ਸੇਵਾ-ਸਿਮਰਨ ਨਾਲ ਮਿਲਦੀਆਂ ਹਨ ਬਰਕਤਾਂ : ਪੂਜਨੀਕ ਗੁਰੂ ਜੀ

0
178

ਸੇਵਾ-ਸਿਮਰਨ ਨਾਲ ਮਿਲਦੀਆਂ ਹਨ ਬਰਕਤਾਂ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) |  ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦਾ ਪਿਆਰ, ਉਸ ਦੀ ਮੁਹੱਬਤ ਇੱਕ ਅਜਿਹੀ ਲਗਨ ਹੈ, ਜਿਸ ਨੂੰ ਇਹ ਲਗਨ ਲੱਗ ਜਾਂਦੀ ਹੈ ਉਸ ਦੇ ਜਨਮਾਂ-ਜਨਮਾਂ ਦੇ ਪਾਪ ਕਰਮ ਕਿਵੇਂ ਕੱਟ ਜਾਂਦੇ ਹਨ, ਉਸ ਨੂੰ ਖੁਦ ਪਤਾ ਨਹੀਂ ਲੱਗਦਾ ਅੱਲ੍ਹਾ, ਵਾਹਿਗੁਰੂ ਨਾਲ ਜੋ ਸੱਚਾ ਪਿਆਰ, ਮੁਹੱਬਤ ਕਰਦੇ ਹਨ, ਪਰਮਾਤਮਾ ਪੈਰ-ਪੈਰ ’ਤੇ ਉਨ੍ਹਾਂ ਦੇ ਰਾਹ ’ਚੋਂ ਕੰਡੇ ਚੁਗ ਕੇ ਮਖਮਲ ਵਿਛਾ ਦਿੰਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਿਉਂ-ਜਿਉਂ ਆਦਮੀ ਦਾ ਦ੍ਰਿੜ ਯਕੀਨ ਵਧਦਾ ਜਾਂਦਾ ਹੈ, ਤਿਉਂ-ਤਿਉਂ ਉਸ ਦੇ ਦਿਮਾਗ ’ਚੋਂ ਸਾਰੀਆਂ ਟੈਨਸ਼ਨਾਂ, ਪ੍ਰੇਸ਼ਾਨੀਆਂ ਦੂਰ ਹੁੰਦੀਆਂ ਚਲੀਆਂ ਜਾਂਦੀਆਂ ਹਨ

ਆਦਤਾਂ ਬਦਲਦੀਆਂ ਜਾਂਦੀਆਂ ਹਨ ਤੇ ਉਹ ਮਾਲਕ ਦੇ ਹੋਰ ਨੇੜੇ ਹੁੰਦਾ ਜਾਂਦਾ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਤਿੰਸਗ ਸੁਣੋ ਤੇ ਸੇਵਾ ਸਿਮਰਨ ’ਤੇ ਧਿਆਨ ਦਿਓ ਤਾਂਕਿ ਮਾਲਕ ਦੀਆਂ ਸਾਰੀਆਂ ਬਰਕਤਾਂ ਤੁਹਾਡੀ ਝੋਲੀ ’ਚ ਆਉਣ ਜੋ ਇਨਸਾਨ ਮਾਲਕ ਨਾਲ ਪ੍ਰੇਮ ਕਰਦਾ ਹੈ ਤਾਂ ਮਾਲਕ ਉਸ ਨੂੂੰ ਸਾਰੀਆਂ ਬਰਕਤਾਂ ਦਿੰਦਾ ਹੈ, ਜੋ ਉਸ ਦੇ ਭਾਗਾਂ ’ਚ ਲਿਖੀਆਂ ਹੁੰਦੀਆਂ ਹਨ ਤੇ ਜੋ ਨਹੀਂ ਵੀ ਲਿਖੀਆਂ ਹੁੰਦੀਆਂ ਉਹ ਵੀ ਬਖਸ਼ ਦਿੰਦਾ ਹੈ

