ਦੋਵਾਂ ਟੀਮਾਂ ਦਰਮਿਆਨ ਹੋਵੇਗੀ ਵਾਧੇ ਲਈ ਟੱਕਰ

ਭਾਰਤ-ਵੈਸਟਇੰਡੀਜ਼ ਦਰਮਿਆਨ ਚੌਥਾ ਇੱਕ ਰੋਜ਼ਾ ਮੈਚ

 
ਏਜੰਸੀ
ਮੁੰਬਈ, 28 ਅਕਤੂਬਰ
ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ‘ਚ ਚੌਥਾ ਇੱਕ ਰੋਜ਼ਾ ਦਿਨ-ਰਾਤ ਮੁਕਾਬਲਾ ਅੱਜ ਖੇਡਿਆ ਜਾਵੇਗਾ ਜਿੱਥੇ ਪੰਜ ਮੈਚਾਂ ਦੀ ਲੜੀ ‘ਚ 1-1 ਨਾਲ ਬਰਾਬਰੀ ‘ਤੇ ਚੱਲ ਰਹੀਆਂ ਦੋਵੇਂ ਟੀਮਾਂ 2-1 ਦਾ ਵਾਧਾ ਬਣਾਉਣ ਲਈ ਸਖ਼ਤ ਸੰਘਰਸ਼ ਕਰਨਗੀਆਂ
ਘਰੇਲੂ ਟੀਮ ਪਿਛਲੇ ਦੋਵੇਂ ਮੈਚਾਂ ‘ਚ ਜਿੱਤ ਤੋਂ ਓਦੋਂ ਵਾਂਝੀ ਰਹੀ ਜਦੋਂ ਵਿਰਾਟ ਨੇ ਦੂਸਰੇ ਇੱਕ ਰੋਜ਼ਾ ‘ਚ ਨਾਬਾਦ 157 ਅਤੇ ਪਿਛਲੇ ਮੈਚ ‘ਚ 107 ਦੌੜਾਂ ਦੀਆਂ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਪਰ ਇਕੱਲੇ ਦਮ ‘ਤੇ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ ਪੂਨੇ ਮੈਚ ਤੋਂ ਬਾਅਦ ਵਿਰਾਟ ਨੇ ਮੰਨਿਆ ਕਿ ਨਾ ਤਾਂ ਉਹਨਾਂ ਨੂੰ ਦੂਸਰੇ ਪਾਸਿਓਂ ਕੋਈ ਮੱਦਦ ਮਿਲੀ ਜਿਸ ਨਾਲ ਕੋਈ ਵੱਡੀ ਭਾਈਵਾਲੀ ਨਹੀਂ ਹੋ ਸਕੀ ਅਤੇ ਨਾ ਟੀਮ ਸਾਰੀਆਂ ਯੋਜਨਾਵਾਂ ਨੂੰ ਮੈਦਾਨ ‘ਤੇ ਲਾਗੂ ਕਰ ਸਕੀ ਭਾਰਤੀ ਟੀਮ 284 ਦੌੜਾਂ ਦੇ ਟੀਚੇ ਸਾਹਮਣੇ 240 ਦੌੜਾਂ ‘ਤੇ ਸਿਮਟ ਗਈ ਮੈਚ ‘ਚ 35ਵੇਂ ਓਵਰ ਤੱਕ ਟੀਮ ਦੀ ਗੇਂਦਬਾਜ਼ੀ ਠੀਕ ਸੀ ਪਰ ਆਖ਼ਰੀ 10 ਓਵਰਾਂ ‘ਚ ਗੇਂਦਬਾਜ਼ੀ ਨੇ ਜ਼ਿਆਦਾ ਦੌੜਾਂ ਦਿੱਤੀਆਂ ਜਦੋਂਕਿ ਬੱਲੇਬਾਜ਼ਾਂ ਖ਼ਾਸ ਕਰ ਮੱਧਕ੍ਰਮ ਨੇ ਨਿਰਾਸ਼ ਕੀਤਾ

 
ਖ਼ੁਦ ਵਿਰਾਟ ਨੇ ਵੀ ਇਸ ਗੱਲ ‘ਤੇ ਚਿੰਤਾ ਪ੍ਰਗਟ ਕੀਤੀ ਭਾਰਤੀ ਟੀਮ ਨੇ ਗੇਂਦਬਾਜ਼ੀ ‘ਚ ਦੋ ਬਦਲਾਅ ਕਰਦੇ ਹੋਏ ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ ਨੂੰ ਬਾਕੀ ਤਿੰਨ ਇੱਕ ਰੋਜ਼ਾ ਲਈ ਟੀਮ ‘ਚ ਸ਼ਾਮਲ ਕੀਤਾ ਸੀ ਅਤੇ ਇਸ ਦਾ ਨਤੀਜਾ ਵੀ ਦਿਸਿਆ ਬੁਮਰਾਹ 10 ਓਵਰਾਂ ‘ਚ 35 ਦੌੜਾਂ ਦੇ ਕੇ 4 ਵਿਕਟਾਂ ਲੈ ਕੇ ਸਭ ਤੋਂ ਸਫਲ ਰਹੇ ਪਰ ਅਹਿਮ ਮੈਚ ‘ਚ ਟੀਮ ਨੂੰ ਆਖ਼ਰੀ ਓਵਰਾਂ ‘ਚ ਮਹਿੰਗੀ ਗੇਂਦਬਾਜ਼ੀ ਦਾ ਖ਼ਾਮਿਆਜ਼ਾ ਭੁਗਤਣਾ ਪਿਆ ਸੀ ਅਤੇ ਭਾਰਤ ਕਪਤਾਨ ਨੇ ਵੀ ਮੰਨਿਆ ਕਿ ਆਖ਼ਰੀ 10 ਓਵਰਾਂ ‘ਚ ਗੇਂਦਬਾਜ਼ਾਂ ਕਾਫ਼ੀ ਦੌੜਾਂ ਦੇ ਦਿੱਤੀਆਂ ਪਿਛਲੇ ਦੋ ਨਿਰਾਸ਼ਾਜਨਕ ਨਤੀਜ਼ਿਆਂ ਤੋਂ ਸਾਫ਼ ਹੈ ਕਿ ਮੁੰਬਈ ‘ਚ ਟੀਮ ਇੰਡੀਆ ‘ਚ ਕੁਝ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ

