ਪੰਜਾਬ

ਜਹਾਨੋਂ ਰੁਖ਼ਸਤ ਹੋਏ ਹਰਵਿੰਦਰ ਇੰਸਾਂ ਦੇ ਜਨਮ ਦਿਨ ਮੌਕੇ ਸਕੂਲੀ ਬੱਚਿਆਂ ਨੂੰ ਵੰਡੇ ਬੂਟ ਕੋਟੀਆਂ

Please, Published, Along, Photo, Please

ਭਦੌਡ਼(ਸੱਚ ਕਹੂੰ ਨਿਊਜ਼) ਕਸਬਾ ਭਦੌਡ਼ ਦੇ ਸਮਾਜ ਸੇਵੀ ਦਰਸ਼ਨ ਕੁਮਾਰ ਕਿਲ੍ਹੇ ਵਾਲੇ ਦੇ ਛੋਟੇ ਸਪੁੱਤਰ ਸੱਚਖੰਡ ਵਾਸੀ ਹਰਵਿੰਦਰ ਪੁੰਜ ਹੈਰੀ ਇੰਸਾਂ ਦਾ ਜਨਮ ਦਿਨ ਅੱਜ ਪਰਿਵਾਰਕ ਮੈਂਬਰਾਂ ਤੇ ਉਸਦੇ ਦੋਸਤਾਂ ਵਲੋਂ ਸਥਾਨਕ 5 ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਬੂਟ ਜਰਾਬਾਂ ਤੇ ਕੋਟੀਆਂ ਵੰਡ ਕੇ ਮਨਾਇਆ ਗਿਆ। ਜਿਕਰਯੋਗ ਹੈ ਕਿ ਹਰਵਿੰਦਰ ਦੀ ਕੈਨੇਡਾ ਦੇ ਕੈਲਗਰੀ ਵਿਖੇ ਲੰਘੀ 2 ਅਕਤੂਬਰ ਨੂੰ ਸੜਕ ਹਾਦਸੇ ਚ ਮੌਤ ਹੋ ਗਈ ਸੀ। ਜਿਸਦੇ ਸਮਾਜ ਸੇਵੀ ਜੀਵਨ ਨੂੰ ਸਮਰਪਿਤ ਅੱਜ ਭਦੌੜ ਦੇ 5 ਸਰਕਾਰੀ ਸਕੂਲਾਂ ਚ ਜਾ ਕੇ ਕਰੀਬ 425 ਲੋੜਵੰਦ ਬੱਚਿਆਂ ਨੂੰ ਸਰਦ ਰੁੱਤ ਦੇ ਅਨੁਕੂਲ ਬੂਟ, ਜਾਰਾਬਾਂ ਤੇ ਕੋਟੀਆਂ ਆਦਿ ਵੰਡੇ ਗਏ। ਹਰਵਿੰਦਰ ਦੇ ਦੋਸਤਾਂ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਲੋੜਵੰਦਾਂ ਦੀ ਮੱਦਦ ਕਰਨ ਚ ਵਿਸ਼ਵਾਸ ਰੱਖਦਾ ਸੀ ਜਿਸ ਸਦਕਾ ਉਸਨੇ 29 ਸਾਲ ਦੀ ਉਮਰ ਚ 30 ਵਾਰ ਖੂਨਦਾਨ ਕਰਕੇ ਮਰੀਜਾਂ ਦੇ ਇਲਾਜ ਚ ਮਦਦ ਕੀਤੀ ਅਤੇ ਸੈਂਕੜੇ ਰੁੱਖ ਲਗਾਏ ਅਤੇ ਲੋੜਵੰਦ ਦੀ ਵਿੱਤੀ ਮਦਦ ਵੀ ਕੀਤੀ। ਜਿਸ ਸਦਕਾ ਉਸਦਾ ਜਨਮ ਦਿਨ ਸਮਾਜ ਭਲਾਈ ਕਾਰਜ ਕਰਕੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਹਰਵਿੰਦਰ ਦੇ ਪਿਤਾ ਦਰਸ਼ਨ ਕੁਮਾਰ ਕਿਲ੍ਹੇ ਵਾਲੇ, ਰਾਜੂ ਸ਼ਰਮਾ ਕੈਨੇਡਾ, ਕਾਲਾ ਸ਼ਰਮਾ, ਜੀਵਨ ਸ਼ਰਮਾ, ਬਲਵਿੰਦਰ ਸਿੱਧੂ, ਗੁਰਪ੍ਰੀਤ ਸਿੰਘ, ਜੀਵਨ ਸਿੰਘ, ਬਲਵਿੰਦਰ ਸਰਾਂ,ਲਾਲ੍ਹਾ ਭੁੱਲਰ, ਜੱਸੀ ਖਹਿਰਾ, ਲਾਲੀ ਜੈਦ, ਰਾਜਵਿੰਦਰ ਸਿੰਘ, ਪੰਮਾ ਸੇਖੋਂ, ਲਾਲੀ ਸਿੰਘ, ਅਨੂ ਗਰਗ, ਬੰਟੀ ਗਰਗ, ਯੋਗੇਸ਼ ਸ਼ਰਮਾ, ਬਿੱਟੂ ਸ਼ਰਮਾ, ਛੋਟੂ ਮਿਸਤਰੀ, ਵਿੱਕੀ ਟਿੱਬਾ, ਰਵੀ ਖ਼ਾਨ, ਗੁਰਪ੍ਰੀਤ ਗਿੱਲ, ਹੈਪੀ ਸਹੋਤਾ, ਗੁਰਵਿੰਦਰ ਕ੍ਰਿਪਾਲੇ ਵਾਲੀਆ ਆਦਿ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top