ਬਾਕਸਰ ਲਵਲੀਨਾ ਨੇ ਸਿਰਜਿਆ ਇਤਿਹਾਸ, ਸੈਮੀਫ਼ਾਈਨਲ ’ਚ ਪੁੱਜੀ, ਤਮਗਾ ਪੱਕਾ

0
156

ਸੈਮੀਫਾਈਨਲ ’ਚ ਲਵਲੀਨਾ ਦਾ ਮੁਕਾਬਲਾ ਹੁਣ ਵਿਸ਼ਪ ਚੈਂਪੀਅਨ ਤੁਰਕੀ ਦੀ ਮੁੱਕੇਬਾਜ਼ ਬੁਸਾਨੇਜ ਸੁਰਮੇਨੇਲੀ ਨਾਲ ਹੋਵੇਗਾ

ਟੋਕੀਓ (ਏਜੰਸੀ) ਸ਼ੁੱਕਰਵਾਰ ਸਵੇਰੇ ਭਾਰਤ ਦਾ ਟੋਕੀਓ ਓਲੰਪਿਕ ’ਚ ਦੂਜਾ ਤਮਗਾ ਪੱਕਾ ਹੋ ਗਿਆ ਹੈ ਭਾਰਤ ਦੀ ਮਹਿਲਾ ਬਾਕਸਰ ਲਵਲੀਨਾ ਬੋਰਗੋਹੇਰਨ ਨੇ ਮਹਿਲਾ 69 ਕਿੱਲੋ ਵਰਗ ਦੇ ਕੁਆਰਟਰ ਫਾਈਨਲ ’ਚ ਚੀਨੀ ਤਾਈਪੇ ਦੀ ਨੀਏਨ ਚਿਨ ਚੇਨ ਨੂੰ 4-1 ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਅਸਾਮ ਦੀ ਲਵਲੀਨਾ ਨੇ ਸੈਮੀਫਾਈਨਲ ’ਚ ਜਗ੍ਹਾ ਬਣਾ ਕੇ ਇਤਿਹਾਸ ਸਿਰਜ ਦਿੱਤਾ ਲਵਲੀਨਾ ਨੇ ਆਪਣੀ ਹਾਈਟ ਦਾ ਚੰਗਾ ਫਾਇਦਾ ਚੁੱਕਿਆ ਉਨ੍ਹਾਂ ਲਗਾਤਾਰ ਪੰਚ ਲਾਉਣ ਦੀ ਕੋਸ਼ਿਸ਼ ਕੀਤੀ ਪਰ ਚੀਨੀ ਤਾਈਪੇ ਦੀ ਮੁੱਕੇਬਾਜ਼ ਨੇ ਵੀ ਡਟ ਕੇ ਮੁਕਾਬਲਾ ਕੀਤਾ ਇਸ ਤੋਂ ਪਹਿਲਾਂ ਅਸਾਮ ਦੀ 23 ਸਾਲ ਦੀ ਲਵਲੀਨਾ ਨੇ ਕੁਕੁਗਿਕਾਨ ਏਰੇਨਾ ’ਚ ਮੰਗਲਵਾਰ ਨੂੰ ਖੇਡੇ ਗਏ ਅੰਤਮ-16 ਰਾਊਂਡ ਦੇ ਮੁਕਾਬਲੇ ’ਚ ਆਪਣੇ ਤੋਂ 12 ਸਾਲ ਵੱਡੀ ਜਰਮਨੀ ਦੀ ਨੇਦੀਨ ਏਪੇਟ ਨੂੰ 3-2 ਨਾਲ ਹਰਾਇਆ ਸੀ ਨੀਲੇ ਕਾਰਨਰ ’ਤੇ ਖੇਡੀ ਲਵਲੀਨਾ ’ਚ ਪੰਜ ਜੱਜਾਂ ’ਚੋਂ 28,29, 30, 30, 27 ਅੰਕ ਹਾਸਲ ਕੀਤੇ।

ਸੈਮੀਫਾਈਨਲ ਚ ਵਰਲਡ ਚੈਂਪੀਅਨ ਨਾਲ ਹੋਵੇਗਾ ਮੁਕਾਬਲਾ

ਸੈਮੀਫਾਈਨਲ ’ਚ ਲਵਲੀਨਾ ਦਾ ਮੁਕਾਬਲਾ ਹੁਣ ਵਿਸ਼ਪ ਚੈਂਪੀਅਨ ਤੁਰਕੀ ਦੀ ਮੁੱਕੇਬਾਜ਼ ਬੁਸਾਨੇਜ ਸੁਰਮੇਨੇਲੀ ਨਾਲ ਹੋਵੇਗਾ ਚੀਨੀ ਤਾਈਪੇ ਦੀ ਮੁੱਕਬੇਬਾਜ਼ ਖਿਲਾਫ਼ ਲਵਲੀਨਾ ਨੇ ਪਹਿਲਾ ਰਾਊਂਡ 3-2 ਨਾਲ ਜਿੱਤਿਆ ਇਸ ਤੋਂ ਬਾਅਦ ਦੂਜੇ ਰਾਊੀਡ ’ਚ ਫੈਸਲਾ ਲਵਲੀਨਾ ਦੇ ਪੱਖ ’ਚ ਗਿਆ ਤੀਜੇ ਰਾਊਂਡ ’ਚ ਚੀਨੀ ਤਾਈਪੇ ਦੀ ਮੁੱਕੇਬਾਜ਼ ਨੇ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਲਵਲੀਨਾ ਨੇ ਆਪਣੇ ਸ਼ਾਨਦਾਰ ਡਿਫੈਂਸ ਨਾਲ ਚੀਨੀ ਤਾਈਪੇ ਦੀ ਮੁੱਕੇਬਾਜ਼ ਨੂੰ ਮੌਕਾ ਨਹੀਂ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