ਬੱਸ ਡਰਾਇਵਰ ਦੀ ਗਲਤੀ ਨੇ ਚਾਰ ਨੌਜਵਾਨਾ ਨੂੰ ਉਤਾਰਿਆਂ ਮੋਤ ਦੇ ਘਾਟ

0
Bus, Driver, Death, Youths

ਬਰਾਤੀਆਂ ਦੀ ਬਲੈਰੋ ਗੱਡੀ ਦੀ ਮਾਲਵਾ ਬੱਸ ਨਾਲ ਪਿੰਡ ਬੌਡੇ ਚ ਹੋਈ ਭਿਆਨਕ ਟੱਕਰ

ਨਿਹਾਲ ਸਿੰਘ ਵਾਲਾ (ਸੁਖਮੰਦਰ ਹਿੰਮਤਪੁਰੀ) ਬੀਤੀ ਰਾਤ ਅੱਠ ਵਜੇ ਦੇ ਕਰੀਬ ਇਕ ਵਿਆਹ ਸਮਾਗਮ ਜਿਥੇ ਖੁਸੀ ਖੁਸੀ ਪੈਲਿਸ ਚੋ ਭੰਗੜੇ ਪਾ ਕੇ ਵਾਪਿਸ ਪਿੰਡ ਜਾ ਰਹੇ ਸਨ ਤਾ ਇਹ ਖੁਸੀ ਉਸ ਸਮੇ ਧਾਹਾ ਚ ਬਦਲ ਗਈ ਜਦ ਇਕ ਲੜਕੇ ਨੂੰ ਮੋਗਾ ਦੇ ਪੈਸਿਲ ਚੋ ਵਿਆਹ ਕੇ ਵਾਪਿਸ ਆਪਣੇ ਪਿੰਡ ਤਾਜੋ ਜਿਲ੍ਹਾਂ ਬਰਨਾਲਾ ਨੂੰ ਜਾ ਰਹੇ ਸਨ ਤਾ ਮੋਗਾ ਬਰਨਾਲਾ ਰੋਡ ਤੇ ਪੈਦੇ ਪਿੰਡ ਬੌਡੇ ਕੋਲ ਪੁਜੇ ਜਿਥੇ ਪ੍ਰਾਈਵੇਟ ਕੰਪਨੀ ਦੀ ਨੰਗਲ ਡੈਮ ਤੋ ਫਰੋਜਪੁਰ ਜਾ ਰਹੀ ਮਾਲਵਾ ਬਸ ਬਰਾਤੀਆ ਦੀ ਬਲੈਰੋ ਗੱਡੀ ਚ ਵੱਜੀ ਟੱਕਰ ਐਨੀ ਜ਼ਬਰਦਸਤ ਸੀ ਕਿ ਬਰਾਤੀਆਂ ਦੀ ਸਾਰੀ ਗੱਡੀ ਬੁਰੀ ਤਰਾ ਨਾਲ ਚਕਨਾ ਚੂਰ ਹੋ ਗਈ

ਬਚਾ ਕਰਨ ਲਈ ਜਦੋ ਪਿੰਡ ਵਾਸੀ ਅਤੇ ਥਾਣਾ ਨਿਹਾਲ ਸਿੰਘ ਵਾਲਾ ਦੇ ਡੀ.ਐਸ.ਪੀ ਮਨਜੀਤ ਸਿੰਘ ਪਹੁੰਚੇ ਤਾ ਬਸ ਦਾ ਡਰਾ ਿਵਰ ਫਰਾਰ ਹੋ ਗਿਆ ਅਤੇ ਗੱਡੀ ਚ ਕੁਲ 9 ਵਿਅਤੀ ਸਵਾਰ ਸਨ ਜਿਨ੍ਹਾਂ ਚੋ 4 ਜਾਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ Death

ਜਿਨਾਂ ਦੀ ਪਹਿਚਾਣ ਸੁਖਜੀਤ ਸਿੰਘ, ਭੂਸ਼ਨ, ਲੱਖਾ ਸਿੰਘ ਅਤੇ ਬਲੈਰੋ ਗੱਡੀ ਦਾ ਡਰਾਇਵਰ ਇਕਬਾਲ ਸਿੰਘ ( 22) ਦੀ ਮੌਕੇ ਤੇ ਹੀ ਮੌਤ ਹੋ ਮ੍ਰਿਤਕ ਚਾਰੇ ਨੌਜਵਾਨ ਸਾਦੀ ਸੁਦਾ ਸਨ ਅਤੇ ਦੋ ਦੋ ਬੱਚੇ ਵੀ ਸਨ ਜਦ ਕਿ ਦੋ ਮ੍ਰਿਤਿਕਾਂ ਦੇ ਦੋ ਦੋ ਬੱਚੀਆਂ ਹੀ ਸਨ ਗੱਡੀ ‘ਚ ਸਵਾਰ ਹੋਰ ਜਿਨਾ ਚੋ 5 ਜਖਮੀ ਹੋ ਗਏ ਹਨ ਅਤੇ 3 ਦੀ ਹਾਲਤ ਗੰਭੀਰ ਦਸੀ ਜਾ ਰਹੀ ਹੈ ਜਿਨਾ ਨੂੰ ਮੋਗਾ ਦੇ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਅਤੇ 2 ਨੂੰ ਹਲਕੇ ਦੇ ਪ੍ਰਾਈਵੇਟ ਹਸਪਤਾਲਾ ਚ ਭਰਤੀ ਕਰਵਾਇਆ ਗਿਆ ਇਸ ਹਾਸਸੇ ਨਾਲ ਹਲਕੇ ਚ ਸੰਨਸਨੀ ਫੈਲ ਗਈ, ਮੌਕੇ ਤੇ ਪੁਜੇ ਡਿਪਟੀ ਮਨਜੀਤ ਸਿੰਘ ਨੇ ਦਸਿਆ ਕਿ ਬੱਸ ਵਾਲੇ ਨੇ ਗਲਤ ਪਾਸੇ ਆ ਕਿ ਬਸ ਠੋਕੀ ਹੈ ਅਤੇ ਜਖਮੀਆ ਚੋ ਬਿਆਨ ਦਰਜ ਕਰਕੇ ਸੰਗੀਨ ਧਾਵਾਂ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ ! Death

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।