ਮੌਤ ਬਣ ਕੇ ਭੱਜੀ ਸਿਸਟਮ ਦੀ ਬਿਨਾ ਬ੍ਰੇਕ ਰੇਲ

0

ਮੌਤ ਬਣ ਕੇ ਭੱਜੀ ਸਿਸਟਮ ਦੀ ਬਿਨਾ ਬ੍ਰੇਕ ਰੇਲ

ਰੇਲ ‘ਤੇ ਮਜ਼ਦੂਰਾਂ ਨੂੰ ਚੜ੍ਹਾਉਣਾ ਸੀ ਪਰ ਰੇਲ ਉਨ੍ਹਾਂ ‘ਤੇ ਹੀ ਚੜ੍ਹ ਗਈ ਸਿਸਟਮ ਦੀ ਬਿਨਾ ਬ੍ਰੇਕ ਰੇਲ ਨੇ ਕਈਆਂ ਦੀ ਜ਼ਿੰਦਗੀ ਇੱਕ ਝਟਕੇ ਵਿਚ ਖ਼ਤਮ ਕਰ ਦਿੱਤੀ ਕਹਿੰਦੇ ਮਜ਼ਲੂਮ ਇਨਸਾਨ ਦੀ ਜ਼ਿੰਦਗੀ ਬੜੀ ਸਸਤੀ ਹੁੰਦੀ ਹੈ ਮਜ਼ਬੂਰ ਕਮਜ਼ੋਰ ਲੋਕਾਂ ਨੂੰ ਚਾਹੇ ਉੱਚ ਵਰਗ ਦਾ ਜ਼ੁਲਮ ਹੋਵੇ, ਕੁਦਰਤੀ ਆਫ਼ਤਾਂ ਹੋਣ, ਕੁਦਰਤੀ ਬਿਮਾਰੀ-ਸ਼ਮਾਰੀ ਹੋਵੇ, ਮਤਲਬ ਕੋਈ ਵੀ ਦਰੜ ਦੇਂਦਾ ਹੈ

ਉਨ੍ਹਾਂ ਦੀਆਂ ਮੌਤਾਂ ‘ਤੇ ਸਵਾਲ ਉਠਾਉਣ ਵਾਲਾ ਕੋਈ ਨਹੀਂ ਹੁੰਦਾ ਇੱਕ ਆਗੂ ਦੀ ਮੱਝ ਚੋਰੀ ਹੋਣ ‘ਤੇ ਸਰਕਾਰ ਅਤੇ ਪ੍ਰਸ਼ਾਸਨ ਦੋਵੇਂ ਮਿਲ ਕੇ ਜ਼ਮੀਨ-ਅਸਮਾਨ ਇੱਕ ਕਰ ਦਿੰਦੇ ਹਨ ਪਰ ਦਰਜ਼ਨਾਂ ਬੇਵੱਸ ਲੋਕਾਂ ਦੀ ਮੌਤ ਹਕੂਮਤਾਂ ਨੂੰ ਜ਼ਿਆਦਾ ਪਰੇਸ਼ਾਨ ਇਸ ਲਈ ਨਹੀਂ ਕਰਦੀ, ਕਿਉਂਕਿ ਉਨ੍ਹਾਂ ਦੇ ਜੀਵਨ ਦੀ ਉਨ੍ਹਾਂ ਲਈ ਜ਼ਿਆਦਾ ਕੀਮਤ ਅਤੇ ਮਾਇਨੇ ਨਹੀਂ ਹੁੰਦੇ ਹਨ ਕੰਮ ਕੀਤਾ, ਪੈਸਾ ਲਿਆ, ਗੱਲ ਖ਼ਤਮ? ਉਨ੍ਹਾਂ ਦਾ ਨਾ ਕੋਈ ਬੀਮਾ, ਨਾ ਕੋਈ ਗਾਰੰਟੀ ਅਤੇ ਨਾ ਉਨ੍ਹਾਂ ਦੇ ਹੱਕ-ਅਧਿਕਾਰ ਲਈ ਕੋਈ ਲੜਨ ਵਾਲਾ ਹੁੰਦਾ ਹੈ

