ਲੇਖ

ਵਧਦੇ ਭ੍ਰਿਸ਼ਟਾਚਾਰ ਨਾਲ ਆਰਥਿਕ ਵਿਕਾਸ ਪ੍ਰਭਾਵਿਤ

ਭਾਰਤ ‘ਚ ਆਰਥਿਕ ਵਿਕਾਸ  ਦੇ ਰਾਹ ‘ਚ ਭ੍ਰਿਸ਼ਟਾਚਾਰ ਇੱਕ ਵੱਡਾ ਅੜਿੱਕਾ ਬਣਿਆ ਹੋਇਆ ਹੈ ਇਹ ਸਿੱਟਾ ਵਰਲਡ ਇਕੌਨੋਮਿਕ ਫੋਰਮ ਦਾ ਹੈ ਵਰਲਡ ਇਕੌਨੋਮਿਕ ਫੋਰਮ ਦਾ ਉਦੇਸ਼ ਕਾਰੋਬਾਰ ,  ਰਾਜਨੀਤੀ ,  ਸਿੱਖਿਅਕ ਅਤੇ ਸਮਾਜ  ਦੇ ਹੋਰ ਖੇਤਰਾਂ  ਦੇ ਲੋਕਾਂ ਨਾਲ ਗੱਲਬਾਤ ਕਰਕੇ ਸੰਸਾਰ ਵਿੱਚ ਸੁਧਾਰ ਲਿਆਉਣਾ ਹੈ ਤਾਂਕਿ ਸੰਸਾਰਕ ਖੇਤਰੀ ਅਤੇ ਉਦਯੋਗਾਂ ਲਈ ਏਜੰਡਾ ਤਿਆਰ ਕੀਤਾ ਜਾ ਸਕੇ ਵਰਲਡ ਇਕੌਨੋਮਿਕ ਫੋਰਮ ਨੇ ਜਿਸ ਗੱਲ ਦਾ ਪਤਾ ਲਾਇਆ ਉਸਨੂੰ ਭਾਰਤ  ਦੇ ਜ਼ਿਆਦਾਤਰ ਲੋਕ ਜਾਣਦੇ ਹਨ ਪਰ ਸ਼ਾਇਦ ਅਸੀਂ ਇਸ ਗੱਲ ਦਾ ਅੰਦਾਜਾ ਨਹੀਂ ਲਾ ਸਕਦੇ ਕਿ ਭਾਰਤ ‘ਚ ਭ੍ਰਿਸ਼ਟਾਚਾਰ ਕਿਸ ਹੱਦ ਤੱਕ ਵਧ ਗਿਆ ਹੈ   ਫੋਰਮ ਨੇ ਆਪਣੇ ਭ੍ਰਿਸ਼ਟਾਚਾਰ  ਦੇ ਵਿਰੁੱਧ ਸਾਂਝੀ ਪਹਿਲ ਮੁਤਾਬਕ ਪਾਰਦਰਿਸ਼ਤਾ ਲਈ ਆਧਾਰਸ਼ਿਲਾ ਬੁਨਿਆਦ ਨਾਮਕ ਰਿਪੋਰਟ ‘ਚ ਇਸ ਗੱਲ ਦਾ ਸੰਕੇਤ ਦਿੱਤਾ ਹੈ ਫੋਰਮ ਨੇ ਰੀਅਲ ਅਸਟੇਟ ਤੇ ਬੁਨਿਆਦੀ ਖੇਤਰਾਂ ‘ਚ ਆਪਣੇ ਜਾਂਚਕਰਤਾ ਭੇਜੇ ਅਤੇ ਉਨ੍ਹਾਂ ਨੂੰ ਭਾਰਤ  ਦੇ ਪ੍ਰਮੁੱਖ ਲੋਕਾਂ ਨੇ ਦੱਸਿਆ ਕਿ ਇਨ੍ਹਾਂ ਖੇਤਰਾਂ ‘ਚ ਦਿੱਤੀ ਜਾਣ ਵਾਲੀ ਰਿਸ਼ਵਤ ਕਾਫ਼ੀ ਹੈ ਤੇ ਇਹ ਯੋਜਨਾ ਲਾਗਤ ਦੀ 50 ਫ਼ੀਸਦੀ ਤੋਂ ਵੀ ਜ਼ਿਆਦਾ ਹੋ ਸਕਦੀ ਹੈ
