Breaking News

ਭਾਰਤ ਬੰਦ ਦੌਰਾਨ ਤੋੜਫੋੜ

Breakthrough, During, India, Shutdown

ਦੁਕਾਨਾਂ ਬੰਦ ਕਰਵਾਉਣ ਦੀ ਕੋਸ਼ਿਸ਼

ਪਟਨਾ, ਏਜੰਸੀ।

ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਦੇ ਵਿਰੋਧ ‘ਚ ਕਾਂਗਰਸ ਦੇ ਸੱਦ ‘ਤੇ ਵਿਰੋਧੀ ਪਾਰਟੀਆਂ ਦੇ ਭਾਰਤ ਬੰਦ ਦੌਰਾਨ ਕਈ ਥਾਂ ਬੰਦ ਸਮਰਥਕਾਂ ਨੇ ਤੋੜ ਫੋੜ ਕੀਤੀ। ਭਾਰਤ ਬੰਦ ਦੇ ਸਮਰਥਨ ‘ਚ ਕਾਂਗਰਸ, ਰਾਸ਼ਟਰੀ ਜਨਤਾ ਦਲ (ਰਾਜਦ), ਹਿੰਦੁਸਤਾਨੀ ਅਵਾਮ ਮੋਰਚ (ਹਮ), ਜਨ ਅਧਿਕਾਰ ਪਾਰਟੀ (ਜਾਪ) ਸਮਾਜਵਾਦੀ ਪਾਰਟੀ (ਸਪਾ) ਅਤੇ ਲੋਕਤੰਤਰਿਕ ਜਨਤਾ ਦਲ (ਲੋਜਦ) ਦੇ ਆਗੂ ਅਤੇ ਵਰਕਰ ਸਵੇਰੇ ਤੋਂ ਹੀ ਸੜਕਾਂ ‘ਤੇ ਉਤਰ ਆਏ ਅਤੇ ਥਾਂ ਥਾਂ ਸੜਕ ਅਤੇ ਰੇਲ ਆਵਾਜਾਈ ਅਤੇ ਦੁਕਾਨਾਂ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਜਾਪ ਦੇ ਵਰਕਰਾਂ ਨੇ ਰਾਜਿੰਦਰ ਨਗਰ ਨਰਮੀਨਲ ‘ਤੇ ਪੂਰਬ ਮੱਧ ਰੇਲਵੇ ਦੇ ਕਰਮਚਾਰੀਆਂ ਨੂੰ ਹਾਜੀਪੁਰ ਲਿਜਾਣ ਵਾਲੀ ਬੱਸ ਦੇ ਸ਼ੀਸ਼ੇ ਤੋੜ ਦਿੱਤੇ ਉੱਥੇ ਨਾਲੰਦਾ ਮੈਡੀਕਲ ਕਾਲਜ ਜਾ ਰਹੇ ਇੱਕ ਡਾਕਟਰ ਨਾਲ ਬੰਦ  ਸਮਰਥਕਾਂ ਨੇ ਦੁਰਵਿਹਾਰ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top