ਲਗਾਤਾਰ ਦੋ ਦਿਨ ਮਜ਼ਦੂਰਾਂ ਦੀ ਬੇਮੌਤ ਦੀਆਂ ਦਰਦਨਾਕ ਖ਼ਬਰਾਂ ਸੁਣਨ ਨੂੰ ਮਿਲੀਆਂ ਗੈਸ ਰਿਸਾਅ ਨਾਲ ਕਈ ਲੋਕ ਮਰੇ, ਤਾਂ ਉੱਥੇ ਸੌਂਦੇ ਲੋਕਾਂ ‘ਤੇ ਮੌਤ ਬਣ ਕੇ ਰੇਲ ਚੜ੍ਹ ਗਈ ਕੋਈ ਨਹੀਂ, ਉਹ ਮਜ਼ਦੂਰ ਹੀ ਤਾਂ ਸਨ, ਕੋਈ ਆਗੂ ਜਾਂ ਪ੍ਰਸ਼ਾਸਨਿਕ ਅਧਿਕਾਰੀ ਥੋੜ੍ਹਾ ਸਨ, ਜਿਸ ਦਾ ਸਰਕਾਰ ਅਤੇ ਸਿਸਟਮ ਵਿਰਲਾਪ ਕਰੇ ਮੁਆਵਜ਼ਾ ਦੇ ਕੇ ਮਾਮਲਾ ਸ਼ਾਂਤ ਹੋ ਜਾਏਗਾ ਇੱਕ-ਅੱਧੇ ਦਿਨ ‘ਚ ਮੀਡੀਆ ਦੀਆਂ ਸੁਰਖ਼ੀਆਂ ‘ਚੋਂ ਵੀ ਖ਼ਬਰਾਂ ਗਾਇਬ ਹੋ ਜਾਣਗੀਆਂ

ਦਰਅਸਲ ਅਜਿਹੀਆਂ ਮੌਤਾਂ ਦੀ ਹਕੂਮਤਾਂ ਕੋਲ ਮੁਆਵਜ਼ੇ ਦੇ ਰੂਪ ਵਿਚ ਮੱਲ੍ਹਮ ਹੁੰਦੀ ਹੈ ਜਿਸ ਨਾਲ ਚੁਟਕੀ ਵਿਚ ਮਹੌਲ ਆਪਣੇ ਪਾਲ਼ੇ ਵਿਚ ਕਰ ਲਿਆ ਜਾਂਦਾ ਹੈ ਮ੍ਰਿਤਕਾਂ ਦੇ ਪਰਿਵਾਰ ਵਾਲੇ ਵੀ ਖੁਸ਼ ਹੋ ਜਾਂਦੇ ਹਨ ਅਤੇ ਸਿਸਟਮ ਵੀ ਚੈਨ ਲੈਂਦਾ ਹੈ ਇੱਕ-ਅੱਧੇ ਲੱਖ ਰੁਪਏ ਵਿਚ ਮੌਤਾਂ ਦੀਆਂ ਕੀਮਤਾਂ ਤੈਅ ਕਰ ਦਿੱਤੀਆਂ ਜਾਂਦੀਆਂ ਹਨ

ਔਰੰਗਾਬਾਦ ਦੀ ਘਟਨਾ ‘ਤੇ ਵੀ ਲਗਭਗ ਅਜਿਹਾ ਹੀ ਹੋਇਆ, ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਪੰਜ-ਪੰਜ ਲੱਖ ਫੜਾ ਦਿੱਤੇ ਗਏ ਹਨ ਵਿਰੋਧੀ ਧਿਰ ਅਤੇ ਸਮਾਜ ਹੰਗਾਮਾ ਨਾ ਕਰੇ ਇਸ ਲਈ ਜਾਂਚ ਦੀ ਖਾਨਾਪੂਰਤੀ ਲਈ ਆਦੇਸ਼ ਵੀ ਜਾਰੀ ਹੋ ਗਏ ਹਨ ਹਾਦਸਾ ਔਰੰਗਾਬਾਦ ਜਿਲ੍ਹੇ ਦੀ ਜਾਲਨਾ ਰੇਲਵੇ ਲਾਈਨ ਕੋਲ ਹੋਇਆ ਹੈ, ਜਿਸ ਵਿਚ ਹੁਣ ਤੱਕ ਡੇਢ ਦਰਜ਼ਨ ਮਜ਼ਦੂਰਾਂ ਦੀ ਮੌਤ ਹੋਈ ਹੈ, ਕੁਝ ਗੰਭੀਰ ਰੂਪ ਵਿਚ ਜ਼ਖ਼ਮੀ ਵੀ ਹਨ

