Breaking News

ਬੱਸ ਖੱਡ ‘ਚ ਡਿੱਗੀ, 3 ਦੀ ਮੌਤ

Bus, Fell, Into, Gorge, 3 Death

20 ਤੋਂ ਜ਼ਿਆਦਾ ਜ਼ਖਮੀ

ਹੁਸ਼ਿਆਰਪੁਰ, ਰਾਜੀਵ ਸ਼ਰਮਾ ।

ਚਿੰਤਪੁਰਨੀ ਤੋਂ ਹੁਸ਼ਿਆਰਪੁਰ ਜਾ ਰਹੀ ਇੱਕ ਬੱਸ ਦੇ ਖੱਡ ‘ਚ ਡਿੱਗਣ ਕਾਰਨ 3 ਦੀ ਮੌਤ ਜਦੋਂਕਿ 20 ਤੋਂ ਜ਼ਿਆਦਾ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ । ਦੱਸਿਆ ਜਾ ਰਿਹਾ ਹੈ ਕਿ ਬੱਸ ‘ਚ 46 ਦੇ ਕਰੀਬ ਯਾਤਰੀ ਸਵਾਰ ਸਨ । ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਅਤੇ ਸਥਾਨਕ ਲੋਕ ਬਚਾਅ ਕਾਰਜ ‘ਚ ਜੁਟੇ ਹੋਏ ਹਨ ਅਤੇ ਬੱਸ ‘ਚ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ । ਘਟਨਾ ਦੀ ਸੂਚਨਾ ਮਿਲਣ ‘ਤੇ ਐਸਡੀਐਮ ਅਤੇ ਡੀਐਸਪੀ ਅੰਬ ਅਤੇ ਚਿੰਤਪੁਰਨੀ ਮੰਦਰ ਅਧਿਕਾਰੀ ਵੀ ਘਟਨਾ ਸਥਾਨ ‘ਤੇ ਪਹੁੰਚ ਚੁੱਕੇ ਹਨ । ਜਾਣਕਾਰੀ ਅਨੁਸਾਰ ਇਹ ਹਾਦਸਾ ਬੱਸ ਡਰਾਈਵਰ ਅਤੇ ਇੱਕ ਹੋਰ ਕਾਰ ਸਵਾਰ ਵਿਚਕਾਰ ਝੜਪ ਕਾਰਨ ਹੋਇਆ । ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਨੇ ਗੁੱਸੇ ‘ਚ ਆ ਕੇ ਡਰਾਈਵਰ ਨੂੰ ਬੱਸ ਤੋਂ ਹੇਠਾਂ ਖਿੱਚਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਬੱਸ ਦਾ ਸਟੇਅਰਿੰਗ ਘੁੰਮ ਗਿਆ । ਇਸ ਦੌਰਾਨ ਬੱਸ ਨਿਊਟਲ ਗੇਅਰ ‘ਚ ਸੀ ਅਤੇ ਬੇਕਾਬੂ ਹੋ ਕੇ ਖੱਡ ‘ਚ ਜਾ ਡਿੱਗੀ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top