ਬਾਲੀਵੁੱਡ ਸਟਾਰ ਕਲਾਕਾਰ ਲਵੀ ਪਜਨੀ ਸ੍ਰੀ ਰਾਮ ਕਲਾ ਮੰਚ ਨਾਲ ਜੁੜੇ

lavly bahjni
ਬਾਲੀਵੁੱਡ ਸਟਾਰ ਲਵੀ ਪਜਨੀ ਅਮਲੋਹ ’ਚ ਸ਼੍ਰੀ ਰਾਮ ਕਲਾ ਮੰਚ ਦੇ ਮੈਂਬਰਾਂ ਨਾਲ। ਤਸਵੀਰ:ਅਨਿਲ ਲੁਟਾਵਾ

ਕਰਨਗੇ ਰਾਮ ਲੀਲ੍ਹਾ ਮੰਚਨ ’ਚ ਚਾਚੀ ਤਾੜਕਾ ਦਾ ਰੋਲ

(ਅਨਿਲ ਲੁਟਾਵਾ) ਅਮਲੋਹ। ਸ਼੍ਰੀ ਰਾਮ ਕਲਾ ਮੰਚ ਅਮਲੋਹ ਵੱਲੋਂ ਪਾਵਨ ਸ਼੍ਰੀ ਰਾਮ ਲੀਲ੍ਹਾ ਮੰਚਨ 24 ਸਤੰਬਰ ਤੋਂ 4 ਅਕਤੂਬਰ ਤੱਕ ਪਬਲਿਕ ਸਰਾਏ ਅਮਲੋਹ ’ਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਚ ਦੇ ਪ੍ਰਧਾਨ ਗੁਲਸ਼ਨ ਤੱਗੜ ਨੇ ਕਿਹਾ ਕਿ ਇਸ ਵਾਰ ਅਮਲੋਹ ਰਾਮ ਲੀਲ੍ਹਾ ਦੇ ਮੰਚਨ ਲਈ ਬਾਲੀਵੁੱਡ ਕਲਾਕਾਰ ਵੀ ਆਪਣਾ ਸਹਿਯੋਗ ਦੇਣਗੇ ਤੇ ਇਸ ਵਾਰ 28 ਸਤੰਬਰ ਨੂੰ ਸ਼੍ਰੀ ਰਾਮ ਜੀ ਦੀ ਬਰਾਤ ਦਾ ਵੀ ਆਯੋਜਨ ਕੀਤਾ ਜਾਵੇਗਾ।

ਸ੍ਰੀ ਰਾਮ ਕਲਾ ਮੰਚ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਅਮਲੋਹ ਦੇ ਜੰਮਪਲ ਤੇ ਬਾਲੀਵੁੱਡ ਸਟਾਰ ਕਲਾਕਾਰ ਲਵੀ ਪਜਨੀ (ਬਹੁਬਲੀ ਫੇਮ) ਵੀ ਉਨ੍ਹਾਂ ਨਾਲ ਜੁੜੇ ’ਤੇ ਉਨ੍ਹਾਂ ਵੱਲੋਂ ਸ਼੍ਰੀ ਰਾਮ ਲੀਲ੍ਹਾ ’ਚ ਤਾੜਕਾ ਦਾ ਕਿਰਦਾਰ ਕਰਨ ਦੀ ਵੀ ਸਹਿਮਤੀ ਦਿੱਤੀ। ਇਸ ਮੌਕੇ ਗੱਲਬਾਤ ਕਰਦਿਆਂ ਲਵੀ ਪਜਨੀ ਨੇ ਕਿਹਾ ਕਿ ਬੇਸ਼ੱਕ ਉਹ ਬਾਲੀਵੁੱਡ ’ਚ ਕੰਮ ਕਰ ਰਹੇ ਹਨ ਪਰ ਅਮਲੋਹ ਦੇ ਲੋਕਾਂ ਨਾਲ ਉਸ ਦਾ ਦਿਲੋਂ ਲਗਾਵ ਹੈ। ਇਸ ਲਈ ਉਹ ਸ੍ਰੀ ਰਾਮ ਲੀਲ੍ਹਾ ਮੰਚਨ ਤੱਕ ਬਾਲੀਵੁੱਡ ਦੇ ਰੁਝੇਵਿਆਂ ਨੂੰ ਛੱਡ ਕੇ ਸ਼੍ਰੀ ਰਾਮ ਲੀਲ੍ਹਾ ਦੇ ਮੰਚਨ ’ਚ ਸਹਿਯੋਗ ਦੇਣਗੇ।

ਇਹ ਵੀ ਪੜ੍ਹੋ : ਪਵਿੱਤਰ ਬਚਨ ਸੱਚ ਹੋਏ ਅਸੀਂ ਸਾਂ, ਅਸੀਂ ਹਾਂ, ਅਸੀਂ ਹੀ ਰਹਾਂਗੇ

ਉਨ੍ਹਾਂ ਕਿਹਾ ਕਿ ਸ਼੍ਰੀ ਰਾਮ ਲੀਲ੍ਹਾ ਮੰਚਨ ਵੱਲੋਂ ਤਾੜਕਾ ਤੋ ਇਲਾਵਾ ਵੀ ਜੇ ਕਰ ਕਿਸੇ ਵੀ ਕਿਰਦਾਰ ਨੂੰ ਕਰਨ ਲਈ ਕਿਹਾ ਜਾਵੇਗਾ ਤਾਂ ਉਸ ਵਿੱਚ ਵੀ ਆਪਣਾ ਸਹਿਯੋਗ ਦੇਣਗੇ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਲਸ਼ਨ ਤੱਗੜ,ਮੀਤ ਪ੍ਰਧਾਨ ਰਾਕੇਸ਼ ਸਿੰਗਲਾ,ਪ੍ਰੈੱਸ ਸਕੱਤਰ ਮਹਿੰਦਰਪਾਲ ਲੁਟਾਵਾ,ਕੈਸ਼ੀਅਰ ਅਰਵਿੰਦ ਲੁਟਾਵਾ,ਦੀਪਕ ਨੰਦਾ,ਬੁੱਧ ਰਾਮ,ਗੁਰਮੀਤ ਗੇਲਾ,ਸੋਨੂੰ ਧੰਮੀ,ਅਸੀਸ ਤੱਗੜ,ਹੈਰੀ ਲੁਟਾਵਾ,ਪ੍ਰਿੰਸ,ਕੇਵਲ ਕ੍ਰਿਸ਼ਨ ਕਾਲਾ,ਲਾਡੀ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here