ਬਲਾਕ ਘੱਗਾ ਦੀ ਸਾਧ-ਸੰਗਤ ਨੇ ਨਾਮ ਚਰਚਾ ਕਰਕੇ ਗਾਇਆ ਗੁਰੂ ਜੱਸ

gaga

ਸੱਚ ਕਹੂੰ ਅਖ਼ਬਾਰ ਪੂਜਨੀਕ ਗੁਰੂ ਜੀ ਦੇ ਹੁਕਮਾਂ ਅਨੁਸਾਰ ਚਲਾਇਆ ਗਿਆ ਹੈ

(ਮਨੋਜ ਗੋਇਲ) ਘੱਗਾ/ ਬਾਦਸ਼ਾਹਪੁਰ। ਅੱਜ ਨਾਮ ਚਰਚਾ ਘਰ ਘੱਗਾ ਵਿਖੇ ਬਲਾਕ ਪੱਧਰੀ ਨਾਮ ਚਰਚਾ (Block Ghagga Naamcharcha) ਹੋਈ ਇਹ ਨਾਮ ਚਰਚਾ ਦੋ ਬਲਾਕ ਘੱਗਾ ਅਤੇ ਬਾਦਸ਼ਾਹਪੁਰ ਦੀ ਰੱਖੀ ਗਈ । ਨਾਮ ਚਰਚਾ ਵਿਚ ਦੋਵੋਂ ਬਲਾਕਾਂ ਦੀ ਸਾਧ-ਸੰਗਤ ਅਤੇ ਜ਼ਿੰਮੇਵਾਰਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ : ਬਲਾਕ ਰਾਜਪੁਰਾ ਦੀ ਨਾਮ ਚਰਚਾ ’ਚ ਸੱਚ ਕਹੂੰ ਅਖਬਾਰ ਦੇ ਇਨਾਮ ਵੰਡੇ

ਦਰਬਾਰ ਤੋਂ ਪਹੁੰਚੀ 45 ਮੈਂਬਰਾਂ ਦੀ ਵਿਸ਼ੇਸ਼ ਟੀਮ ਹਰਮੇਲ ਸਿੰਘ ਘੱਗਾ, ਭੈਣ ਸੁਰਿੰਦਰ ਕੌਰ ਇੰਸਾਂ, ਭੈਣ ਗੁਰਜੀਤ ਕੌਰ ਇੰਸਾਂ, ਭੈਣ ਸਰਬਜੀਤ ਕੌਰ, ਭੈਣ ਸੁਖਵਿੰਦਰ ਕੌਰ ਨੇ ਸਾਧ-ਸੰਗਤ ਨੂੰ ਰੋਜ਼ਾਨਾ ਸੱਚ ਕਹੂੰ ਅਖ਼ਬਾਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਅਖਬਾਰ ਸਾਡੀ ਜ਼ਿੰਦਗੀ ਵਿੱਚ ਅਹਿਮ ਰੋਲ ਨਿਭਾ ਰਿਹਾ ਹੈ।

ਸੱਚ ਕਹੂੰ ਅਖ਼ਬਾਰ ਪੂਜਨੀਕ ਗੁਰੂ ਜੀ ਦੇ ਹੁਕਮਾਂ ਅਨੁਸਾਰ ਚਲਾਇਆ ਗਿਆ ਅਖ਼ਬਾਰ ਹੈ ! ਜੋ ਇੱਕ ਅਜਿਹਾ ਅਖ਼ਬਾਰ ਹੈ ਇਸ ਨੂੰ ਪੂਰੇ ਪਰਿਵਾਰ ਵਿੱਚ ਬੈਠ ਕੇ ਪੜ੍ਹ ਸਕਦੇ ਹਾਂ । ਇਹ ਅਖ਼ਬਾਰ ਰੋਜ਼ਾਨਾ ਦੀਆਂ ਖ਼ਬਰਾਂ ਦੇ ਨਾਲ ਨਾਲ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲ਼ੇ ਗਿਆਨ ਯੋਗ ਟਿਪਸ ਨਾਲ ਵੀ ਭਰਪੂਰ ਹੈ ।

ਇਹ ਅਖਬਾਰ ਸਾਨੂੰ ਰੂਹਾਨੀਅਤ ਬਾਰੇ ਵੀ ਕਾਫ਼ੀ ਕੁਛ ਦੱਸ ਜਾਂਦਾ ਹੈ ।ਇਸ ਲਈ ਸੱਚ ਕਹੂੰ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣਾ ਸਾਡੇ ਲਈ ਅੱਜ ਦੇ ਸਮੇਂ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ।ਜਿਸ ਦੌਰਾਨ ਸਾਧ ਸੰਗਤ ਨੇ ਪੂਰਨ ਰੂਪ ਵਿੱਚ ਵਿਸਵਾਸ਼ ਦਿਵਾਇਆ ਕਿ ਉਹ ਸੱਚ ਕਹੂੰ ਅਖ਼ਬਾਰ ਦੀ ਕਾਪੀ ਹਰ ਘਰ ਦੇ ਵਿੱਚ ਜ਼ਰੂਰ ਲਗਵਾਉਣਗੇ  ਅਤੇ ਨਾਲ ਹੀ ਪਹੁੰਚੀ ਟੀਮ ਨੇ ਦਰਬਾਰ ਦੀਆਂ ਕੁਝ ਹੋਰ ਗਤੀਆਂ ਵਿਧੀਆਂ ਬਾਰੇ ਵੀ ਸਾਧ ਸੰਗਤ ਨੂੰ ਜਾਣੂ ਕਰਵਾਇਆ।

ਨਾਮ ਚਰਚਾ ਮੌਕੇ ਕਵੀਰਾਜ ਵੀਰਾਂ ਨੇ ਸ਼ਬਦ ਬਾਣੀ ਦਾ ਗੁਣਗਾਣ ਗਾਇਆ ਅਤੇ ਸੰਤਾਂ ਮਹਾਂਪੁਰਸ਼ਾਂ ਦੇ ਅਨਮੋਲ ਵਚਨ ਵੀ ਪੜ੍ਹ ਕੇ ਸੁਣਾਏ ਗਏ । ਅਖ਼ੀਰ ਵਿਚ 25 ਮੈਂਬਰ ਜੋਗਿੰਦਰ ਸਿੰਘ ਕਲਵਾਣੂ ਨੇ ਪਹੁੰਚੀ ਵਿਸ਼ੇਸ਼ ਟੀਮ ਦਾ ਧੰਨਵਾਦ ਕਰਦਿਆਂ ਸੰਗਤ ਨੂੰ ਕੁਝ ਜ਼ਰੂਰੀ ਹਦਾਇਤਾਂ ਬਾਰੇ ਦੱਸਿਆ । ਇਸ ਮੌਕੇ ਦੋਵੇਂ ਹੀ ਬਲਾਕਾਂ ਦੇ 15 ਮੈਂਬਰ ਭੰਗੀਦਾਸ , ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਸੁਜਾਨ ਭੈਣਾਂ ਅਤੇ ਹੋਰ ਸੰਮਤੀਆਂ ਦੇ ਜ਼ਿੰਮੇਵਾਰ ਅਤੇ ਸਾਧ ਸੰਗਤ ਹਾਜ਼ਰ ਸੀ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