ਜ਼ਿਮਨੀ ਚੋਣਾਂ : ਪ੍ਰਚਾਰ ਦਾ ਆਖਰੀ ਦਿਨ ਅੱਜ

By-polls, Last day , Campaign, Today

ਵੋਟਾਂ ਪੈਣ ਦੀ ਸਮਾਪਤੀ ਤੋਂ 48 ਘੰਟੇ ਪਹਿਲਾਂ ਲਾਗੂ ਹੋਣ ਵਾਲੀਆਂ ਹਦਾਇਤਾਂ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ

ਸੱਚ ਕਹੂੰ ਨਿਊਜ਼/ਚੰਡੀਗੜ੍ਹ। ਪੰਜਾਬ ਵਿੱਚ 4 ਵਿਧਾਨ ਸਭਾ ਹਲਕਿਆਂ ਦੀਆਂ ਜਿਮਨੀ ਚੋਣਾਂ ਵਿੱਚ ਭਲਕੇ ਸ਼ਨਿੱਚਰਵਾਰ ਪ੍ਰਚਾਰ ਦਾ ਆਖ਼ਰੀ ਦਿਨ ਹੈ ਸ਼ਾਮ ਨੂੰ 6 ਵਜੇ ਤੈਅ ਸਮੇਂ ਅਨੁਸਾਰ ਪ੍ਰਚਾਰ ਬੰਦ ਹੋ ਜਾਵੇਗਾ ਇਸ ਨਾਲ ਹੀ ਆਦਰਸ਼ ਚੋਣ ਜ਼ਾਬਤੇ ਅਧੀਨ ਲਾਗੂ ਕੀਤੀਆਂ ਜਾਣ ਵਾਲੀਆਂ ਪਾਬੰਦੀਆਂ ਬਾਰੇ ਹਦਾਇਤਾਂ ਅੱਜ ਸੂਬੇ ਦੇ ਸਬੰਧਿਤ ਜ਼ਿਲ੍ਹਾ ਚੋਣ ਅਫ਼ਸਰਾਂ ਨੂੰ ਜਾਰੀ ਕਰ ਦਿੱਤੀਆਂ ਗਈਆਂ ਹਨ।ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਜਲਾਲਾਬਾਦ, ਮੁਕੇਰੀਆਂ, ਦਾਖਾ ਤੇ ਫਗਵਾੜਾ ਦੀ ਜ਼ਿਮਨੀ ਚੋਣ ਹੋ ਰਹੀ ਹੈ ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਰਮਿੰਦਰ ਆਵਲਾ ਵਿਚਕਾਰ ਮੁਕਾਬਲਾ ਹੈ  ਹਲਕਾ ਦਾਖਾ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਤੇ

ਕਾਂਗਰਸ ਪਾਰਟੀ ਦੇ ਕੈਪਟਨ ਸੰਦੀਪ ਸੰਧੂ

ਵਿਚਕਾਰ ਮੁਕਾਬਲਾ ਹੈ ਵਿਧਾਨ ਸਭਾ ਹਲਕਾ ਫਗਵਾੜਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਾਜੇਸ਼ ਬਾਘਾ ਤੇ ਕਾਂਗਰਸ ਪਾਰਟੀ ਦੇ ਬਲਵਿੰਦਰ ਸਿੰਘ ਧਾਲੀਵਾਲ ਵਿਚਕਾਰ ਮੁਕਾਬਲਾ ਹੈ ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਮੁਕੇਰੀਆਂ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੰਗੀ ਲਾਲ ਮਹਾਜਨ ਤੇ ਕਾਂਗਰਸ ਪਾਰਟੀ ਦੇ ਇੰਦੂ ਬਾਲਾ ਵਿਚਕਾਰ ਮੁਕਾਬਲਾ ਹੈ।