ਮਰਨ ਵਾਲਿਆਂ ਦਾ ਅੰਕੜਾ ਵਧ ਵੀ ਸਕਦਾ ਹੈ ਕਿਉਂਕਿ ਪੰਜ-ਛੇ ਮਜ਼ਦੂਰ ਅਜਿਹੇ ਵੀ ਹਨ ਜਿਨ੍ਹਾਂ ਦੇ ਸਰੀਰ ਦੇ ਕਈ ਅੰਗ ਵੱਢੇ ਗਏ ਹਨ ਘਟਨਾ ਸ਼ੁੱਕਰਵਾਰ ਤੜਕੇ ਦੀ ਹੈ ਜਦੋਂ ਲਗਭਗ ਚਾਲ੍ਹੀ-ਪੰਜਾਹ ਮਜ਼ਦੂਰ ਪਟੜੀਆਂ ‘ਤੇ ਸਿਰ ਰੱਖ ਕੇ ਗੂੜ੍ਹੀ ਨੀਂਦ ਵਿਚ ਸੁੱਤੇ ਹੋਏ ਸਨ ਉਸੇ ਸਮੇਂ ਰੇਲ ਆਈ ਅਤੇ ਸਾਰਿਆਂ ਨੂੰ ਦਰੜਦੇ ਹੋਏ ਨਿੱਕਲ ਗਈ

ਜ਼ਿਕਰਯੋਗ ਹੈ, ਕੋਰੋਨਾ ਵਾਇਰਸ ਸਿਆਸੀ ਆਗੂਆਂ ਅਤੇ ਧਨਾਢ ਵਰਗਾਂ ‘ਤੇ ਨਹੀਂ, ਪਰ ਮਜ਼ਲੂਮਾਂ ‘ਤੇ ਕਾਲ ਬਣ ਕੇ ਟੁੱਟਿਆ ਹੈ ਉਨ੍ਹਾਂ ਦੇ ਮਜ਼ਬੂਰੀ ਦੇ ਕਾਫ਼ਿਲੇ ਇਸ ਸਮੇਂ ਹਾਈ-ਵੇ, ਸੜਕਾਂ ‘ਤੇ ਦਿਸ ਰਹੇ ਹਨ ਮੀਲਾਂ ਦੂਰ ਨੰਗੇ ਪੈਰ ਪੈਦਲ ਤੁਰ ਕੇ ਆਪਣੇ ਮੂਲ ਟਿਕਾਣਿਆਂ ਨੂੰ ਨਿੱਕਲੇ ਹੋਏ ਹਨ

ਔਰਤਾਂ ਦੀ ਗੋਦ ਵਿਚ ਦੁੱਧ-ਚੁੰਘਦੇ ਬੱਚਿਆਂ ਦੀਆਂ ਭੁੱਖ-ਤਰੇਹ ਨਾਲ ਵਿਲਕਦੀਆਂ ਤਸਵੀਰਾਂ ਹਰ ਕਿਸੇ ਨੂੰ ਪਰੇਸ਼ਾਨ ਕਰ ਸਕਦੀਆਂ ਹਨ ਕਹਿਣ ਨੂੰ ਉਨ੍ਹਾਂ ਲਈ ਬੱਸਾਂ ਅਤੇ ਸਪੈਸ਼ਲ ਰੇਲਾਂ ਚਲਾਈਆਂ ਜਾ ਰਹੀਆਂ ਹਨ, ਪਰ ਤੇਜ਼ ਧੁੱਪ ਵਿਚ ਸੜਕਾਂ ‘ਤੇ ਤੁਰਦੀਆਂ ਉਨ੍ਹਾਂ ਦੀਆਂ ਲੰਮੀਆਂ ਕਤਾਰਾਂ ਦੇਖ ਕੇ ਸਰਕਾਰਾਂ ਦੇ ਯਤਨਾਂ ‘ਤੇ ਕੁਝ ਸ਼ੱਕ ਹੁੰਦਾ ਹੈ ਅਜਿਹਾ ਲੱਗਦਾ ਹੈ ਕੋਰੋਨਾ ਸੰਕਟ ਵਿਚ ਜੋ ਸਹੂਲਤਾਂ ਕੇਂਦਰ ਅਤੇ ਸੂਬਾ ਸਰਕਾਰਾਂ ਦੁਆਰਾ ਇਨ੍ਹਾਂ ਲਈ ਮੁਹੱਈਆ ਕਰਾਉਣ ਦੀ ਗੱਲ ਕਹੀ ਜਾ ਰਹੀ ਹੈ,

