Breaking News

ਮੈਕਸਿਕੋ ‘ਚ ਦੋ ਗੁਟਾਂ ‘ਚ ਖੂਨੀ ਝੜਪ, 12 ਮਰੇ

Bloody Clashes In Mexico 12 Killed

ਮਾਮਲਾ ਦਰਜ, ਜਾਂਚ ਸ਼ੁਰੂ

ਮੈਕਸਿਕੋ ਸਿਟੀ, ਏਜੰਸੀ। ਮੈਕਸਿਕੋ ਦੇ ਦੱਖਣੀ ਪ੍ਰਾਂਤ ਗੁਏਰੇਰੋ ‘ਚ ਦੋ ਹਥਿਆਰ ਬੰਦ ਗੁਟਾਂ ‘ਚ ਝੜਪ ‘ਚ 12 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਪ੍ਰਾਂਤ ਦੇ ਸੁਰੱਖਿਆ ਅਥਾਰਟੀ ਦੇ ਬੁਲਾਰੇ ਰਾਬਰਟੋ ਅਲਵਾਰੇਜ ਨੇ ਦੱਸਿਆ ਕਿ ਦੋਵਾਂ ਗੁਟਾਂ ‘ਚ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਬਾਅਦ ਦੁਪਹਿਰ ਤਿੰਨ ਵਜੇ ਝੜਪ ਹੋਈ। ਝੜਪ ‘ਚ ਦੋਵੇਂ ਪਾਸੇ ਦੇ 12 ਵਿਅਕਤੀ ਮਾਰੇ ਗਏ ਅਤੇ ਦੋ ਹੋਰ ਜਖਮੀ ਹੋ ਗਏ। ਸ੍ਰੀ ਅਲਵਾਰੇਜ ਨੇ ਦੱਸਿਆ ਕਿ ਆਰੋਪੀਆਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top