ਬਲਾਕ ਗੋਬਿੰਦਗੜ੍ਹ ਜੇਜੀਆਂ ਦੀ ਪਹਿਲੀ ਸਰੀਰਦਾਨੀ ਬਣੀ ਪ੍ਰਮੇਸ਼ਵਰੀ ਕੌਰ ਇੰਸਾਂ

0

ਮ੍ਰਿਤਕ ਦੇਹ ਨੂੰ ਚੌਧਰੀ ਦੇਵੀ ਲਾਲ ਮੈਡੀਕਲ ਕਾਲਜ, ਜਗਾਧਰੀ ਜ਼ਿਲ੍ਹਾ ਯਮਨਾ ਨਗਰ ਨੂੰ ਕੀਤੀ ਦਾਨ

ਲ਼ਹਿਰਾਗਾਗਾ, (ਰਾਜ ਸਿੰਗਲਾ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਣਾ ਦੇ ਚਲਦੇ ਹੋਏ ਜਿਲ੍ਹਾ ਸੰਗਰੂਰ ਦੇ ਪਿੰਡ ਖੋਖਰ ਖੁਰਦ ਵਿਖੇ ਬਲਾਕ ਗੋਬਿੰਦਗੜ੍ਹ ਦੀ ਪਹਿਲੀ ਸਰੀਰ ਦਾਨੀ ਬਣੀ ਮਾਤਾ ਪ੍ਰਮੇਸ਼ਵਰੀ ਇੰਸਾਂ ਲੋਕਾਂ ਲਈ ਮਿਸਾਲ ਬਣ ਗਈ ਹੈ ਬਲਾਕ ਗੋਬਿੰਦਗੜ੍ਹ ਜੇਜੀਆਂ ਦੇ ਪਿੰਡ ਖੋਖਰ ਖੁਰਦ ਦੇ ਭੰਗੀਦਾਸ ਗੁਰਚਰਨ ਸਿੰਘ ਦੀ ਮਾਤਾ ਪ੍ਰਮੇਸ਼ਵਰੀ ਕੌਰ ਇੰਸਾਂ ਦੇ ਪਰਿਵਾਰ ਨੇ ਉਨ੍ਹਾਂ ਦੀ ਇੱਛਾ ਅਨੁਸਾਰ ਦਿਹਾਂਤ ਤੋਂ ਬਾਅਦ ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ।

ਇਸ ਮੌਕੇ ਪਰਿਵਾਰ ਨੇ ਆਖਿਆ ਕਿ ਜਿਉਂਦੇ ਜੀ ਗੁਰਦਾ ਦਾਨ, ਮਰਨ ਉਪਰੰਤ ਸਰੀਰ ਦਾਨ ਕਰਨਾ ਹੀ ਸਾਡੇ ਗੁਰੂ ਜੀ ਨੇ ਸਿਖਾਇਆ ਹੈ ਤੇ ਉਨ੍ਹਾਂ ਦੇ ਬਚਨਾਂ ‘ਤੇ ਅਮਲ ਕਰਦਿਆਂ ਮਾਤਾ ਪ੍ਰਮੇਸ਼ਵਰੀ  ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਚੌਧਰੀ ਦੇਵੀ ਲਾਲ ਮੈਡੀਕਲ ਕਾਲਜ, ਜਗਾਧਰੀ ਜ਼ਿਲ੍ਹਾ ਯਮਨਾ ਨਗਰ ਨੂੰ ਖੋਜਾਂ ਲਈ ਦਾਨ ਕੀਤਾ ਗਿਆ ਹੈ। ਪਵਿੱਤਰ ਨਾਅਰਾ ਲਾਕੇ ਮ੍ਰਿਤਕ ਦੇਹ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ਤੇ ਐਂਬੂਲੈਂਸ ਰਾਹੀਂ ਪੰਜਾਬ ਪ੍ਰਦੇਸ਼ ਯੂਨੀਅਨ ਦੇ ਖਜ਼ਾਨਚੀ ਅਤੇ ਸਮਾਜ ਸੇਵੀ ਬਲਦੀਪ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ‘ਤੇ ਚਲਦੇ ਹੋਏ ਮਾਤਾ ਦੀਆਂ ਪੋਤਰੀਆਂ-ਪੋਤਿਆਂ ਨੇ ਅਰਥੀ ਨੂੰ ਮੋਢਾ ਦਿੱਤਾ।ਇਸ ਮੌਕੇ ਬਲਾਕ ਦੇ 45 ਮੈਂਬਰ ਹਰਵੀਰ ਸਿੰਘ ਇੰਸਾਂ, 25  ਮੈਂਬਰ ਓਮ ਪ੍ਰਕਾਸ਼ ਮੀਣਾ, ਹਰਪਾਲ ਸਿੰਘ 15 ਮੈਂਬਰ, ਰਣਜੀਤ ਸਿੰਘ ਰਾਜਾ 15 ਮੈਂਬਰ, ਪ੍ਰਿਥੀ ਸਿੰਘ ਇੰਸਾਂ, ਮਲਕੀਤ ਸਿੰਘ ਇੰਸਾਂ , ਤਰਸੇਮ ਸਿੰਘ  , ਭੋਲਾ ਕਹੋਰਿਆ , ਦਰਸ਼ਨ ਖੋਖਰ , ਪ੍ਰਤਾਪ ਨੰਗਲਾ ਅਤੇ ਸੁਜਾਨ ਭੈਣਾਂ , ਸ਼ਾਹ ਸਤਿਨਾਮ ਜੀ ਗਰੀਨ ਐਸ. ਵੈਲਫੇਅਰ ਫੋਰਸ ਵਿੰਗ ਦੇ ਸਾਰੇ ਮੈਂਬਰ ਅਤੇ ਸਾਧ-ਸੰਗਤ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