Breaking News

ਪੁੱਤ ਨੇ ਬੇਰਹਿਮੀ ਨਾਲ ਕੀਤਾ ਪਿਉ ਦਾ ਕਤਲ

Boy, Murdered, Father

ਲਹਿਰਾਗਾਗਾ (ਰਾਜ ਸਿੰਗਲਾ) | ਪਿੰਡ ਲਹਿਲ ਖ਼ੁਰਦ ਵਿਖੇ ਦੋ ਦਿਨ ਪਹਿਲਾਂ ਆਮ ਮੌਤ ਦੱਸਣ ਵਾਲੇ ਅੰਨ੍ਹੇ ਕਤਲ ਦੀ ਗੁੱਥੀ ਲਹਿਰਾ ਪੁਲਸ ਨੇ ਦੋ ਦਿਨਾਂ ਵਿੱਚ ਹੀ ਸੁਲਝਾ ਲਈ ਹੈਡੀ.ਐੱਸ.ਪੀ ਲਹਿਰਾ ਬੂਟਾ ਸਿੰਘ ਗਿੱਲ ਨੇ ਪ੍ਰੈੱਸ ਕਾਨਫ਼ਰੰਸ ਰਾਹੀਂ ਦੱਸਿਆ ਕਿ ਪਿੰਡ ਲਹਿਲ ਖੁਰਦ ਵਿਖੇ ਇੱਕ ਲਗਭਗ ਪੰਜਾਹ-ਪਚਵੰਜਾ ਸਾਲਾ ਵਿਅਕਤੀ ਭੱਪਾ ਸਿੰਘ ਪੁੱਤਰ ਜੈਲਾ ਸਿੰਘ ਦੀ ਮੌਤ ਨੂੰ ਅਚਾਨਕ ਦੱਸਦਿਆਂ ਉਸ ਦੇ ਛੋਟੇ ਪੁੱਤਰ ਜਗਤਾਰ ਸਿੰਘ ਨੇ 174 ਦੀ ਕਾਰਵਾਈ ਇਹ ਕਹਿੰਦਿਆਂ ਕਰਵਾਈ ਕਿ ਮੇਰੇ ਪਿਤਾ ਦੀ ਮੌਤ ਪੈਰ ਤਿਲਕਣ ਕਾਰਨ ਹੋਈ, ਪ੍ਰੰਤੂ ਲਹਿਰਾ ਪੁਲਿਸ ਨੂੰ ਇਹ ਗੱਲ ਹਜ਼ਮ ਨਹੀਂ ਸੀ ਹੋ ਰਹੀ ਸੀ ਐੱਸ.ਐੱਸ.ਪੀ ਸੰਗਰੂਰ ਡਾਕਟਰ ਸੰਦੀਪ ਗਰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀ.ਐੱਸ.ਪੀ. ਲਹਿਰਾ ਬੂਟਾ ਸਿੰਘ ਗਿੱਲ ਦੀ ਅਗਵਾਈ ਹੇਠ ਥਾਣਾ ਸਦਰ ਇੰਚਾਰਜ ਗੁਰਨਾਮ ਸਿੰਘ ਅਤੇ ਸਿਟੀ ਇੰਚਾਰਜ ਜਗਰੂਪ ਸਿੰਘ ਦੀ ਟੀਮ ਨੇ ਡੂੰਘਾਈ ਨਾਲ ਪੜਤਾਲ ਕਰਕੇ ਪਤਾ ਲਾਇਆ ਕਿ ਇਹ ਮੌਤ ਇੱਟ ਮਾਰਨ ਕਰਕੇ ਹੋਈ ਹੈਜਿਸਦੀ ਪੁਸ਼ਟੀ ਮ੍ਰਿਤਕ ਦੇ ਭਾਣਜਾ ਗੁਰਤੇਜ ਸਿੰਘ ਪੁੱਤਰ ਪਰਗਟ ਸਿੰਘ ਵਾਸੀ ਉੱਪਲੀ ਥਾਣਾਂ ਸੰਗਰੂਰ ਨੇ ਪੁਲਸ ਕੋਲ ਬਿਆਨ ਕਰਦਿਆਂ ਕਿਹਾ ਕਿ ਮੇਰੇ ਮਾਮੇ ਭੱਪਾ ਸਿੰਘ ਪੁੱਤਰ ਜੈਲਾ ਸਿੰਘ ਦਾ ਕਤਲ ਪਾਲ ਸਿੰਘ ਪੁੱਤਰ ਭੱਪਾ ਸਿੰਘ ਨੇ ਇੱਟ ਮਾਰ ਕੇ ਕੀਤਾ ਹੈਇਨ੍ਹਾਂ ਦਾ ਝਗੜਾ ਤੂੜੀ ਵਾਲੀ ਮਸ਼ੀਨ ਕਿਸੇ ਹੋਰ ਦੇ ਖੇਤ ਵਿੱਚ ਲਾਉਣ ਸਬੰਧੀ ਹੋ ਗਿਆ ਸੀਜਿਸ ਕਰਕੇ ਪਾਲ ਸਿੰਘ ਨੇ ਗੁੱਸੇ ਵਿੱਚ ਆ ਕੇ ਮੇਰੇ ਮਾਮੇ ਦੇ ਸਿਰ ਵਿੱਚ ਇੱਟ ਮਾਰੀਜਿਸ ਦੀ ਸੰਗਰੂਰ ਹਸਪਤਾਲ ਲਿਜਾਂਦਿਆਂ ਮੌਤ ਹੋ ਗਈਜਿਸ ਤੇ ਪੁਲਿਸ ਨੇ ਹੋਰ ਕਾਰਵਾਈ ਕਰਦਿਆਂ ਕਤਲ ਦਾ ਮੁਕੱਦਮਾ 302, 201 ਧਾਰਾ ਤਹਿਤ ਦਰਜ ਕਰਕੇ ਕਾਤਲ ਨੂੰ ਗ੍ਰਿਫਤਾਰ ਕਰ ਲ਼ਿਆ ਹੈ ਅਤੇ ਮੁਜਰਿਮ ਨੂੰ ਇੱਕ ਦਿਨ  ਦੀ ਪੁਲਿਸ ਰਮਾਂਡ ਤੇ ਭੇਜਿਆ ਗਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top