 

ਬਰਾਬਰੀ ਹਾਸਲ ਕਰਨ ਤੋਂ ਬਾਅਦ ਵੈਸਟਇੰਡੀਜ਼ ਦੇ ਹੌਂਸਲੇ ਬੁਲੰਦ ਹੋਏ ਹਨ ਜੋ ਬ੍ਰੇਬੋਰਨ ਸਟੇਡੀਅਮ ‘ਚ ਵਾਧਾ ਹਾਸਲ ਕਰਨਾ ਚਾਹੇਗੀ ਵਿਕਟਕੀਪਰ ਸ਼ਾਈ ਹੋਪ ਚੰਗੀ ਲੈਅ ‘ਚ ਹਨ ਜਿੰਨ੍ਹਾਂ ਪਿਛਲੇ ਦੋ ਮੈਚਾਂ ‘ਚ ਨਾਬਾਦ 123 ਅਤੇ 95 ਦੌੜਾਂ ਦੀਆਂ ਪਾਰੀਆਂ ਨਾਲ ਟੀਮ ਨੂੰ ਬਰਾਬਰੀ ਤੱਕ ਪਹੁੰਚਾਇਆ ਹੈ ਮੱਧਕ੍ਰਮ ‘ਚ ਸ਼ਿਮਰੋਨ ਹੇਤਮਾਇਰ, ਕਪਤਾਨ ਜੇਸਨ ਹੋਲਡਰ ਅਤੇ ਹੇਠਲੇ ਕ੍ਰਮ ‘ਤੇ ਐਸ਼ਲੇ ਨਰਸ ਚੰਗੇ ਸਕੋਰਰ ਹਨ ਗੇਂਦਬਾਜ਼ੀ ‘ਚ ਕੇਮਰ ਰੋਚ, ਹੋਲਡਰ, ਨਰਸ ਅਤੇ ਮਾਰਲੋਨ ਸੈਮੁਅਲਜ਼ ਭਾਰਤੀ ਗੇਂਦਬਾਜ਼ਾਂ ਨੂੰ ਫਿਰ ਤੋਂ ਪਰੇਸ਼ਾਨ ਕਰ ਸਕਦੇ ਹਨ ਸੈਮੁਅਲਜ਼ ਨੇ ਪੂਨੇ ‘ਚ ਸਿਰਫ਼ 12 ਦੌੜਾਂ ਦੇ ਕੇ ਭਾਰਤ ਦੀਆਂ ਤਿੰਨ ਅਹਿਮ ਵਿਕਟਾਂ ਕੱਢੀਆਂ ਸਨ

 

 
ਵਿਰਾਟ ਨੇ ਸੰਕੇਤ ਦਿੱਤੇ ਹਨ ਕਿ ਅਗਲੇ ਮੈਚ ‘ਚ ਕੇਦਾਰ ਜਾਧਵ ਨੂੰ ਮੌਕਾ ਦਿੱਤਾ ਜਾਵੇਗਾ ਜਿਸ ਨਾਲ ਉਹਨਾਂ ਨੂੰ ਬਿਹਤਰ ਨਤੀਜੇ ਦੀ ਆਸ ਹੈ ਇਸ ਤੋਂ ਇਲਾਵਾ ਟੀਮ ਕੋਲ ਛੇ ਗੇਂਦਬਾਜ਼ ਹਨ ਜਿਸ ਵਿੱਚੋਂ ਪੰਜ ਨੂੰ ਚੁਣਿਆ ਜਾਵੇਗਾ ਅਜਿਹੇ ‘ਚ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਅਤੇ ਉਮੇਸ਼ ਯਾਦਵ ਚੋਂ ਕਿਸੇ ਇੱਕ ਨੂੰ ਬਾਹਰ ਬੈਠਣਾ ਪੈ ਸਕਦਾ ਹੈ ਜਦੋਂਕਿ ਬੁਮਰਾਹ, ਭੁਵੀ, ਚਹਿਲ ਅਤੇ ਕੁਲਦੀਪ ‘ਤੇ ਅਗਲੇ ਮੈਚ ‘ਚ ਹੋਰ ਬਿਹਤਰ ਪ੍ਰਦਰਸ਼ਨ ਕਰਨ ਦਾ ਦਬਾਅ ਹੋਵੇਗਾ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।