Breaking News

ਸ਼ਿਵਪੁਰੀ ‘ਚ ਨਕਲੀ ਨੋਟ ਛਾਪਣ ਦਾ ਖੁਲਾਸਾ

Busted, Fake, Gang, Shivpuri

ਏਜੰਸੀ,ਸ਼ਿਵਪੁਰੀ:ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ‘ਚ ਪੁਲਿਸ ਨੇ ਇੱਕ ਢਾਬੇ ‘ਤੇ ਛਾਪਾ ਮਾਰਦਿਆਂ ਉਥੋਂ ਨਕਲੀ ਨੋਟ ਛਪਾਈ ਦਾ ਖੁਲਾਸਾ ਕਰਦਿਆਂ ਕਈ ਨਕਲੀ ਨੋਟ ਬਰਾਮਦ ਕੀਤੇ ਹਨ ਬਦਰਵਾਸ ਥਾਦਾ ਖੇਤਰ ਤਹਿਤ ਆਗਰਾ-ਮੁੰਬਈ ਕੌਮੀ ਰਾਜਮਾਰਗ ‘ਤੇ ਸਥਿਤ ਇਸ ਢਾਬੇ ਤੋਂ ਪੁਲਿਸ ਨੂੰ ਨਕਲੀ ਨੋਟ ਛਾਪਣ ਦਾ ਕਾਗਜ਼ ਅਤੇ ਪ੍ਰਿੰਟਰ ਵੀ ਬਰਾਮਦ ਹੋਇਆ ਹੈ

ਢਾਬਾ ਸੰਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਉਸਦੀ ਭਾਲ ਕੀਤੀ ਜਾ ਰਹੀ ਹੈ ਬਦਰਵਾਸ ਨਗਰ ਅਧਿਕਾਰੀ ਪ੍ਰੇਮ ਪ੍ਰਕਾਸ਼ ਮੁਦੂਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਟਰੱਕ ਡਰਾਈਵਰ ਨੇ ਬਦਰਵਾਸ ਨੇੜੇ ਇੱਕ ਢਾਬੇ ਤੋਂ ਨਕਲੀ ਨੋਟ ਦਿੱਤੇ ਜਾਣ ਦੀ ਸ਼ਿਕਾਇਤ ਕੀਤੀ ਸੀ ਮਾਮਲੇ ‘ਚ ਪੁਲਿਸ ਨੇ ਕੱਲ੍ਹ ਦੇਰ ਰਾਤ ਉਸ ਢਾਬੇ  ‘ਤੇ ਛਾਪਾ ਮਾਰਿਆ ਤਾਂ ਉਥੋਂ ਨੋਟ ਛਾਪਣ ਦਾ ਕਾਗਜ਼ ਅਤੇ ਪ੍ਰਿੰਟਰ ਬਰਾਮਦ ਕੀਤਾ ਗਿਆ ਢਾਬੇ ਦੀ ਤਲਾਸ਼ੀ ਦੋਰਾਨ ਉਥੋਂ ਦੋ ਹਜ਼ਾਰ, 500, 100 ਅਤੇ 50 ਦੇ ਵੀ ਕਈ ਨਕਲ ਨੋਟ ਜਬਤ ਕੀਤੇ ਹਨ ਢਾਬਾ ਸੰਚਾਲਕ ਰੁਪੇਸ਼ ਸ਼ਰਮਾ ਖਿਲਾਫ਼ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ

 

ਪ੍ਰਸਿੱਧ ਖਬਰਾਂ

To Top