ਉਹ ਠੀਕ ਤਰ੍ਹਾਂ ਪਹੁੰਚ ਨਹੀਂ ਰਹੀਆਂ ਆਪਣੇ ਪਿੰਡਾਂ ਤੋਂ ਦੂਰ ਸੂਬਿਆਂ ਵਿਚ ਮਜ਼ਦੂਰੀ ਕਰਨ ਵਾਲੇ ਮਜ਼ਦੂਰ ਰੇਲ ਪਟੜੀਆਂ ਦੇ ਜ਼ਰੀਏ ਵੀ ਆਪਣੇ ਪਿੰਡਾਂ ਨੂੰ ਨਿੱਕਲ ਪਏ ਹਨ ਸਰਕਾਰਾਂ ਬੇਸ਼ੱਕ ਬਰਾਬਰੀ ਦੀਆਂ ਗੱਲਾਂ ਕਰਨ, ਪਰ ਆਮ ਅਤੇ ਖਾਸ ਵਿਚ ਅੱਜ ਵੀ ਵੱਡਾ ਫ਼ਰਕ ਹੈ ਆਧੁਨਿਕ ਟੈਕਨਾਲੋਜੀ ਦਾ ਜ਼ਮਾਨਾ ਹੈ, ਇਸ ਲਈ ਉੱਚ ਵਰਗ ਦੇ ਲੋਕ ਜਦੋਂ ਕਿਤੇ ਆਉਂਦੇ-ਜਾਂਦੇ ਹਨ ਤਾਂ ਗੂਗਲ ਦੇ ਜੀਪੀਐਸ ਦਾ ਸਹਾਰਾ ਲੈਂਦੇ ਹਨ

ਜੋ ਉਨ੍ਹਾਂ ਨੂੰ ਦਿਸ਼ਾ ਨਿਰਦੇਸ਼ਿਤ ਕਰਕੇ ਮੰਜ਼ਿਲ ਤੱਕ ਪਹੁੰਚਾਉਣ ਵਿਚ ਮੱਦਦ ਕਰਦਾ ਹੈ ਪਰ ਕੋਰੋਨਾ ਸੰਕਟ ਵਿਚ ਆਪਣੇ ਪਿੰਡਾਂ ਤੋਂ ਦੂਰ ਹੋਰ ਸੂਬਿਆਂ ਵਿਚ ਫਸੇ ਪ੍ਰਵਾਸੀ ਮਜ਼ਦੂਰ ਰੇਲ ਪਟੜੀਆਂ ਨੂੰ ਹੀ ਜੀਪੀਐਸ ਸਮਝ ਕੇ ਉਸੇ ਦਿਸ਼ਾ ਵਿਚ ਪਟੜੀਆਂ ਦੇ ਆਸਰੇ ਤੁਰ ਪਏ ਹਨ ਸ਼ਾਇਦ ਪਟੜੀਆਂ ਦੀ ਦਿਸ਼ਾ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾ ਦੇਣਗੀਆਂ ਪਰ, ਉਨ੍ਹਾਂ ਨੂੰ ਕੀ ਪਤਾ ਜਿਸ ਰੇਲ ਪਟੜੀ ਦੇ ਆਸਰੇ ਉਹ ਤੁਰ ਰਹੇ ਸਨ

