ਕੰਗਨਾ ਦੇ ਦਫ਼ਤਰ ‘ਚ ਬੀਐਮਸੀ ਨੇ ਕੀਤੀ ਭੰਨਤੋੜ ਸ਼ੁਰੂ

0
Kangana office

ਕੰਗਨਾ ਰਨੌਤ ਇੱਕ ਤਸਵੀਰ ਪਾਕਿਸਤਾਨ ਲਿਖ ਕੇ ਸ਼ੇਅਰ ਕੀਤੀ

ਮੁੰਬਈ। ਬਾਲੀਵੁੱਡ ਹੀਰੋਇਨ ਕੰਗਨਾ ਰਨੌਤ ਅੱਜ ਸਖ਼ਤ ਸੁਰੱਖਿਆ ਦੇ ਨਾਲ ਮੁੰਬਈ ਪਹੁੰਚੀ ਰਹੀ ਹੈ। ਕੰਗਨਾ ਨੇ ਆਪਣੇ ਘਰ ਮਨਾਲੀ ਤੋਂ ਅੱਜ ਸਵੇਰੇ ਹੀ ਮੁੰਬਈ ਲਈ ਰਵਾਨਾ ਹੋਈ। ਘਰੋਂ ਨਿਕਲਦੇ ਹੀ ਇਸ ਦੀ ਸੂਚਨਾ ਟਵਿੱਟਰ ‘ਤੇ ਦੇ ਦਿੱਤੀ ਤੇ ਬੁਲੰਦ ਆਵਾਜ਼ ‘ਚ ਕਿਹਾ ਹੈ, ‘ਨਾ ਡਰਾਂਗੀ, ਨਾ ਝੁਕਾਂਗੀ।

BMC started vandalizing Kangana’s office

ਦੱਸਿਆ ਜਾ ਰਿਹਾ ਹੈ ਕਿ ਕੰਗਨਾ ਦੀ ਫ਼ਲਾਈਟ ਦੁਪਹਿਰ 12 ਵਜੇ ਚੰਡੀਗੜ੍ਹ ਤੋਂ ਹੈ ਤੇ ਉਹ 2:50 ਵਜੇ ਦੁਪਹਿਰ ਮੁੰਬਈ ਪਹੁੰਚ ਜਾਵੇਗੀ। ਕੰਗਨਾ ਦੇ ਮੁੰਬਈ ਪਹੁੰਚਣ ਤੋਂ ਪਹਿਲਾਂ ਬੀਐਮਸੀ ਦੀ ਕਾਰਵਾਈ ਉੁਸਦੇ ਦਫ਼ਤਰ ‘ਤੇ ਸ਼ੁਰੂ ਹੋ ਚੁੱਕੀ ਹੈ। ਕੰਗਨਾ ਦੇ ਦਫਤਰ ‘ਚ ਜੇਸੀਬੀ ਤੇ ਹਥੌੜੇ ਦੇ ਨਾਲ ਐਂਟਰੀ ਹੋ ਚੁੱਕੀ ਹੈ ਤੇ ਭੰਨਤੋੜ ਵੀ ਸ਼ੁਰੂ ਕਰ ਦਿੱਤੀ ਗਈ ਹੈ। ਕੰਗਨਾ ਨੇ ਆਪਣੇ ਦਫ਼ਤਰ ਦੇ ਅੰਦਰ ਬੀਐਮਸੀ ਦੀ ਭੰਨਤੋੜ ਦੀ ਇੱਕ ਤਸਵੀਰ ਸ਼ੇਅਰ ਕਰਦਿਆਂ ਇਸ ਨੂੰ ਪਾਕਿਸਤਾਨ ਲਿਖ ਕੇ ਸ਼ੇਅਰ ਕੀਤਾ।

Kangana office

ਕੰਗਨਾ ਰਨੌਤ ਲਿਖਿਆ ‘ਮੈਂ ਕਦੇ ਗਲਤ ਨਹੀਂ ਹੁੰਦੀ ਤੇ ਮੇਰੇ ਦੁਸ਼ਮਣ ਵਾਰ-ਵਾਰ ਇਸ ਨੂੰ ਸਾਬਿਤ ਕਰ ਰਹੇ ਹਨ ਇਸ ਲਈ ਮੁੰਬਈ ਅੱਜ ਪੀਓਕੇ ਬਣ ਗਿਆ ਹੈ। ਬੀਐਮਸੀ ਦੀ ਟੀਮ ਕੰਗਨਾ ਦੇ ਦਫ਼ਤਰ ਪਹੁੰਚੇ ਉਸਨੇ ਤਾਲਾ ਤੋੜ ਕੇ ਨਵਾਂ ਨੋਟਿਸ ਚਿਪਕਾਇਆ। ਬੀਐਮਸੀ ਦੀ ਟੀਮ ਜੇਸੀਬੀ ਤੇ ਹਥੌੜੇ ਲੈ ਕੇ ਕੰਗਨਾ ਰਨੌਤ ਦਫ਼ਤਰ ‘ਚ ਦਾਖਲ ਹੋਈ। ਜ਼ਿਕਰਯੋਗ ਹੈ ਕਿ ਕੰਗਨਾ ਨੇ ਬੀਐਮਸੀ ਦੇ ਨੋਟਿਯ ‘ਤੇ ਜਵਾਬ ਦੇਣ ਲਈ 7 ਦਿਨਾਂ ਦੀ ਮੋਹਲਤ ਮੰਗੀ ਸੀ। ਬੀਐਮਸੀ ਉਨ੍ਹਾਂ ਨੂੰ ਮੋਹਲਤ ਦੇਣ ਲਈ ਤਿਆਰ ਨਹੀਂ। ਬੀਐਮਸੀ ਨੇ ਕੰਗਨਾ ਨੂੰ ਦਿੱਤੇ ਨੋਟਿਸ ਦਾ ਜਵਾਬ ਨਾ ਦੇਣ ਦਾ ਹਾਵਲਾ ਦਿੱਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.