Breaking News

ਜੈਤੋ ਵਿਖੇ ਦਿਨ-ਦਿਹਾੜੇ ਸ਼ੈਲਰ ਮਾਲਕ ਦਾ ਕਤਲ

Businessman, Murder, Shot Died, Punjab Police

 ਦੋ ਹਮਲਾਵਰਾਂ ਨੇ ਕੀਤਾ ਕਾਰਾ

ਕੁਲਦੀਪ ਸਿੰਘ, ਜੈਤੋ: ਸਥਾਨਕ ਸ਼ਹਿਰ ਦੇ ਨਾਮਵਰ ਸ਼ੈਲਰ ਮਾਲਕ ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਸਮਾਚਾਰ ਹੈ ਜਾਣਕਾਰੀ ਅਨੁਸਾਰ ਰਵਿੰਦਰ ਕੋਚਰ ਉਰਫ ਪੱਪੂ (55) ਅੱਜ ਸ਼ਾਮ ਤਿੰਨ ਵਜੇ ਆਪਣੀ ਕਰੂਜ਼ ਕਾਰ ਪੀ.ਪੀ.ਯੂ 0007 ‘ਤੇ ਜੈਤੋ ਤੋਂ ਬਾਜਾ ਖਾਨਾ ਰੋਡ (ਕੋਠੇ ਚੰਦ ਸਿੰਘ ਵਾਲੇ) ‘ਤੇ ਸਥਿੱਤ ਆਪਣੇ ਸ਼ੈਲਰ ਪੱਪੂ ਰਾਈਸ ਮਿੱਲ ‘ਤੇ ਜਾ ਰਿਹਾ ਸੀ। ਜਦੋਂ ਉਹ ਸ਼ੈਲਰ ਦੇ ਗੇਟ ਉਪਰ ਪੁੰਹਚਿਆ ਤਾਂ ਮਗਰੋਂ ਸਵਿਫਟ ਕਾਰ ਵਿੱਚ ਸਵਾਰ ਦੋ ਨੌਜਵਾਨ ਹਮਲਾਵਰ ਪਹੁੰਚੇ। ਜਿਨ੍ਹਾਂ ਵਿੱਚੋਂ ਇੱਕ ਕਾਰ ਵਿੱਚ ਬੈਠਾ ਰਿਹਾ ਅਤੇ ਦੂਜੇ ਨੇ ਕਾਰ ਵਿੱਚੋਂ ਉਤਰ ਕੇ ਰਵਿੰਦਰ ਕੋਚਰ, ਜੋ ਕਿ ਡਰਾਈਵਰ ਸੀਟ ਉਪਰ ਬੈਠਾ ਸੀ, ਦੇ 4-5 ਗੋਲੀਆਂ ਮਾਰੀਆਂ ਅਤੇ ਫਰਾਰ ਹੋ ਗਏ। ਗੋਲੀਆਂ ਲੱਗਣ ਕਾਰਨ ਪੱਪੂ ਦੀ ਮੌਕੇ ਉਪਰ ਹੀ ਮੌਤ ਹੋ ਗਈ।

ਸੂਚਨਾ ਮਿਲਦਿਆਂ ਹੀ ਡਾ. ਨਾਨਕ ਸਿੰਘ ਐਸ.ਐਸ.ਪੀ ਫਰੀਦਕੋਟ,ਬਲਜਿੰਦਰ ਸਿੰਘ ਸੰਧੂ ਡੀ. ਐਸ. ਪੀ ਜੈਤੋ ਸਬ ਡਵੀਜ਼ਨ, ਐਸ.ਐਚ.ਓ ਜੈਤੋ ਸੁਨੀਲ ਕੁਮਾਰ ਸ਼ਰਮਾ ਪੁਲਿਸ ਪਾਰਟੀ ਨਾਲ ਘਟਨਾ ਸਥਾਨ ‘ਤੇ ਪਹੁੰਚੇ। ਡਾ. ਨਾਨਕ ਸਿੰਘ ਐਸ.ਐਸ.ਪੀ ਫਰੀਦਕੋਟ ਨੇ ਕਿਹਾ ਕਿ ਹਮਲਾਵਾਰਾਂ ਦੀ ਸੀ.ਸੀ.ਟੀ.ਵੀ ਫੁਟੇਜ ਲੈ ਕੇ ਪਹਿਚਾਣ ਕੀਤੀ ਜਾ ਰਹੀ ਅਤੇ ਉਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਉਕਤ ਸ਼ੈਲਰ ਮਾਲਕ ਤੋ ਲੁਟੇਰੇ ਜਨਵਰੀ ਵਿੱਚ ਪਿਸਤੋਲ ਦੀ ਨੋਕ ਉਪਰ ਕਾਰ ਖੋਹਕੇ ਲੈ ਗਏ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top