ਉਨ੍ਹਾਂ ਦੇ ਪਿੱਛੇ ਉਨ੍ਹਾਂ ਦੀ ਮੌਤ ਬਣ ਕੇ ਰੇਲ ਵੀ ਆ ਜਾਏਗੀ ਮਜ਼ਦੂਰਾਂ ਦਾ ਕਾਫਲਾ ਕਈ ਘੰਟਿਆਂ ਤੋਂ ਪਟੜੀਆਂ ਦੇ ਆਸਰੇ ਤੁਰਦਾ ਆ ਰਿਹਾ ਸੀ ਭੁੱਖ, ਬੇਵੱਸੀ, ਲਚਾਰੀ, ਸਰੀਰਕ ਥਕਾਵਟ ਅਜਿਹੀ ਸੀ ਕਿ ਪਤਾ ਹੀ ਨਹੀਂ ਕਦੋਂ ਮੌਤ ਦੀ ਪਟੜੀ ‘ਤੇ ਸੌਂ ਗਏ ਮਜ਼ਦੂਰ ਬੇਖ਼ਬਰ ਸਨ ਕਿ ਇਸ ਸਮੇਂ ਰੇਲ ਗੱਡੀਆਂ ਤਾਂ ਬੰਦ ਹਨ, ਇਸ ਲਈ ਕੁਝ ਸਮੇਂ ਲਈ ਪਟੜੀਆਂ ਨੂੰ ਹੀ ਆਸ਼ਿਆਨਾ ਬਣਾ ਲਿਆ ਜਾਵੇ ਪਰ, ਕਾਲ ਨੂੰ ਕੁਝ ਹੋਰ ਹੀ ਮਨਜ਼ੂਰ ਸੀ, ਜੋ ਉਨ੍ਹਾਂ ਦੇ ਨਾਲ-ਨਾਲ ਚੱਲ ਰਿਹਾ ਸੀ ਪਟੜੀਆਂ ਦਾ ਆਸ਼ਿਆਨਾ ਹੀ ਉਨ੍ਹਾਂ ਦੀ ਕਬਰ ਬਣ ਗਿਆ

ਘਟਨਾ ਵਿਚ ਜਾਨ ਗਵਾਉਣ ਵਾਲੇ ਸਾਰੇ ਮਜ਼ਦੂਰ ਮੱਧ ਪ੍ਰਦੇਸ਼ ਨਾਲ ਤਾਲੁਕ ਰੱਖਦੇ ਸਨ, ਜੋ ਮਹਾਂਰਾਸ਼ਟਰ ਦੇ ਜਾਲਨਾ ਜਿਲ੍ਹੇ ਵਿਚ ਮਜ਼ਦੂਰੀ ਕਰਨ ਕਰੋਨਾ ਸੰਕਟ ਤੋਂ ਪਹਿਲਾਂ ਗਏ ਸਨ ਰੋਜ਼ੀ-ਰੋਟੀ ਦੀ ਤਲਾਸ਼ ਵਿਚ ਹੀ ਆਪਣੇ ਪਿੰਡਾਂ ਨੂੰ ਛੱਡ ਕੇ ਉੱਥੇ ਗਏ ਸਨ ਕੋਰੋਨਾ ਕਾਲ ਵਿਚ ਆਪਣੇ ਪਿੰਡ ਮੁੜ ਰਹੇ ਸਨ ਪਰ ਬਿਨ ਸੱਦੀ ਮੌਤ ਨੇ ਉਨ੍ਹਾਂ ਨੂੰ ਰਸਤੇ ਵਿਚ ਹੀ ਘੇਰ ਲਿਆ ਅੱਖਾਂ ਵਿਚ ਨੀਂਦ ਸੀ ਇਸ ਲਈ ਟਰੈਕ ‘ਤੇ ਹੀ ਸੌਂ ਗਏ, ਟਰੈਕ ‘ਤੇ ਸੌਣਾ ਮਜ਼ਦੂਰਾਂ ਦੀ ਮਜ਼ਬੂਰੀ ਸੀ ਅਤੇ ਮੌਤ ਦੀ ਮੁਨਿਆਦ ਅਜਿਹੀ ਮੁਨਿਆਦ ਜਿਸ ਦੀ ਧੁਨੀ ਨੂੰ ਰੇਲ ਚਾਲਕ ਸੁਣ ਨਹੀਂ ਸਕਿਆ

ਉਹ ਸਰਪਟ ਮਜ਼ਦੂਰਾਂ ‘ਤੇ ਰੇਲ ਚਲਾਉਂਦਾ ਹੋਇਆ ਨਿੱਕਲ ਗਿਆ ਪਟੜੀਆਂ ‘ਤੇ ਹੀ ਉਨ੍ਹਾਂ ਦੀ ਕਬਰ ਪੁੱਟ ਗਿਆ ਘਟਨਾ ਤੋਂ ਬਾਅਦ ਸਿਸਟਮ ਫਲੈਟਨਿੰਗ ਆਫ਼ ਦ ਕਰਵ ਦੀ ਮਨਘੜਤ ਕਹਾਣੀ ‘ਤੇ ਮਗਨ ਹੈ ਮਜ਼ਦੂਰਾਂ ਦੇ ਸਬੰਧ ਵਿਚ ਕਈ ਥਾਵਾਂ ਤੋਂ ਅਣਹੋਣੀਆਂ ਘਟਨਾਵਾਂ ਸੁਣਨ ਨੂੰ ਮਿਲ ਰਹੀਆਂ ਹਨ ਕਈ ਮਜ਼ਦੂਰਾਂ ਨੇ ਰਸਤਿਆਂ ਵਿਚ ਹੀ ਦਮ ਤੋੜ ਦਿੱਤਾ

ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਲੱਗੇ ਲਾਕਡਾਊਨ ਕਾਰਨ ਦੇਸ਼ ਭਰ ਵਿਚ ਮਜ਼ਦੂਰ ਫਸੇ ਹੋਏ ਹਨ ਹਜ਼ਾਰਾਂ ਦੀ ਗਿਣਤੀ ਵਿਚ ਮਜ਼ਦੂਰ ਪੈਦਲ ਹੀ ਆਪਣੇ ਪਿੰਡ-ਘਰ ਵੱਲ ਨਿੱਕਲ ਪਏ ਹਨ ਅਜਿਹੇ ਵਿਚ ਰਾਤ ਨੂੰ ਰੁਕਣ ਲਈ ਸੈਂਕੜੇ ਮਜ਼ਦੂਰ ਰੇਲਵੇ ਟਰੈਕ ਅਤੇ ਸੜਕਾਂ ਦਾ ਸਹਾਰਾ ਲੈ ਰਹੇ ਹਨ

ਹਾਲਾਂਕਿ ਇਸ ਸਥਿਤੀ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਸੂਬਿਆਂ ਵਿਚ ਵਾਪਸ ਭੇਜਣ ਲਈ ਸਪੈਸ਼ਨ ਮਜ਼ਦੂਰ ਰੇਲਾਂ ਚਲਾਈਆਂ ਹਨ, ਪਰ ਉਹ ਨਾਕਾਫ਼ੀ ਸਾਬਤ ਹੋ ਰਹੀਆਂ ਹਨ ਮਜ਼ਦੂਰ ਪਹਿਲਾਂ ਵਾਂਗ ਹੀ ਪਰੇਸ਼ਾਨ ਹਨ ਲਾਕਡਾਊਨ ਦਾ ਜਦੋਂ ਪਹਿਲੀ ਵਾਰ ਐਲਾਨ ਹੋਇਆ ਸੀ, ਉਸ ਤੋਂ ਬਾਅਦ ਵਿਚ ਹੀ ਲੱਖਾਂ ਦੀ ਗਿਣਤੀ ਵਿਚ ਮਜ਼ਦੂਰ ਜਿੱਥੇ ਸਨ, ਉੱਥੇ ਖੁਦ ਨੂੰ ਫਸਿਆ ਮਹਿਸੂਸ ਕਰ ਰਹੇ ਸਨ ਨਹੀਂ ਰਿਹਾ ਗਿਆ ਤਾਂ ਪੈਦਲ ਹੀ ਆਪਣੇ ਪਿੰਡਾਂ ਨੂੰ ਤੁਰ ਪਏ ਰਸਤੇ ਵਿਚ ਕਈ ਮਜ਼ਦੂਰ ਹਾਦਸਿਆਂ ਦਾ ਸ਼ਿਕਾਰ ਵੀ ਹੋਏ, ਕਈ ਆਪਣੀ ਜਾਨ ਵੀ ਗੁਆ ਚੁੱਕੇ ਹਨ

ਮੁਲਕ ਦੇ ਰਖਵਾਲਿਆਂ ਨੂੰ ਮਜ਼ਲੂਮ ਇਨਸਾਨਾਂ ਨੂੰ ਕੀੜੇ-ਮਕੌੜੇ ਨਹੀਂ ਸਮਝਣਾ ਚਾਹੀਦਾ, ਉਨ੍ਹਾਂ ਨੂੰ ਵੀ ਹੋਰਾਂ ਵਾਂਗ ਜਿਉਣ ਦਾ ਹੱਕ ਹੈ ਕਿਰਪਾ ਕਰਕੇ ਉਨ੍ਹਾਂ ਦੇ ਮੌਲਿਕ ਹੱਕਾਂ ਨੂੰ ਨਾ ਦਰੜਿਆ ਜਾਵੇ
ਡਾ. ਰਮੇਸ਼ ਠਾਕੁਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।