Breaking News

ਮਹਾਰਾਸ਼ਟਰ : ਮੁੰਬਈ-ਗੋਆ ਹਾਈਵੇਅ ‘ਤੇ ਪੁਲ ਟੁੱਟਿਆ, 2 ਬੱਸਾਂ ਸਮੇਤ 15 ਵਾਹਨ ਰੁੜ੍ਹੇ

ਮਹਾਰਾਸ਼ਟਰ : ਮੁੰਬਈ ਗੋਆ ਹਾਈਵੇਅ ‘ਤੇ ਪੁਲ ਟੁੱਟਿਆ, 2 ਬੱਸਾਂ ਸਮੇਤ 15 ਵਾਹਨ ਰੁੜ੍ਹੇਮੁੰਬਈ-ਗੋਆ ਹਾਈਵੇਅ ‘ਤੇ ਸਥਿੱਤ ਮਹਾੜ ‘ਚ ਮੰਗਲਵਾਰ ਦੇਰ ਰਾਤ ਇੱਕ ਪੁਰਾਣਾ ਪੁਲ ਡਿੱਗ ਜਾਣ ਨਾਲ ਕੋਂਕਣ ਇਲਾਕੇ ਦੀ ਸਾਵਿੱਤਰੀ ਨਦੀ ‘ਚ ਕਈ ਵਾਹਨ ਰੁੜ੍ਹ ਗਏ। ਐਨਡੀਆਰਐਫ ਮੁਤਾਬਕ ਸੂਬਾ ਟਰਾਂਸਪੋਰਟ ਦੀਆਂ ਦੋ ਬੱਸਾਂ ‘ਚ ਸਵਾਰ 40 ਵਿਅਕਤੀ ਲਾਪਤਾ ਹਨ। ਇਨ੍ਹਾਂ ‘ਚੋਂ ਚਾਰ ਬੱਸ ਸਟਾਫ਼ ਵੀ ਸ਼ਾਮਲ ਹੈ। ਬਚਾਅ ਅਭਿਆਨ ‘ਚ ਐਨਡੀਆਰਐਫ ਤੋਂ ਇਲਾਵਾ ਫੌਜ ਦੀ ਮੱਦਦ ਵੀ ਲਈ ਜਾ ਰਹੀ ਹੈ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਟਵੀਟ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਮਹਾੜ ‘ਚ ਹੋਏ ਹਾਦਸੇ ਂਚ ਸੂਬੇ ਦੀਆਂ 2 ਬੱਸਾਂ ਲਾਪਤਾ ਹਨ।

ਪ੍ਰਸਿੱਧ ਖਬਰਾਂ

To Top