ਮੌਜ਼ੂਦਾ ਪ੍ਰਣਾਲੀ ‘ਚ ਭੂਮੀ ਵਰਤੋ ‘ਚ ਬਦਲਾਅ ਦੇ ਅਸਪੱਸ਼ਟ ਪੈਮਾਨੇ ਹਨ ਭੂਮੀ ਰਿਕਾਰਡ ਸਪੱਸ਼ਟ ਨਹੀਂ ਹੈ ਅਨੇਕਾਂ  ਪੜਾਆਂ ‘ਤੇ ਮਨਜ਼ੂਰੀ ਲੈਣੀ ਹੁੰਦੀ ਹੈ ਜਿਸਦੇ ਕਾਰਨ ਪ੍ਰੋਜੈਕਟ ਵਿਕਾਸ ਕਰਤਾਵਾਂ ਨੂੰ ਅਨੇਕ ਲੋਕਾਂ ਨੂੰ ਰਿਸ਼ਵਤ ਦੇਣੀ ਪੈਂਦੀ ਹੈ ਸ਼ਾਇਦ ਭੂਮੀ ਵਰਤੋਂ ‘ਚ ਬਦਲਾਅ  ਦੇ ਨਿਯਮ ਜਾਣ-ਬੁੱਝ ਕੇ ਅਸਪੱਸ਼ਟ ਰੱਖੇ ਗਏ ਹਨ ਤਾਂਕਿ ਵੱਡੇ ਪ੍ਰੋਜੈਕਟਾਂ ਵਿੱਚ ਅਧਿਕਾਰੀ ਕੁਝ ਪ੍ਰਾਪਤ ਕਰ ਸਕਣ ਫੋਰਮ ਦਾ ਮੰਨਣਾ ਹੈ ਕਿ ਇਸਦਾ ਭਾਰਤੀ ਬਾਜ਼ਾਰ ਦੀ  ਮੁਕਾਬਲੇ ਦੀ ਭਾਵਨਾ  ‘ਤੇ ਬਹੁਤ ਪ੍ਰਭਾਵ ਪਿਆ ਹੈ   ਹਾਲਾਂਕਿ ਫੋਰਮ ਨੇ ਅਸਲੀਅਤ ‘ਤੇ ਵਿਸ਼ੇਸ਼ ਧਿਆਨ ਨਹੀਂ ਦਿੱਤਾ ਕਿ ਸਾਰੀਆਂ ਰਾਜ ਸਰਕਾਰਾਂ ਰੀਅਲ ਅਸਟੇਟ ਤੇ ਉਸਾਰੀ ਲਾਬੀ ਦੁਆਰਾ ਪ੍ਰਭਾਵਿਤ ਹੁੰਦੀਆਂ ਹਨ ਦ ਇਕੌਨੋਮਿਸਟ ਵਿੱਚ ਇੱਕ ਵਾਰ ਟਿੱਪਣੀ ਕੀਤੀ ਗਈ ਸੀ ਕਿ ਰਾਜ ਸਰਕਾਰਾਂ ਇਨ੍ਹਾਂ ਲੋਕਾਂ  ਦੇ ਹੱਥ ਵਿਕੀਆਂ ਹੁੰਦੀਆਂ ਹਨ ਰੀਅਲ ਅਸਟੇਟ ਵਿਕਾਸਕਰਤਾ ਤੇ ਬੁਨਿਆਦੀ ਠੇਕੇਦਾਰ ਆਪਣੇ ਪੈਸੇ ਦੇ ਜੋਰ ਨਾਲ ਮੰਤਰੀਆਂ ਤੱਕ ਨੂੰ ਖਰੀਦ ਲੈਂਦੇ ਹਨ
ਰਾਜ ਸਰਕਾਰਾਂ ‘ਤੇ ਇਨ੍ਹਾਂ ਦਾ ਕਿੰਨਾ ਪ੍ਰਭਾਵ ਹੈ ਇਸਦੇ ਸਬੂਤ ਤੁਹਾਨੂੰ ਹਰ ਸ਼ਹਿਰ ‘ਚ ਮਿਲ ਜਾਣਗੇ ਸ਼ਹਿਰਾਂ ‘ਚ ਬਿਨਾਂ ਵਾਤਾਵਰਣ ਤੇ ਨਾਗਰਿਕ ਮਾਪਦੰਡਾਂ  ਦੇ ਭਵਨਾਂ ਤੇ ਇਮਾਰਤਾਂ ਦੀ ਉਸਾਰੀ ਕੀਤੀ ਜਾਂਦੀ ਹੈ ਤੇ ਉਨ੍ਹਾਂ ਨੂੰ ਜਰੂਰੀ ਮੰਜੂਰੀਆਂ ਵੀ ਪ੍ਰਾਪਤ ਨਹੀਂ ਹੁੰਦੀਆਂ ਜੇਕਰ ਕਿਸੇ ਪ੍ਰੋਜੈਕਟ ਨੂੰ ਮਨਜ਼ੂਰੀ ਨਹੀਂ ਮਿਲਦੀ ਹੈ ਤਾਂ ਉਸਨੂੰ ਬਾਅਦ ‘ਚ ਪੈਸੇ ਨਾਲ ਖਰੀਦ ਲਿਆ ਜਾਂਦਾ ਹੈ ਜਿਸਦੇ ਚਲਦਿਆਂ ਭਵਨ ,  ਸੜਕ ,  ਬੰਨ੍ਹ ਤੇ ਹਰ ਇੱਕ ਬੁਨਿਆਦੀ ਸਹੂਲਤ ਦੀ ਗੁਣਵੱਤਾ ਖ਼ਰਾਬ ਹੁੰਦੀ ਹੈ ਕਿਉਂਕਿ ਇਸਦਾ  ਬਹੁਤ ਪੈਸਾ ਨੌਕਰਸ਼ਾਹਾਂ ਤੇ ਰਾਜਨੇਤਾਵਾਂ ਦੀ ਜੇਬ ‘ਚ ਚਲਾ ਜਾਂਦਾ ਹੈ ਤੇ ਇਹ ਪ੍ਰਥਾ ਅੰਗੇਰਜਾਂ  ਦੇ ਸਮੇਂ ਤੋਂ ਜਾਰੀ ਹੈ ਪਰ ਅਜ਼ਾਦੀ ਤੋਂ ਬਾਅਦ ਇਸਨੂੰ ਹੋਰ ਉਤਸ਼ਾਹ ਮਿਲਿਆ ਪ੍ਰੋਜੈਕਟ ਲਾਗੂ ਕਰਨ ਵਾਲੇ ਨੂੰ ਲਾਗਤ ਦਾ 50 ਫ਼ੀਸਦੀ ਜਾਂ ਇਸਤੋਂ ਜਿਆਦਾ ਰਿਸ਼ਵਤ  ਦੇ ਰੂਪ ‘ਚ ਦੇਣਾ ਪੈਂਦਾ ਹੈ ਕਿਉਂਕਿ ਸਾਡੇ ਇੱਥੇ  ਪ੍ਰਬੰਧਾਂ ‘ਚ ਕਿਤੇ ਵੀ ਨੈਤਿਕਤਾ ਨਹੀਂ ਹੈ
ਵਰਲਡ ਇਕੌਨੋਮਿਕ ਫੋਰਮ  ਦੇ ਇਨ੍ਹਾਂ ਤੱਤਾਂ ਤੋਂ ਇਲਾਵਾ ਕੇਂਦਰੀ ਰੱਖਿਆ  ਮੰਤਰੀ  ਮਨੋਹਰ ਪਾਰਿਕਰ ਨੇ ਹਾਲ ਹੀ ‘ਚ ਕਿਹਾ ਕਿ ਅਗਸਤਾ ਵੇਸਟਲੈਂਡ ਹੈਲੀਕਾਪਟਰ ਦੀ ਖਰੀਦ ‘ਚ ਯੂਪੀਏ ਸਰਕਾਰ  ਦੇ ਕਾਰਜਕਾਲ ਦੌਰਾਨ ਹਰ ਇੱਕ ਹੈਲੀਕਾਪਟਰ ਦੀ ਲਾਗਤ 300 ਕਰੋੜ ਰੁਪਏ ਸੀ ਜਦੋਂ ਕਿ ਇਸ ਵਿੱਚ ‘ਚੋਂ ਹਰ ਇੱਕ ਦੀ ਲਾਗਤ 150-160 ਕਰੋੜ ਰੁਪਏ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਇਨ੍ਹਾਂ ਹੈਲੀਕਾਪਟਰਾਂ ਦੀ ਲਾਗਤ ਦੁੱਗਣੀ ਹੋਣ ਦਾ ਕਾਰਨ ਇਹ ਰਿਹਾ ਕਿ ਵੱਖ-ਵੱਖ ਲੋਕਾਂ ਨੂੰ ਰਿਸ਼ਵਤ ਦਿੱਤੀ ਗਈ  ਇਸ ਘੋਟਾਲੇ ‘ਚ ਸਿਖਰਲੇ ਪੱਧਰ ‘ਤੇ ਸੁਰੱਖਿਆ ਅਦਾਰੇ  ਦੇ ਅਧਿਕਾਰੀ ,  ਨੌਕਰਸ਼ਾਹ ,  ਹਵਾਈ ਸੈਨਾਪਤੀ ਸਹਿਤ ਹਵਾਈ ਫੌਜ  ਦੇ ਅਨੇਕ ਵੱਡੇ ਅਧਿਕਾਰੀ ਤੇ ਯੂਪੀਏ  ਦੇ ਅਨੇਕ ਸਿਖਰਲੇ ਨੇਤਾ ਵੀ ਸ਼ਾਮਲ ਸਨ ਅਗਸਤਾ ਵੇਸਟਲੈਂਡ ਹੈਲੀਕਾਪਟਰ ਖਰੀਦ ‘ਚ ਸੰਗ੍ਰਹਿ  ਦੇ ਮਾਪਦੰਡਾਂ ਨੂੰ ਵੀ ਬਦਲਿਆ ਗਿਆ ਤੇ ਇੱਥੋਂ ਤੱਕ ਇਸਦੀ ਟਰਾਇਲ Àਡਾਨ ਇੱਕ ਹੋਰ ਦੇਸ਼ ਵਿੱਚ ਦੂਜੇ ਹੈਲੀਕਾਪਟਰ ਨਾਲ ਕੀਤੀ ਗਈ
ਇਹ ਸੱਚ ਹੈ ਕਿ ਅਜ਼ਾਦੀ  ਤੋਂ ਬਾਅਦ ਦੇਸ਼ ਵਿੱਚ ਰੱਖਿਆ ਸੌਦਿਆਂ ‘ਚ ਅਨੇਕ ਘੋਟਾਲੇ ਹੋਏ ਹਨ  1948 ‘ਚ ਜੀਪ ਘੋਟਾਲੇ ‘ਚ 18 ਲੱਖ ਰੁਪਏ ਦੀ ਰਿਸ਼ਵਤ ਦਿੱਤੀ ਗਈ ਜੋ ਅੱਜ ਦੇ ਮੁਕਾਬਲੇ ਛੋਟੀ ਸੀ ਰਕਮ ਹੈ ਉਸ ਸਮੇਂ ਕ੍ਰਿਸ਼ਨਾ ਮੈਨਨ ਮੁੱਖ ਆਰੋਪੀ ਸਨ ਤੇ ਪ੍ਰਧਾਨ ਮੰਤਰੀ ਨਹਿਰੂ ਨੇ ਇਸ ਮਾਮਲੇ ਨੂੰ ਦਬਾ ਦਿੱਤਾ ਉਸ ਤੋਂ ਬਾਅਦ ਅਰਬਾਂ ਰੁਪਏ  ਦੇ ਰੱਖਿਆ ਸੌਦੇ ਹੋਏ ਤੇ ਇਨ੍ਹਾਂ ਵਿੱਚ ਬੇਈਮਾਨ ਨੇਤਾਵਾਂ ,  ਨੌਕਰਸ਼ਾਹਾਂ  ਤੇ ਬਿਚੋਲਿਆਂ ਨੇ ਵੱਡੀਆਂ-ਵੱਡੀਆਂ ਰਕਮਾਂ ਡਕਾਰ ਲਈਆਂ ਇਨ੍ਹਾਂ ਘੋਟਾਲਿਆਂ ‘ਚ ਬੋਫੋਰਸ ਤੋਪ ,  ਜਹਾਜ਼ ,  ਹੈਲੀਕਾਪਟਰ ਆਦਿ ਸ਼ਾਮਲ ਸਨ
