾਸ਼ਾ ਨੇ ਭਿਆਨਕ ਕਤਲੇਆਮ ਨੂੰ ਮਨੁੱਖਤਾ ਵਿਰੁੱਧ ਅਪਰਾਧ ਦਾ ਨਾਂਅ ਦਿੱਤਾ ਹੈ ਬਿਨਾਂ ਸ਼ੱਕ ਦਿੱਲੀ ਦੰਗੇ ਹਰ ਕਿਸੇ ਨੂੰ ਹਲੂਣ ਗਏ ਹਨ ਤੇ ਮਨੁੱਖਤਾ ਦੇ ਦਰਦ ਅੱਗੇ ਧਰਮ, ਜਾਤ, ਭਾਸ਼ਾ ਤੇ ਪਾਰਟੀ ਸ਼ਬਦ ਸਭ ਛੋਟੇ ਪੈ ਗਏ ਹਨ ਕੋਈ ਵੀ ਵਿਅਕਤੀ ਸਿਆਸੀ ਆਗੂ ਇਨ੍ਹਾਂ ਦੰਗਿਆਂ ਦੀ ਹਮਾਇਤ ਕਰਨ ਦੀ ਹਿੰਮਤ ਨਹੀਂ ਰੱਖਦਾ ਅੱਜ ਸਾਰਾ ਦੇਸ਼ ਬਾਕੀ ਦੋਸ਼ੀਆਂ ਨੂੰ ਸਜ਼ਾ ਦੀ ਮੰਗ ਕਰ ਰਿਹਾ ਹੈ ਇਹ ਕੰਮ ਅਦਾਲਤ ਦਾ ਹੈ ਤੇ ਉਸ ਨੇ ਹੀ ਦੋਸ਼ੀਆਂ ਨੂੰ ਸਜ਼ਾ ਸੁਣਾਉਣੀ ਹੈ ਸਜ਼ਾ ਸੁਣਾਉਣ ਦਾ ਸਿਹਰਾ ਕਿਸ ਵੀ ਪਾਰਟੀ ਨੂੰ ਨਹੀਂ ਜਾ ਸਕਦਾ ਇਹ ਸਿਰਫ਼ ਤੇ ਸਿਰਫ਼ ਅਦਾਲਤ ਦੇ ਅਧਿਕਾਰ ਖੇਤਰ ‘ਚ ਹੈ ਸਿਆਸੀ ਪਾਰਟੀਆਂ ਨੂੰ ਇਸ ਮਾਮਲੇ ਰਾਹੀਂ ਆਪਣੇ ਹਿੱਤ ਸਾਧਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ 2019 ਦੀਆਂ ਲੋਕ ਸਭਾ ਚੋਣਾਂ ਨੇੜੇ ਵੇਖਦਿਆਂ ਅਦਾਲਤੀ ਫੈਸਲਿਆਂ ਦਾ ਸਿਆਸੀ ਕਰਨ ਸਹੀ ਨਹੀਂ ਫਿਰ ਵੀ ਜੇਕਰ ਇਸ ਵਕਤ ਕਿਸੇ ਗੱਲ ਦੀ ਜ਼ਰੂਰਤ ਹੈ ਤਾਂ ਸਿਆਸੀ ਆਗੂ ਉਹਨਾਂ ਪੀੜਤ ਪਰਿਵਾਰਾਂ ਦੀ ਸਹਾਇਤਾ ਕਰਨ ਜਿਨ੍ਹਾਂ ਆਪਣੇ ਪਰਿਵਾਰਕ ਮੈਂਬਰਾਂ ਦੇ ਤੁਰ ਜਾਣ ਤੇ ਨਿਆਂ ਲਈ ਲੰਮੀ ਲੜਾਈ ਦਾ ਦਰਦ ਝੱਲਿਆ ਹੈ ਉਂਜ ਵੀ ਕਾਲਖ ਮਲਣੀ, ਮੂਰਤੀਆਂ ਦਾ ਅਪਮਾਨ ਕਿਸੇ ਸੱਭਿਆਚਾਰਕ ਤੇ ਬੌਧਿਕ ਨਜ਼ਰੀਏ ਤੋਂ ਸਹੀ ਨਹੀਂ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top