Breaking News

ਫਰਾਟਾ ਚੈਂਪੀਅਨ ਬੋਲਟ ਦਾ ਕਮਾਲ, ਪੇਸ਼ੇਵਰ ਫੁੱਟਬਾਲ ਦੀ ਸ਼ਾਨਦਾਰ ਸ਼ੁਰੂਆਤ

ਫੁੱਟਬਾਲ ‘ਚ ਦਾਗੇ 2 ਗੋਲ

ਸਿਡਨੀ, 13 ਅਕਤੂਬਰ

ਸਾਬਕਾ ਓਲੰਪਿਕ ਫਰਾਟਾ ਦੌੜਾਕ ਜਮੇਕਾ ਦੇ ਉਸੇਨ ਬੋਲਟ ਨੇ ਪੇਸ਼ੇਵਰ ਫੁੱਟਬਾਲ ਕਰੀਅਰ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਸ਼ੁੱਕਰਵਾਰ ਨੂੰ ਆਪਣੇ ਪਹਿਲੇ ਹੀ ਮੈਚ ‘ਚ ਦੋ ਗੋਲ ਦਾਗ ਦਿੱਤੇ ਬੋਲਟ ਨੇ ਇੱਥੇ ਮੈਕਾਰਥਰ ਸਾਊਥ ਵੈਸਟ ਯੂਨਾਈਟਡ ਵਿਰੁੱਧ ਇੱਕ ਦੋਸਤਾਨਾ ਮੈਚ ‘ਚ ਸੈਂਟਰਲ ਕੋਸਟ ਮੇਰਿਨਰਜ਼ ਵੱਲੋਂ ਖੇਡਦੇ ਹੋਏ ਦੂਸਰੇ ਅੱਧ ‘ਚ ਦੋ ਗੋਲ ਕੀਤੇ ਉਹਨਾਂ ਮੈਚ ਦੇ 57ਵੇਂ ਅਤੇ 68ਵੇਂ ਮਿੰਟ ‘ਚ ਗੋਲ ਕੀਤੇ
8 ਵਾਰ ਦੇ 100 ਮੀਟਰ ਦੌੜ ਦੇ ਓਲੰਪਿਕ ਚੈਂਪੀਅਨ ਬੋਲਡ ਦੇ ਸ਼ਾਨਦਾਰ ਦੋ ਗੋਲਾਂ ਦੀ ਬਦੌਲਤ ਸੈਂਟਰਲ ਕੋਸਟ ਨੇ ਇੱਕਤਰਫ਼ਾ ਅੰਦਾਜ਼ ‘ਚ 4-0 ਨਾਲ ਜਿੱਤ ਹਾਸਲ ਕੀਤੀ ਬੋਲਟ ਨੇ ਹਾਲਾਂਕਿ ਇਸ ਤੋਂ ਪਹਿਲਾਂ ਅਗਸਤ ‘ਚ ਹੀ ਇੱਕ ਮੈਚ ਦੇ 72ਵੇਂ ਮਿੰਟ ‘ਚ ਬਦਲਵੇਂ ਖਿਡਾਰੀ ਦੇ ਤੌਰ ‘ਤੇ ਸ਼ੁਰੂਆਤ ਕੀਤੀ ਸੀ ਪਰ ਇਸ ਵਾਰ ਉਹ ਫਾਰਵਰ ਦੇ ਤੌਰ ‘ਤੇ ਮੈਦਾਨ ‘ਤੇ ਨਿੱਤਰੇ ਸਨ
ਬੋਲਟ ਅਗਸਤ ‘ਚ ਏ ਲੀਗ ਕਲੱਬ ਨਾਲ ਜੁੜੇ ਸਨ ਇਸ ਤੋਂ ਪਹਿਲਾਂ ਉਹ ਜਰਮਨੀ ਦੇ ਕਲੱਬ ਡਾਰਟਮੰਡ, ਦੱਖਣੀ ਅਫ਼ਰੀਕੀ ਕਲੱਬ ਸਨਡਾਉਂਸ ਅਤੇ ਨਾਰਵੇ ਦੇ ਕਲੱਬ ਨਾਲ ਅਭਿਆਸ ਕਰ ਚੁੱਕੇ ਹਨ ਬੋਲਟ ਨੇ ਅਥਲੈਟਿਕਸ ਤੋਂ ਸੰਨਿਆਸ ਲੈਣ ਬਾਅਦ ਇਹਨਾਂ ਕਲੱਬਾਂ ਨਾਲ ਫੁੱਟਬਾਲ ਦਾ ਅਭਿਆਸ ਕੀਤਾ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


ਪ੍ਰਸਿੱਧ ਖਬਰਾਂ

To Top