ਬਸ ਦ੍ਰਿੜ ਯਕੀਨ ਹੋਣਾ ਚਾਹੀਦਾ ਹੈ ਦ੍ਰਿੜ ਯਕੀਨ ਦੇ ਨਾਲ-ਨਾਲ ਇਨਸਾਨ ਮਾਲਕ ਦੀਆਂ ਖੁਸ਼ੀਆਂ ਦਾ ਅਧਿਕਾਰੀ ਬਣਦਾ ਜਾਂਦਾ ਹੈ ਕਿਸੇ ਦੀਆਂ ਗੱਲਾਂ ਦੀ ਪਰਵਾਹ ਨਾ ਕਰੋ ਤੁਸੀਂ ਖੁਸ਼ ਹੋ, ਤੁਹਾਨੂੰ ਖੁਸ਼ੀ ਮਿਲ ਰਹੀ ਹੈ ਉਸ ਨੂੰ ਦੇਖ ਕੇ ਕੋਈ-ਕੋਈ ਖੁਸ਼ ਹੁੰਦਾ ਹੈ ਜ਼ਿਆਦਾਤਰ ਲੋਕ ਤਾਂ ਉਨ੍ਹਾਂ ਦੀ ਖੁਸ਼ੀ ਸਹਿਣ ਨਹੀਂ ਕਰਦੇ ਤੇ ਟੰਗ ਖਿਚਾਈ ’ਚ ਲੱਗ ਜਾਂਦੇ ਹਨ ਕਿ ਇਸ ਨੂੰ ਡੇਗੀਏ ਕਿਵੇਂ? ਇਸ ਦੀਆਂ ਖੁਸ਼ੀਆਂ ਨੂੰ ਗ਼ਮ ’ਚ ਕਿਵੇਂ ਬਦਲੀਏ ਜ਼ਿਆਦਾਤਰ ਲੋਕ ਟੰਗ ਖਿਚਾਈ ਕਰਦੇ ਹਨ ਤੇ ਬੁਰਾ ਸੋਚਦੇ ਹਨ ਤੁਹਾਡੀ ਖੁਸ਼ੀ ’ਚ ਜੋ ਖੁਸ਼ ਹੈ, ਤੁਹਾਡਾ ਸਾਥੀ ਉਹ ਹੀ ਹੈ ਤੁਸੀਂ ਕੋਈ ਗ਼ਲਤ ਕੰਮ ਕਰਦੇ ਹੋ ਤਾਂ ਕੋਈ ਰੋਕਦਾ ਹੈ ਤਾਂ ਤੁਹਾਡਾ ਸੱਚਾ ਮਿੱਤਰ ਉਹ ਹੀ ਹੈ

ਪਰ ਜੋ ਤੁਹਾਡੀ ਖੁਸ਼ੀ ਦੇਖ ਕੇ ਜਲ ਜਾਂਦਾ ਹੈ, ਤੁਹਾਨੂੰ ਅਜਿਹੀਆਂ-ਅਜਿਹੀਆਂ ਗੱਲਾਂ ਕਹਿ ਕੇ ਤੁਹਾਡਾ ਦਿਲ ਦੁਖਾਉਂਦਾ ਹੈ ਜਾਂ ਤੁਹਾਨੂੰ ਖੁਸ਼ੀਆਂ ਤੋਂ ਮਹਿਰੂਮ ਕਰ ਦਿੰਦਾ ਹੈ, ਉਹ ਤੁਹਾਡਾ ਦੋਸਤ ਨਹੀਂ ਸਗੋਂ ਤੁਹਾਡਾ ਦੁਸ਼ਮਣ ਹੈ ਉਹ ਤੁਹਾਡੇ ਤੋਂ ਖੁਸ਼ ਨਹੀਂ ਹੁੰਦਾ ਇਸ ਲਈ ਤੁਸੀਂ ਕਿਸੇ ਦੀਆਂ ਗੱਲਾਂ ’ਚ ਨਾ ਆਓ ਤੇ ਆਪਣੇ ਮਾਲਕ ਨੂੰ ਖੁਸ਼ ਰੱਖੋ ਤਾਂਕਿ ਉਹ ਤੁਹਾਡੇ ਆਉਣ ਵਾਲੇ ਸਮੇਂ ਨੂੰ ਸਾਰੀਆਂ ਖੁਸ਼ੀਆਂ ਨਾਲ ਲਬਰੇਜ਼ ਕਰ ਦੇਵੇ ਇਨਸਾਨ ਦਾ ਆਪਣੇ ਮਾਲਕ ’ਤੇ ਦ੍ਰਿੜ ਯਕੀਨ ਹੋਣਾ ਚਾਹੀਦਾ ਹੈ ਤਾਂ ਅੰਦਰ ਬਾਹਰ ਕਮੀ ਨਹੀਂ ਰਹਿੰਦੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