ਵਿਆਹ ‘ਚ ਲਾੜੀ ਦੀ ਮਾਂ ਦਾ ਪਰਸ ਚੋਰੀ

0
Bride, Mother, Purse, Steal

ਕੋਟਕਪੂਰਾ (ਕਿਰਨ ਇੰਸਾਂ) ਪਿੰਡ ਢਿਲਵਾਂ ਦੇ ਗੁਰਦੁਆਰਾ ਸਾਹਿਬ ਵਿਖੇ ਆਪਣੀ ਬੇਟੀ ਦੇ ਵਿਆਹ ਦੇ ਆਨੰਦ ਕਾਰਜ ਦੀ ਰਸਮ ਕਰਵਾਉਣ ਗਈ ਔਰਤ ਦਾ ਪਰਸ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਪਰਸ ਵਿੱਚ ਸੋਨੇ ਦੇ ਗਹਿਣੇ ਅਤੇ ਤਿੰਨ ਲੱਖ ਦੀ ਨਗਦੀ ਸੀ । ਇਸ ਮਾਮਲੇ ਵਿੱਚ ਪੁਲਿਸ ਨੇ 14-15 ਸਾਲ ਦੀ ਅਣਪਛਾਤੀ ਲੜਕੀ ਅਤੇ 16-17 ਸਾਲ ਦੇ ਅਣਪਛਾਤੇ ਲੜਕੇ ਦੇ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਬਠਿੰਡਾ ਦੇ ਗੁਰੂ ਗੋਬਿੰਦ ਸਿੰਘ ਨਗਰ ਨਿਵਾਸੀ ਨਰਿੰਦਰ ਸਿੰਘ ਨੇ ਆਪਣੀ ਬੇਟੀ ਦਾ ਵਿਆਹ ਕੋਟਕਪੂਰਾ ਦੇ ਇੱਕ ਪੈਲਸ ਵਿੱਚ ਸੀ ਉਸਦੇ ਵਿਆਹ ਦੇ ਆਨੰਦ ਕਾਰਜ ਦੀਆਂ ਰਸਮਾਂ ਪਿੰਡ ਢਿਲਵਾਂ ਦੇ ਗੁਰੂਦਵਾਰਾ ਸਾਹਿਬ ਵਿਖੇ ਰੱਖੀ ਗਈ ਸੀ ਅਤੇ ਉਹ ਆਪਣੀ ਪਤਨੀ ਅਮ੍ਰਿਤ ਕੌਰ ਤੇ ਹੋਰ ਰਿਸ਼ਤੇਦਾਰਾਂ ਨਾਲ ਗੁਰੂਦੁਵਾਰਾ ਸਾਹਿਬ ਪਹੁੰਚੇ। ਉਥੇ ਇੱਕ ਅਣਪਛਾਤਾ ਲੜਕਾ ਤੇ ਲੜਕੀ ਉਸਦੀ ਪਤਨੀ ਅਮ੍ਰਿਤ ਕੌਰ ਦਾ ਪਰਸ ਉਠਾ ਕੇ ਲੈ ਗਏ। ਜਿਸ ਵਿੱਚ ਦੋ ਤੋਲੇ ਸੋਨੇ ਦਾ ਕੜਾ, 6 ਗ੍ਰਾਮ ਸੋਨੇ ਦੀਆਂ ਵਾਲੀਆਂ , ਦੋ ਸੋਨੇ ਦੀਆਂ ਆਗੂੰਠੀਆਂ ( 4 ਗਾਮ ਤੇ ਤਿੰਨ ਗਾਮ ਸੋਨੇ) , ਇੱਕ ਸੋਨੇ ਦੀ ਚੈਨੀ 15 ਗ੍ਰਾਮ ਤੋਂ ਇਲਾਵਾ ਕਰੀਬ ਤਿਨ ਲੱਖ ਦੀ ਨਗਦੀ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।