ਬਜਟ ਹੁਣ 25 ਨਹੀਂ 28 ਨੂੰ ਹੋਏਗਾ ਪੇਸ਼, 3 ਦਿਨ ਹੋਇਆ ਸੈਸ਼ਨ ‘ਚ ਵਾਧਾ

0
Congress government

ਬਿਜਨਸ਼ ਐਡਵਾਇਰੀ ਕਮੇਟੀ ਵਿੱਚ ਹੋਇਆ ਫੈਸਲਾ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਵਿੱਚ ਸਾਲ 2020-21 ਲਈ ਖ਼ਜਾਨਾ ਮੰਤਰੀ ਮਨਪ੍ਰੀਤ ਬਾਦਲ ਵਲੋਂ ਪੇਸ਼ ਕੀਤਾ ਜਾਣ ਵਾਲਾ ਬਜਟ ਹੁਣ 25 ਫਰਵਰੀ ਨੂੰ ਨਹੀਂ ਸਗੋਂ 28 ਫਰਵਰੀ ਨੂੰ ਪੇਸ਼ ਹੋਏਗਾ। ਇਸ ਸਬੰਧੀ ਸਦਨ ਪੇਸ਼ ਕੀਤੀ ਗਈ ਬਿਜਨਸ ਐਡਵਾਇਜਰੀ ਕਮੇਟੀ ਵਿੱਚ ਸੈਸ਼ਨ ਦੇ ਕੁਝ ਪ੍ਰੋਗਰਾਮ ‘ਚ ਫੇਰਬਦਲ ਕੀਤਾ ਗਿਆ ਹੈ। ਜਿਸ ਵਿੱਚ ਬਜਟ ਸੈਸਨ ਦੀ ਤਾਰੀਖ 28 ਫਰਵਰੀ ਤੈਅ ਕਰਨ ਦੇ ਨਾਲ ਹੀ ਸੈਸ਼ਨ ਦੀ 3 ਬੈਠਕਾ ਵਿੱਚ ਵੀ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਦਨ ਦੀ ਕਾਰਵਾਈ 28 ਫਰਵਰੀ ਨੂੰ ਖ਼ਤਮ ਹੋ ਰਹੀਂ ਸੀ ਪਰ ਹੁਣ ਸਦਨ ਦੀ ਕਾਰਵਾਈ 4 ਮਾਰਚ ਤੱਕ ਵਧਾ ਦਿੱਤੀ ਗਈ ਹੈ। 29 ਫਰਵਰੀ ਅਤੇ 1 ਮਾਰਚ ਦੀ ਛੁੱਟੀ ਹੋਣ ਦੇ ਕਾਰਨ 28 ਫਰਵਰੀ ਤੋਂ ਬਾਅਦ ਸਦਨ ਦੀ ਕਾਰਵਾਈ 2 ਮਾਰਚ ਨੂੰ ਸ਼ੁਰੂ ਹੋਏਗੀ ਅਤੇ 4 ਮਾਰਚ ਤੱਕ ਜਾਰੀ ਰਹੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।