ਸਿਰਫ਼ ਰੱਖਿਆ ਸੌਦੇ ਹੀ ਕਿਉਂ?  ਸਰਕਾਰ  ਦੇ ਹਰ ਖੇਤਰ ‘ਚ ਭ੍ਰਿਸ਼ਟਾਚਾਰ ਫ਼ੈਲਿਆ ਹੈ ਕੋਲਾ ਖਾਨਾਂ  ਦੀ  ਵੰਡ ਤੋਂ ਲੈ ਕੇ ਸਪੈਕਟ੍ਰਮ  ਦੀ ਵੰਡ ਅਤੇ ਕਾਮਨਵੈਲਥ ਖੇਡਾਂ ਤੋਂ ਲੈ ਕੇ ਮੈਡੀਕਲ ਕਾਲਜ ਖੋਲ੍ਹਣ ਤੱਕ ਹਰ ਥਾਂ ਰਿਸ਼ਵਤ ਦੇਣੀ ਪੈਂਦੀ ਹੈ ਰਾਜਾਂ ਦੇ ਮੁਕਾਬਲੇ ਕੇਂਦਰੀ ਪੱਧਰ ‘ਤੇ ਭ੍ਰਿਸ਼ਟਾਚਾਰ ਘੱਟ ਹੈ ਪਰ ਰਾਜ ਭ੍ਰਿਸ਼ਟਾਚਾਰ  ਦੇ ਗੜ੍ਹ ਹਨ   ਅਨੇਕ ਮੁੱਖ ਮੰਤਰੀ ਅਤੇ ਮੰਤਰੀ ਰੰਗੇ ਹੱਥੀਂ ਫੜੇ ਗਏ ਹਨ
ਬਿਹਾਰ ‘ਚ ਇੱਕ ਸਾਬਕਾ ਮੁੱਖ ਮੰਤਰੀ ਨੇ ਆਪਣੇ ਵਿਅਕਤੀਗਤ ਫਾਇਦੇ  ਲਈ ਪਸ਼ੂ ਚਾਰੇ ਦੀ ਖਰੀਦ ‘ਚ ਰਾਜ ਨੂੰ ਲੁੱਟਿਆ ਰਾਜਾਂ ‘ਚ ਰਾਜਨੇਤਾਵਾਂ ਤੇ ਅਧਿਕਾਰੀਆਂ ‘ਚ ਮਜ਼ਬੂਤ ਗੰਢ-ਤੁਪ ਹੈ ਤੇ ਜਿਸਦੇ ਚਲਦਿਆਂ ਉਹ ਰਾਜ ਨੂੰ ਲੁੱਟਦੇ  ਹਨ ਅੱਜ ਸਾਡਾ ਨੈਤਿਕ ਪੱਧਰ ਇੰਨਾ ਡਿੱਗ ਚੁੱਕਾ ਹੈ ਕਿ ਹਰ ਇੱਕ ਸਰਕਾਰੀ ਕਰਮਚਾਰੀ ਕਰੋੜਪਤੀ ਬਨਣਾ ਚਾਹੁੰਦਾ ਹੈ ਅਜਿਹੇ ਅਨੇਕ ਮਾਮਲੇ ਸਾਹਮਣੇ ਆਏ ਹਨ ਜਿੱਥੇ ਹੇਠਲੇ ਪੱਧਰ  ਦੇ ਕਰਮਚਾਰੀ ਨੇ ਵੀ ਕਰੋੜਾਂ ਰੁਪਏ ਬਣਾਏ ਹਨ
ਪ੍ਰਸ਼ਨ ਇਹ ਵੀ ਉੱਠਦਾ ਹੈ ਕਿ ਜੇਕਰ ਸਰਕਾਰੀ ਢਾਂਚੇ ‘ਚ ਭ੍ਰਿਸ਼ਟਾਚਾਰ ਰਚਿਆ-ਬਸਿਆ ਹੋਵੇ ਤਾਂ ਕੀ ਕੋਈ ਦੇਸ਼ ਤਰੱਕੀ ਕਰ ਸਕਦਾ ਹੈ?  