ਪ੍ਰਭੂ ਦੀ ਕਿਰਪਾ ਨਾਲ ਹੀ ਮਿਲਦੈ ਸਤਿਸੰਗ : ਪੂਜਨੀਕ ਗੁਰੂ ਜੀ

ਪ੍ਰਭੂ ਦੀ ਕਿਰਪਾ ਨਾਲ ਹੀ ਮਿਲਦੈ ਸਤਿਸੰਗ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮਾਤਮਾ ਦੀ ਕਿਰਪਾ ਨਾਲ ਹੀ ਸਤਿਸੰਗ ਨਸੀਬ ਹੁੰਦਾ ਹੈ ਸੰਤ-ਮਹਾਤਮਾ ਰਾਮ-ਨਾਮ ਜਪਾਉਣ ਲਈ ਇਸ ਦੁਨੀਆ ’ਚ ਆਉਂਦੇ ਹਨ ਅਤੇ ਉਨ੍ਹਾਂ ਦਾ ਉਦੇਸ਼ ਹੀ ਸਮਾਜ ’ਚ ਫੈਲੀਆਂ ਬੁਰਾਈਆਂ ਨੂੰ ਖ਼ਤਮ ਕਰਨਾ ਹੁੰਦਾ ਹੈ ਸੰਤ-ਮਹਾਤਮਾ ਮਨੁੱਖ ਦੇ ਆਤਮਬਲ ਨੂੰ ਵਧਾਉਂਦੇ ਹਨ ਕਿਉਂਕਿ ਆਤਮਬਲ ਕਿਸੇ ਦਵਾਈ ਦੇ ਖਾਣ ਨਾਲ ਨਹੀਂ ਵਧਦਾ ਹੁਣ ਤਾਂ ਵਿਗਿਆਨੀਆਂ ਨੇ ਵੀ ਮੰਨ ਲਿਆ ਹੈ ਕਿ ਮਾਲਕ ਦੇ ਨਾਮ ਦਾ ਸਿਮਰਨ ਕਰਨ ਨਾਲ ਹੀ ਆਤਮਬਲ ਆਵੇਗਾ

ਜੋ ਕਿ ਸਫ਼ਲਤਾ ਦੀ ਕੁੰਜੀ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਿਸੇ ਵੀ ਧਰਮ ਦੇ ਪਵਿੱਤਰ ਗ੍ਰੰਥਾਂ ਨੂੰ ਜੇਕਰ ਪੜਿ੍ਹਆ ਜਾਵੇ ਤਾਂ ਇਹੀ ਨਿਚੋੜ ਨਿੱਕਲਦਾ ਹੈ ਕਿ ਸਵੇਰੇ ਭਾਵ ਬ੍ਰਹਮ ਮਹੂਰਤ ਦੇ ਸਮੇਂ ਅੱਧਾ ਘੰਟਾ ਪਰਮਾਤਮਾ ਦੇ ਸਿਮਰਨ ’ਚ ਜ਼ਰੂਰ ਲਾਓ ਸਾਰੇ ਧਰਮਾਂ ਦਾ ਉਪਦੇਸ਼ ਹੈ ਕਿ ਹੱਕ-ਹਲਾਲ ਦੀ ਰੋਜ਼ੀ-ਰੋਟੀ ਖਾਓ, ਜਾਤ-ਪਾਤ ਤੋਂ ਉੱਪਰ ਉੱਠ ਕੇ ਸਾਰਿਆਂ ਨਾਲ ਪ੍ਰੇਮ ਕਰੋ ਅਤੇ ਪਰਮ ਪਿਤਾ ਪਰਮਾਤਮਾ ਦਾ ਸ਼ੁਕਰੀਆ ਜ਼ਰੂਰ ਅਦਾ ਕਰੋ, ਪਰ ਅੱਜ ਦਾ ਇਨਸਾਨ ਖੁਦਗਰਜ਼, ਸੁਆਰਥੀ ਬਣ ਗਿਆ ਹੈ

ਜਦੋਂ ਮੁਸੀਬਤ ਸਿਰ ’ਤੇ ਆਉਂਦੀ ਹੈ, ਕਿਸਾਨ ਦੀ ਫ਼ਸਲ ’ਤੇ ਗੜੇ ਪੈਣ ਲੱਗਣ, ਵਪਾਰੀ ਦਾ ਪੈਸਾ ਡੁੱਬ ਰਿਹਾ ਹੋਵੇ ਉਦੋਂ ਪਰਮਾਤਮਾ ਬਹੁਤ ਯਾਦ ਆਉਂਦਾ ਹੈ ਅੱਜ ਦਾ ਖੁਦਗਰਜ਼ੀ ਇਨਸਾਨ ਠੱਗੀ ਮਾਰ ਕੇ ਕੁਝ ਹਿੱਸਾ ਦਾਨ ਕਰਕੇ ਹੁਸ਼ਿਆਰ ਬਣਨ ਦੀ ਕੋਸ਼ਿਸ਼ ਕਰਦਾ ਹੈ ਅਤੇ ਪਰਮਾਤਮਾ ਨੂੰ ਵੀ ਆਪਣਾ ਹਿੱਸੇਦਾਰ ਬਣਾਉਣ ’ਚ ਲੱਗਿਆ ਰਹਿੰਦਾ ਹੈ ਪਰਮ ਪਿਤਾ ਪਰਮਾਤਮਾ ਦਾਤਾ ਹੈ ਉਸ ਦਾ ਸਿਮਰਨ ਕਰਦੇ ਹੋਏ ਸਿਰਫ਼ ਉਸ ਨੂੰ ਹੀ ਮੰਗਣਾ ਚਾਹੀਦਾ ਹੈ ਕਿਉਂਕਿ ਦੁਨਿਆਵੀ ਰਿਸ਼ਤੇ ਸੁਆਰਥ ’ਤੇ ਟਿਕੇ ਹੋਏ ਹਨ, ਇਸ ਲਈ ਰਾਮ-ਨਾਮ ਦੀ ਕਮਾਈ ਹੀ ਸੱਚੀ ਕਮਾਈ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।