ਬੀਐਸਐਫ ਨੇ ਬਰਾਮਦ ਕੀਤੀ ਕਰੋੜਾਂ ਦੀ ਹੈਰੋਇਨ

BSF Seizes Heroin Sachkahoon

ਬੀਐਸਐਫ ਨੇ ਬਰਾਮਦ ਕੀਤੀ ਕਰੋੜਾਂ ਦੀ ਹੈਰੋਇਨ

(ਸਤਪਾਲ ਥਿੰਦ) ਫਿਰੋਜ਼ਪੁਰ। ਭਾਰਤ-ਪਾਕਿ ਸਰਹੱਦ ਤੋਂ ਬੀਐਸਐਫ ਜਵਾਨਾਂ ਨੂੰ 4 ਪੈਕਟਾਂ ਵਿੱਚ ਇੱਕ ਕਿਲੋ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ। ਬਰਾਮਦ ਹੋਈ ਹੈਰੋਇਨ ਦੀ ਕੌਮਾਂਤਰੀ ਬਜ਼ਾਰ ਵਿੱਚ ਕੀਮਤ ਲਗਭਗ 5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਕਣਕ ਦੀ ਵਾਢੀ ਦਾ ਸੀਜ਼ਨ ਹੋਣ ਕਾਰਨ ਤਾਰੋਂ ਪਾਰ ਜ਼ਮੀਨਾਂ ਵਿੱਚ ਕੰਮ ਕਰਨ ਜਾਣ ਵਾਲਿਆਂ ਦੀਆਂ ਗਤੀਵਿਧੀਆਂ ’ਤੇ ਸਖਤ ਨਜਰ ਰੱਖੀ ਜਾ ਰਹੀ ਹੈ, ਇਸੇ ਦੌਰਾਨ ਫਿਰੋਜ਼ਪੁਰ ਸੈਕਟਰ ਦੇ ਇਲਾਕੇ ਵਿੱਚ ਤਾਇਨਾਤ ਬੀਐਸਐਫ ਜਵਾਨਾਂ ਨੇ ਕੰਮ ਕਰ ਰਹੇ 03 ਕਿਸਾਨਾਂ ਦੀਆਂ ਸ਼ੱਕੀ ਗਤੀਵਿਧੀਆਂ ਨੂੰ ਦੇਖਦਿਆਂ ਕਿਸਾਨ ਗਾਰਡ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਕਿਸਾਨਾਂ ਨੂੰ ਦਬੋਚ ਲਿਆ। ਇਲਾਕੇ ਦੀ ਤਲਾਸੀ ਲੈਣ ’ਤੇ ਜਵਾਨਾਂ ਨੂੰ ਇੱਕ ਦਰੱਖਤ ਹੇਠਾਂ ਖੁਦਾਈ ਦੇ ਤਾਜਾ ਨਿਸ਼ਾਨ ਮਿਲੇ, ਜਿੱਥੋਂ ਜਵਾਨਾਂ ਨੂੰ ਨੀਲੇ ਲਿਫਾਫਿਆਂ ’ਚ ਲਪੇਟੇ ਹੋਏ 04 ਪੈਕਟ ਬਰਾਮਦ ਕੀਤੇ, ਜਿਹਨਾਂ ਵਿਚੋਂ ਇੱਕ ਕਿਲੋ ਹੈਰੋਇਨ ਬਰਾਮਦ ਹੋਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