ਸਿਲੰਡਰ ਫਟਣ ਨਾਲ ਹੋਏ ਧਮਾਕੇ ‘ਚ ਦਸ ਮਰੇ

0
Blast, Mau, Ten Killed

ਸਿਲੰਡਰ ਫਟਣ ਨਾਲ ਹੋਏ ਧਮਾਕੇ ‘ਚ ਦਸ ਮਰੇ

ਮਊ , ਏਜੰਸੀ। ਉੱਤਰ ਪ੍ਰਦੇਸ਼ ਵਿੱਚ ਮਊ ਜਿਲ੍ਹੇ ਦੇ ਮੋਹੰਮਦਾਬਾਦ ਗੋਹਨਾ ਕੋਤਵਾਲੀ ਖੇਤਰ ਵਿੱਚ ਸੋਮਵਾਰ ਨੂੰ ਗੈਸ ਸਿਲੰਡਰ ਫਟਣ ਨਾਲ ਦੋ ਮੰਜਿਲਾ ਮਕਾਨ ਤਬਾਹ ਹੋ ਗਿਆ ਤੇ ਇਸ ਹਾਦਸੇ ਵਿੱਚ ਦੋ ਸਕੂਲੀ ਬੱਚਿਆਂ ਸਮੇਤ ਦਸ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ 15 ਜਖ਼ਮੀ ਹੋ ਗਏ।( Blast)

ਪੁਲਿਸ ਨੇ ਦੱਸਿਆ ਕਿ ਵਲੀਦਪੁਰ ਕਸਬਾ ਨਿਵਾਸੀ ਕਨਹੱਈਆ ਵਿਸ਼ਵਕਰਮਾ ਦੇ ਮਕਾਨ ਵਿੱਚ ਸਵੇਰੇ ਰਸੋਈ ਗੈਸ ਦਾ ਸਿਲੰਡਰ ਫਟਣ ਨਾਲ ਮਕਾਨ ਢਹਿ ਗਿਆ। ਹਾਦਸੇ ਵਿੱਚ ਹੁਣ ਤੱਕ ਦਸ ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਜਦੋਂ ਕਿ 15 ਜਖ਼ਮੀਆਂ ਨੂੰ ਆਜਮਗੜ ਅਤੇ ਮਊ ਦੇ ਹਸਪਤਾਲ ਵਿੱਚ ਭੇਜਿਆ ਗਿਆ ਹੈ। ਧਮਾਕਾ ਇੰਨਾ ਜਬਰਦਸਤ ਸੀ ਕਿ ਮਕਾਨ ਦੇ ਸਾਹਮਣੇ ਤੋਂ ਲੰਘ ਰਹੇ ਦੋ ਸਕੂਲੀ ਬੱਚੇ ਅਤੇ ਹੋਰ ਰਾਹਗੀਰ ਵੀ ਇਸਦੀ ਚਪੇਟ ਵਿੱਚ ਆ ਗਏ।

ਜਿਲ੍ਹਾ ਅਧਿਕਾਰੀ ਗਿਆਨਪ੍ਰਕਾਸ਼ ਤਿਵਾਰੀ ਨੇ ਦੱਸਿਆ ਕਿ ਸਵੇਰੇ ਛੇ ਵਜੇ ਤੋਂ ਬਾਅਦ ਨਾਸ਼ਤਾ ਬਣਾਉਣ ਦੌਰਾਨ ਹੋਏ ਸਿਲੰਡਰ ਧਮਾਕੇ ਵਿੱਚ ਦੋ ਮਕਾਨ ਪੂਰੀ ਤਰ੍ਹਾਂ ਤਬਾਹ ਹੋ ਗਏ ਅਤੇ ਇਸਦੇ ਮਲਬੇ ਵਿੱਚ 24 ਤੋਂ ਜਿਆਦਾ ਲੋਕ ਦਬ ਗਏ।ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦੇ ਹੀ ਮਲਬਾ ਹਟਾਉਣ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ। ਮੌਕੇ ‘ਤੇ ਜੇਸੀਬੀ ਮਸ਼ੀਨ ਨਾਲ ਮਲਬੇ ਨੂੰ ਹਟਾਇਆ ਜਾ ਰਿਹਾ ਹੈ। ਮਲਬਾ ਹਟਾਉਣ ਵਿੱਚ ਸਥਾਨਕ ਲੋਕ ਵੀ ਪ੍ਰਸ਼ਾਸਨ ਦੀ ਮਦਦ ਕਰ ਰਹੇ ਹਨ। । ਘਟਨਾ ਸਥਾਨ ‘ਤੇ ਜਿਲ੍ਹੇ ਦੇ ਉਚ ਅਧਿਕਾਰੀ ਪੁੱਜੇ। ਉਨ੍ਹਾਂ ਦੱਸਿਆ ਕਿ ਲਾਸ਼ਾਂ ਦੀ ਸ਼ਿਨਾਖਤ ਕਰਵਾਈ ਜਾ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।