ਵਡੋਦਰਾ ‘ਚ ਡਿੱਗੀ ਉਸਾਰੀ ਅਧੀਨ ਇਮਾਰਤ, ਤਿੰਨ ਮੌਤਾਂ

0
43

ਪ੍ਰਸ਼ਾਸਨ ਵੱਲੋਂ ਰੇਸਕਿਊ ਆਪ੍ਰੇਸ਼ਨ ਜਾਰੀ

ਵਡੋਦਰਾ। ਗੁਜਰਾਤ ਦੇ ਵਡੋਦਰਾ ‘ਚ ਸੋਮਵਾਰ ਦੇਰ ਰਾਤ ਉਸਾਰੀ ਅਧੀਨ ਇਮਾਰਤ ਡਿੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ। ਇਮਾਰਤ ਡਿੱਗਣ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ।

Building Vadodara

ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਤੇ ਅੱਗ ਬੁਝਾਊ ਗੱਡੀਆਂ ਮੌਕੇ ‘ਤੇ ਪਹੁੰਚ ਕੇ ਰੇਸਕਿਊ ਆਪ੍ਰੇਸਨ ਸ਼ੁਰੂ ਕਰ ਦਿੱਤਾ ਹੈ। ਮਲਬੇ ‘ਚ ਕਈ ਹੋਰ ਵਿਅਕਤੀਆਂ ਦੇ ਦਬੇ ਹੋਣ ਦੀ ਸ਼ੰਕਾ ਪ੍ਰਗਟਾਈ ਜਾ ਰਹੀ ਹੈ। ਹਾਲਾਂਕਿ ਪ੍ਰਸ਼ਾਸਨ ਨੇ ਰਹਤ ਤੇ ਬਚਾਅ ਕਾਰਜ ਤੇਜ਼ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਵਡੋਦਰਾ ਦੇ ਬਾਵਾਮਾਨਪੁਰਾ ਇਲਾਕੇ ‘ਚ ਉਸਾਰੀ ਅਧੀਨ ਇਮਾਰਤ ਅਚਾਨਕ ਡਿੱਗ ਗਈ ਜਿਸ ਹੇਠਾਂ ਦੱਬ ਜਾਣ ਨਾਲ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਮਲਬੇ ‘ਚ ਦੱਬੇ ਬਾਕੀ ਵਿਅਕਤੀਆਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.