Breaking News

ਬੁਰਹਾਨ ਵਾਨੀ ਦਾ ਗੈਂਗ ਸਾਫ਼

Burhan, Wani, Gang, Clean

ਸ਼ੌਪੀਆਂ ‘ਚ ਹਿਜਬੁਲ ਦੇ ਟਾੱਪ ਕਮਾਂਡਰ ਸਮੇਤ 5 ਅੱਤਵਾਦੀ ਢੇਰ

ਏਜੰਸੀ, ਸ਼ੋਪੀਆਂ

ਕਸ਼ਮੀਰ ਘਾਟੀ ਬਲਾਂ ਵੱਲੋਂ ਚਲਾਏ ਜਾ ਰਹੇ ‘ਓਪਰੇਸ਼ਨ ਆਲਆਊਟ’ ‘ਚ ਵੱਡੀ ਸਫ਼ਲਤਾ ਮਿਲੀ, ਕਈ ਘੰਟੇ ਚੱਲੇ ਐਨਕਾਊਂਟਰ ‘ਚ 5 ਅੱਤਵਾਦੀਆਂ ਨੂੰ ਮਾਰ ਸੁੱਟਿਆ। ਸ਼ੌਪੀਆਂ ਐਨਕਾਊਂਟਰ ‘ਚ ਮਾਰੇ ਗਏ। ਹਿਜਬੁਲ ਅੱਤਵਾਦੀ ਸੱਦਾਮ ਪਾਡਰ ਦੀ ਮੌਤ ਦੇ ਨਾਲ ਹੀ ਬੁਰਹਾਨ ਵਾਨੀ ਗੈਂਗ ਦਾ ਖਾਤਮਾ ਹੋ ਗਿਆ ਹੈ। ਮਾਰੇ ਗਏ ਅੱਤਵਾਦੀਆਂ ‘ਚ ਪ੍ਰੋਫੈਸਰ ਤੋਂ ਅੱਤਵਾਦੀ ਬਣਿਆ ਸ਼ਖਸ ਵੀ ਸ਼ਾਮਲ ਹੈ। ਐਤਵਾਰ ਨੂੰ ਸਵੇਰ ਤੋਂ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵੱਲੋਂ ਜ਼ਬਰਦਸਤ ਗੋਲੀਬਾਰੀ ਚੱਲ ਰਹੀ ਸੀ ਤੇ ਦੁਪਹਿਰ ਤੋਂ ਪਹਿਲਾਂ ਸੁਰੱਖਿਆ ਬਲਾਂ ਨੂੰ ਵੱਡੀ ਸਫ਼ਲਤਾ ਉਸ ਸਮੇਂ ਮਿਲੀ ਜਦੋਂ ਉਨ੍ਹਾਂ 5 ਅੱਤਵਾਦੀਆਂ ਨੂੰ ਮਾਰ ਸੁੱਟਿਆ। ਇਸ ਐਨਕਾਊਂਟਰ ‘ਚ ਇੱਕ ਨਾਗਰਿਕ ਦੀ ਵੀ ਮੌਤ ਹੋ ਗਈ ਸ਼ੁਰੂਆਤ ‘ਚ ਇਸ ਐਨਕਾਊਂਟਰ ‘ਚ 2 ਸੁਰੱਖਿਆ ਕਰਮੀ ਜ਼ਖਮੀ ਵੀ ਹੋ ਗਏ ਜ਼ਖਮੀਆਂ ‘ਚ ਇੱਕ ਜਵਾਨ ਫੌਜ ਦਾ ਹੈ ਤੇ ਇੱਕ ਪੁਲਿਸ ਦਾ।

ਇਸ ਸਾਲ ਕਰੀਬ 60 ਅੱਤਵਾਦੀਆਂ ਦਾ ਸਫਾਇਆ

ਜ਼ਿਕਰਯੋਗ ਹੈ ਕਿ ‘ਆਪ੍ਰੇਸ਼ਨ ਆਲ ਆਊਟ’ ਦੇ ਰਾਹੀਂ ਕਸ਼ਮੀਰ ਘਾਟੀ ਨੂੰ ਅੱਤਵਾਦ ਮੁਕਤ ਕਰਨ ਦੇ ਮਿਸ਼ਨ ‘ਤੇ ਨਿਕਲੀ ਭਾਰਤੀ ਫੌਜ ਨੇ ਪਿਛਲੇ ਸਾਲ 208 ਅੱਤਵਾਦੀਆਂ ਨੂੰ ਟਿਕਾਣੇ ਲਾਇਆ ਸੀ। ਇਸ ਸਾਲ ਹੁਣ ਤੱਕ 60 ਅੱਤਵਾਦੀਆਂ ਦਾ ਸਫਾਇਆ ਕੀਤਾ ਜਾ ਚੁੱਕਾ ਹੈ।

ਪਹਿਲਾਂ ਆਤਮ ਸਮਰਪਣ ਕਰਨ ਲਈ ਕਿਹਾ ਗਿਆ

ਮਾਰੇ ਗਏ 5 ਅੱਤਵਾਦੀਆਂ ‘ਚ ਸਦਾਮ ਦੇ ਨਾਲ-ਨਾਲ ਡਾਕਟਰ ਮੁਹੰਮਦ ਰਫ਼ੀ ਭੱਟ, ਬਿਲਾਲ ਮੌਲਵੀ ਤੇ ਆਦਿਲ ਮਲਿਕ ਵੀ ਸ਼ਾਮਲ ਹੈ ਰਫ਼ੀ ਭੱਟ ਕਸ਼ਮੀਰ ਯੂਨਵਰਸਿਟੀ ਦੇ ਪ੍ਰੋਫੈਸਰ ਰਹੇ ਹਨ ਤੇ ਉਨ੍ਹਾਂ ਸੱਦਣ ਲਈ ਸੁਰੱਖਿਆ ਬਲਾਂ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ ਘਟਨਾ ਸਥਾਨ ‘ਤੇ ਸੱਦਿਆ ਗਿਆ ਤਾਂ ਕਿ ਉਨ੍ਹਾਂ ਸਾਹਮਣੇ ਲਿਆਂਦਾ ਜਾ ਸਕੇ ਪਰ ਮੁਕਾਬਲੇ ‘ਚ 5 ਅੱਤਵਾਦੀ ਮਾਰੇ ਗਏ ਹਨ। ਐਸਐਸਪੀ ਸ਼ੋਪੀਆਂ ‘ਚ ਐਨਕਾਊਂਟਰ ਦੌਰਾਨ ਲੁਕੇ ਇਨ੍ਹਾਂ ਅੱਤਵਾਦੀਆਂ ਨੂੰ ਆਤਮ-ਸਮਰਪਣ ਕਰਨ ਦੀ ਅਪੀਲ ਕੀਤੀ, ਜਿਸ ਨੂੰ ਅੱਤਵਾਦੀਆਂ ਨੇ ਠੁਕਰਾ ਦਿੱਤਾ ਤੇ ਜਵਾਬ ‘ਚ ਗੋਲੀਬਾਰੀ ਸ਼ੁਰੂ ਕਰ ਦਿੱਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top