ਪ੍ਰਧਾਨ ਮੰਤਰੀ ਮੋਦੀ ਨੇ ਭ੍ਰਿਸ਼ਟਾਚਾਰ ਨੂੰ ਦੂਰ ਕਰਨ ਦੀ ਦਿਸ਼ਾ ‘ਚ ਕਦਮ  ਚੁੱਕੇ ਹਨ ਪਰ ਉਨ੍ਹਾਂ ਦੀ ਰਫ਼ਤਾਰ ਬਹੁਤ ਮੱਧਮ ਹੈ ਤੇ ਰਾਜ ਉਨ੍ਹਾਂ ਦਾ ਪੂਰਾ  ਸਾਥ ਨਹੀਂ  ਦੇ ਰਹੇ ਕਿਸੇ ਜਮਾਨੇ ‘ਚ ਭਾਰਤ ਨੂੰ ‘ਸੋਨੇ ਦੀ ਚਿੜੀ’ ਕਿਹਾ ਜਾਂਦਾ ਸੀ ਤੇ ਉਸ ਸਮੇਂ ਭਾਰਤ ਦਾ ਪੱਛਮ ਅਤੇ ਦੱਖਣ ਪੂਰਵ ਏਸ਼ੀਆਈ ਦੇਸ਼ਾਂ ਨਾਲ ਖੂਬ ਵਪਾਰ ਹੁੰਦਾ ਸੀ ਵਿਦੇਸ਼ੀ ਲੋਕ ਭਾਰਤ ‘ਚ ਸੋਨੇ  ਦੇ ਮੰਦਿਰਾਂ ਅਤੇ ਔਰਤਾਂ  ਦੇ ਗਹਿਣੇ ਵੇਖਕੇ ਹੈਰਾਨ ਹੋ ਜਾਂਦੇ ਸਨ ਤੇ ਭਾਰਤ ਦੀ ਖੁਸ਼ਹਾਲੀ ਨੂੰ ਵੇਖ ਕੇ ਹਮਲਾਵਰ ਇਸ ਵੱਲ ਖਿੱਚੇ ਗਏ ਤੇ ਉਨ੍ਹਾਂ ਨੇ ਇਸਨੂੰ ਲੁੱਟਿਆ ਲਾਰਡ ਕਲਾਇਵ ਇਸ ਗੱਲ ਤੋਂ ਹੈਰਾਨ ਸੀ ਕਿ ਬੰਗਾਲ ਦਾ ਮੁਰਸ਼ੀਦਾਬਾਦ ਲੰਦਨ ਤੋਂ ਖੁਸ਼ਹਾਲ ਸੀ ਪ੍ਰਸਿੱਧ ਲੇਖਕ ਮਾਰਕ ਟਵੇਨ ਭਾਰਤ ਦੀ ਖੁਸ਼ਹਾਲੀ ਤੋਂ ਹੈਰਾਨ ਸਨ
ਭਾਵੇਂ ਮੁਸਲਮਾਨ ਹੋਵੇ ਜਾਂ ਅੰਗਰੇਜ਼ ਉਹ ਭਾਰਤ ‘ਤੇ ਇੱਕ ਹਮਲਾਵਰ  ਦੇ ਰੂਪ ‘ਚ ਆਏ   ਉਨ੍ਹਾਂ ਨੇ ਦੇਸ਼ ਨੂੰ ਲੁੱਟਿਆ ਤੇ ਇੱਥੋਂ ਦੀ ਜਾਇਦਾਦ ਨਾਲ ਲੈ ਗਏ   ਹੁਣ ਵਿਦੇਸ਼ੀ ਚਲੇ ਗਏ ਹਨ ਪਰ ਸਾਡੇ ਨੇਤਾ ਉਥੇ ਹੀ ਕੰਮ ਕਰ ਰਹੇ ਹਨ ਅਜਾਦੀ  ਤੋਂ ਬਾਅਦ ਸਾਡੇ ਨੇਤਾਵਾਂ ਨੇ ਅਰਬਾਂ-ਖਰਬਾਂ ਰੁਪਏ ਲੁੱਟ ਕੇ ਵਿਦੇਸ਼ੀ ਬੈਂਕਾਂ ‘ਚ ਜਮਾਂ ਕੀਤੇ ਹਨ ਅਤੇ ਜੇਕਰ ਅਜਿਹਾ ਨਾ ਹੁੰਦਾ ਤਾਂ ਹੁਣ ਵੀ ਸਾਡਾ ਭਾਰਤ ਸੋਨੇ ਦੀ ਚਿੜੀ ਹੁੰਦਾ
ਪ੍ਰਲਯ ਬਾਗਚੀ

ਪ੍ਰਸਿੱਧ ਖਬਰਾਂ

To Top