ਅਕਾਲੀਆਂ ਵੱਲੋਂ ਥਾਣੇ ਦਾ ਘਿਰਾਓ

By-polls, Last day , Campaign, Today

ਮਲਕੀਤ ਸਿੰਘ/ਮੁੱਲਾਂਪੁਰ ਦਾਖਾ। ਵਿਧਾਨ ਸਭਾ ਹਲਕਾ ਦਾਖਾ ਜਿਮਨੀ ਚੋਣ ਦੌਰਾਨ ਕਾਂਗਰਸ ਸਰਕਾਰ ਦੇ ਕਥਿਤ ਇਸ਼ਾਰੇ ‘ਤੇ ਪੁਲਿਸ ਵੱਲੋਂ ਕਥਿੱਤ ਅਕਾਲੀ ਵਰਕਰਾਂ ਨੂੰ ਤੰਗ-ਪ੍ਰੇਸ਼ਾਨ ਕਰਨ ਖਿਲਾਫ਼ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ, ਉਪ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ, ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਅਤੇ ਸੀਨੀਅਰ ਆਗੂ ਮੇਹਸ਼ਇੰਦਰ ਸਿੰਘ ਗਰੇਵਾਲ ਦੀ ਅਗਵਾਈ ਹੇਠ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਪੁਲਿਸ ਥਾਣਾ ਦਾਖਾ ਦਾ ਘਿਰਾਓ ਕੀਤਾ। ਘਿਰਾਓ ਨੂੰ ਵੇਖ ਕੇ ਥਾਣੇ ਵਿਚ ਮੌਜ਼ੂਦ ਪੁਲਿਸ ਮੁਲਾਜ਼ਮਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਉਨਾਂ ਨੇ ਭੱਜ ਕੇ ਥਾਣੇ ਦੇ ਗੇਟਾਂ ਨੂੰ ਬੰਦ ਕਰ ਲਿਆ ਪ੍ਰੰਤੂ ਅਕਾਲੀ ਆਗੂਆਂ ਦੇ ਜਬਰਦਸਤ ਵਿਰੋਧ ਕਾਰਨ ਪੁਲਿਸ ਕਰਮਚਾਰੀਆਂ ਨੂੰ ਗੇਟ ਖੋਲ੍ਹਣਾ ਪਿਆ।

ਇਸ ਮੌਕੇ ਅਕਾਲੀ ਆਗੂਆਂ ਨੇ ਥਾਣੇ ‘ਚ ਮੌਜੂਦ ਐਸ.ਐਸ.ਪੀ. ਪੁਲਿਸ ਜ਼ਿਲਾ ਲੁਧਿਆਣਾ ਦਿਹਾਤੀ ਸੰਦੀਪ ਗੋਇਲ ਨਾਲ ਪੁਲਿਸ ਦੀਆਂ ਜਿਆਦਤੀਆਂ ਸਬੰਧੀ ਗੱਲਬਾਤ ਕੀਤੀ। ਆਗੂਆਂ ਨੇ ਜ਼ਿਲ੍ਹਾ ਪੁਲਿਸ ਮੁੱਖੀ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੁਲਿਸ ਪ੍ਰਸਾਸ਼ਨ ਕਾਂਗਰਸ ਸਰਕਾਰ ਦੇ ਇਸ਼ਾਰੇ ‘ਤੇ ਸ਼ਰੇਆਮ ਇੱਕਪਾਸੜ ਚੱਲ ਰਿਹਾ ਹੈ ਅਤੇ ਅਕਾਲੀ ਦਲ ਦੇ ਵਰਕਰਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਿਸ ਦੌਰਾਨ ਅਕਾਲੀ ਵਰਕਰਾਂ ‘ਤੇ ਝੂਠੇ ਪਰਚੇ ਕੀਤੇ ਜਾ ਰਹੇ ਹਨ। ਇਸ ਮੌਕੇ ਮਨਪ੍ਰੀਤ ਸਿੰਘ ਇਆਲੀ ਨੇ ਸਪੱਸ਼ਟ ਸ਼ਬਦਾਂ ਵਿਚ ਜ਼ਿਲਾ ਪੁਲਿਸ ਮੁੱਖੀ ਗੋਇਲ ਨੂੰ ਆਖਿਆ ਕਿ ਉਨਾਂ ਦੇ ਵਰਕਰਾਂ ਨੂੰ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ, ਭਾਵੇਂ ਉਨਾਂ ਨੂੰ ਪਰਵਾਰ ਸਮੇਤ ਗ੍ਰਿਫਤਾਰ ਕਰ ਲਿਆ ਜਾਵੇ। ਉਨਾਂ ਕਿਹਾ ਕਿ ਕਾਂਗਰਸੀ ਉਮੀਦਵਾਰ ਸੰਦੀਪ ਸੰਧੂ ਆਪਣੀ ਹਾਰ ਨੂੰ ਦੇਖ ਦੇ ਹੋਏ ਬੁਖਲਾਹਟ ਵਿਚ ਆ ਗਿਆ ਅਤੇ ਪੁਲਿਸ ਉਨਾਂ ਵਰਕਰਾਂ ਦੇ ਨਾਲ ਧੱਕੇਸ਼ਾਹ ਕਰ ਰਹੀ ਹੈ।

 ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਆਖਿਆ ਕਿ ਪਹਿਲੀ ਵਾਰ ਦੇਖਿਆ ਕਿ ਪੁਲਿਸ ਕਾਂਗਰਸੀ ਵਰਕਰਾਂ ਵਾਂਗ ਵਿਚਰ ਰਹੀ ਹੈ ਅਤੇ ਅਕਾਲੀ ਵਰਕਰਾਂ ਦੇ ਘਰਾਂ ‘ਚ ਜਾ ਕੇ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਤੋਂ ਰੋਕਿਆ ਜਾ ਰਿਹਾ ਹੈ ਅਤੇ ਉਨਾਂ ਨੂੰ ਚੁੱਕਣ ਲਈ ਇਸ ਤਰਾਂ ਛਾਪੇ ਮਾਰੀ ਕੀਤੀ ਜਾ ਰਹੀ ਹੈ ਜਿਵੇਂ ਉਹ ਕੋਈ ਵੱਡੇ ਅਪਰਾਧੀ ਹੋਣ,  ਇਸ ਮੌਕੇ ਅਕਾਲੀ ਆਗੂਆਂ ਨੇ ਮੰਗ ਕੀਤੀ ਕਿ ਚੋਣ ਤੱਕ ਉਨਾਂ ਦੇ ਅਕਾਲੀ ਵਰਕਰਾਂ ਨੂੰ ਤੰਗ ਪ੍ਰੇਸਾਨ ਨਾ ਕੀਤਾ ਜਾਵੇ ਅਤੇ ਅਕਾਲੀ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰਵੇ ਪੁਲਿਸ ਅਧਿਕਾਰੀਆਂ/ਕਰਮਚਾਰੀਆਂ  ਖਿਲਾਫ ਤਰੁੰਤ ਕਾਰਵਾਈ ਕੀਤੀ ਜਾਵੇ, ਉਥੇ ਹੀ ਜੇਕਰ ਵੋਟਾਂ ਤੱਕ ਪੁਲਿਸ ਨੇ ਕਿਸੇ ਵੀ ਅਕਾਲੀ ਵਰਕਰ ਨੂੰ ਚੱਕਣ ਦੀ ਕੋਸ਼ਿਸ ਕੀਤਾ ਜਾਂ ਤੰਗ-ਪ੍ਰੇਸ਼ਾਨ ਕੀਤਾਂ, ਉਹ ਵੱਡੇ ਪੱਧਰ ‘ਤੇ ਸੰਘਰਸ਼ ਕਰਨਗੇ ਅਤੇ ਮਨਪ੍ਰੀਤ ਸਿੰਘ ਇਆਲੀ ਆਪਣੇ ਪਰਵਾਰ  ਇਸ ਮੌਕੇ ਜਿਲ਼ਾ ਪੁਲਿਸ ਮੁੱਖੀ ਨੇ ਉਨਾਂ ਵਿਸਵਾਸ ਦਵਾਇਆ ਕਿ ਅਕਾਲੀ ਦਲ ਦੀਆਂ ਸਿਕਾਇਤਾਂ ‘ਤੇ ਕਾਰਵਾਈ ਕਰਨਗੇ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।