ਰਿਸ਼ਵਤ ਮਾਮਲਾ : ਰੂੜਕੇਲਾ ਸਟੀਲ ਪਲਾਂਟ ਦੇ ਕਾਰਜਕਾਰੀ ਡਾਇਰੈਕਟਰ ਗ੍ਰਿਫ਼ਤਾਰ

ਏਜੰਸੀ ਨਵੀਂ ਦਿੱਲੀ
ਸੀਬੀਆਈ ਨੇ ਰੂੜਕੇਲਾ ਸਟੀਲ ਪਲਾਂਟ ਦੇ ਕਾਰਜਕਾਰੀ ਡਾਇਰੈਕਟਰ ਨੂੰ ਇੱਕ ਠੇਕੇਦਾਰ ਤੋਂ ਕਥਿੱਤ ਤੌਰ ‘ਤੇ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਹੈ ਸੀਬੀਆਈ ਦੇ ਸੂਤਰਾਂ ਨੇ ਕਿਹਾ ਕਿ ਕਾਰਜਕਾਰੀ ਡਾਇਰੈਕਟਰ (ਕਾਰਜ) ਬੀ. ਪੀ. ਵਰਮਾ ਨੇ ਵੇਸੁਵੀਅਸ ਇੰਡੀਆ ਲਿਮਿਟਡ ਨਾਂਅ ਦੀ ਕੰਪਨੀ ਨੂੰ ਕਥਿੱਤ ਤੌਰ ‘ਤੇ ਕਿਹਾ ਕਿ ਉਹ ਉਨ੍ਹਾਂ ਨੂੰ ਰਿਸ਼ਵਤ ਦੇਵੇ, ਕਿਉਂਕਿ ਉਨ੍ਹਾਂ ਨੇ ਕਰੋੜਾਂ ਦੇ ਕੰਮ ਦੇ ਆਰਡਰ ਦਿਵਾਵੁਣ ਲਈ ‘ਤੈਅ ਪ੍ਰਕਿਰਿਆ ਤੋਂ ਬਾਹਰ ਜਾ ਕੇ ਕੰਮ ਕੀਤਾ ਸੂਤਰਾਂ ਨੇ ਕਿਹਾ ਕਿ ਕੰਪਨੀ ਦੇ ਅਧਿਕਾਰੀ ਵੀ. ਕੇ. ਸਿੰਘ ਨੇ ਕਾਰਜਕਾਰੀ ਡਾਇਰੈਕਟਰ ਨੂੰ ਇੱਕ ਮਹਿੰਗੀ ਘੜੀ ਤੇ ਇੱਕ ਲੱਖ ਰੁਪਏ ਦੇਣ ਦਾ ਫੈਸਲਾ ਕੀਤਾ, ਕਿਉਂਕਿ ਉਨ੍ਹਾਂ ਨੂੰ ਲੱਗਿਆ ਕਿ ਵਰਮਾ ਛੇਤੀ ਹੀ ਮੁੱਖ ਕਾਰਜਕਾਰੀ ਅਧਿਕਾਰੀ ਬਣਨ ਵਾਲੇ ਹਨ ਤੇ ਉਹ ਭਵਿੱਖ ‘ਚ ਉਨ੍ਹਾਂ ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਸੂਤਰਾਂ ਨੇ ਕਿਹਾ ਕਿ ਦੋਵਾਂ ਦੀ ਮੁਲਾਕਾਤ ਮੰਗਲਵਾਰ ਨੂੰ ਰਾਉਰਕੇਲਾ ‘ਚ ਹੋਣੀ ਸੀ ਸੀਬੀਆਈ ਨੂੰ ਇਸ ਸਬੰਧੀ ਜਾਣਕਾਰੀ ਮਿਲੀ ਸੀ ਤੇ ਉਸਨੇ ਛਾਪਾ ਮਾਰ ਦਿੱਤਾ ਉਨ੍ਹਾਂ ਕਿਹਾ ਕਿ ਛਾਪੇ ਦੌਰਾਨ ਪਾਰਟੀ ਨੇ ਰਿਸ਼ਵਤ ਦੀ ਰਾਸ਼ੀ ਤੇ ਘੜੀ ਬਰਾਮਦ ਕੀਤੀ ਸੀਬੀਆਈ ਨੇ ਬਾਅਦ ‘ਚ ਵਰਮਾ ਦੀ ਰਿਹਾਇਸ਼ ਤੇ ਦਫ਼ਤਰ ਦੀ ਤਲਾਸ਼ੀ ਲਈ ਇਸ ਦੌਰਾਨ ਉੱਥੋਂ 20 ਲੱਖ ਰੁਪਏ ਦੇ ਨਵੇਂ ਨੋਟ ਬਰਾਮਦ ਹੋਏ