ਅੰਮ੍ਰਿਤਸਰ ਲੋਕ ਸਭਾ ਸੀਟ ਦੀ ਜਿਮਨੀ ਚੋਣ 4 ਫਰਵਰੀ ਨੂੰ

ਅਸ਼ਵਨੀ ਚਾਵਲਾ ਚੰਡੀਗੜ, 
ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਅੰਮ੍ਰਿਤਸਰ ਲੋਕ ਸਭਾ ਸੀਟ ਦੀ ਜਿਮਨੀ ਚੋਣ ਵੀ ਹੋਵੇਗੀ ਤੇ ਇਸ ਦਾ ਐਲਾਨ ਭਾਰਤੀ ਚੋਣ ਕਮਿਸ਼ਨ ਨੇ ਕਰ ਦਿੱਤਾ ਹੈ। ਅੰਮ੍ਰਿਤਸਰ ਲੋਕ ਸਭਾ ਸੀਟ ਲਈ ਚੋਣਾਂ 4 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਹੋਣਗੀਆਂ ਇਸ ਦੀ ਨੋਟੀਫਿਕੇਸ਼ਨ 11 ਜਨਵਰੀ, ਨਾਮਜ਼ਦਗੀ ਭਰਨ ਦੀ ਆਖਰੀ ਮਿਤੀ 18 ਜਨਵਰੀ ਨਿਸ਼ਚਿਤ ਕੀਤੀ ਗਈ ਹੈ। ਨਾਮਜ਼ਦਗੀ ਦਾ ਮੁਲਾਂਕਣ 19 ਜਨਵਰੀ ਨੂੰ ਕੀਤਾ ਜਾਵੇਗਾ, ਜਦਕਿ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਮਿਤੀ 21 ਜਨਵਰੀ ਨਿਸ਼ਚਿਤ ਕੀਤੀ ਗਈ ਹੈ ਅਤੇ ਵੋਟਾਂ 4 ਫਰਵਰੀ, 2017 ਨੂੰ ਹੋਣਗੀਆਂ ਇਸ ਤੋਂ ਬਿਨਾਂ ਵੋਟਾਂ ਦੀ ਗਿਣਤੀ ਵੀ 11 ਮਾਰਚ ਹੀ ਨੂੰ ਹੋਵੇਗੀ।