Breaking News

ਤਿੰਨ ਰਾਜਾਂ ‘ਚ 4 ਵਿਧਾਨ ਸਭਾ ਸੀਟਾਂ ਲਈ ਪੋਲਿੰਗ ਸ਼ੁਰੂ

BJP, Congress, AAP, Bypoll Election

ਨਵੀਂ ਦਿੱਲੀ: ਦੇਸ਼ ਦੇ ਤਿੰਨ ਰਾਜਾਂ ਵਿੱਚ 4 ਵਿਧਾਨ ਸਭਾ ਸੀਟਾਂ ‘ਤੇ ਬੁੱਧਵਾਰ ਨੂੰ ਜਿਮਨੀ ਚੋਣ ਹੋ ਰਹੀ ਹੈ। ਚਾਰ ਸੀਟਾਂ ਵਿੱਚ ਦੋ ਸੀਟਾਂ ‘ਤੇ ਪੂਰੇ ਦੇਸ਼ ਦੀ ਨਜ਼ਰ ਰਹੇਗੀ। ਇਨ੍ਹਾਂ ਵਿੱਚ ਦਿੱਲੀ ਦੀ ਬਵਾਨਾ ਅਤੇ ਗੋਆ ਦੀ ਪਣਜੀ ਸੀਟ ਸ਼ਾਮਲ ਹੈ। ਬੁੱਧਵਾਰ ਨੂੰ ਆਂਧਰਾ ਪ੍ਰਦੇਸ਼ ਵਿੱਚ ਨੰਦਯਾਲ, ਗੋਆ ਵਿੱਚ ਪਣਜੀ ਤੇ ਵਾਲਪੋਈ ਅਤੇ ਦਿੱਲੀ ਵਿੱਚ ਬਵਾਨਾ ਵਿਧਾਨ ਸਭਾ ਸੀਟਾਂ ‘ਤੇ ਪੋਲਿੰਗ ਹੋ ਰਹੀ ਹੈ। ਇਨ੍ਹਾਂ ਜਿਮਨੀ ਚੋਣਾਂ ਦੇ ਨਤੀਜੇ 28 ਅਗਸਤ ਨੂੰ ਆਉਣਗੇ।

ਬਵਾਨਾ ਸੀਟ ‘ਤੇ ਨਜ਼ਰਾਂ

ਦਿੱਲੀ ਦੀ ਬਵਾਨਾ ਵਿਧਾਨ ਸਭਾ ਸੀਟ ‘ਤੇ ਜਿਮਨੀ ਚੋਣ ਵਿੱਚ ਸਿੱਧੇ ਤੌਰ ‘ਤੇ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਅੱਕਰ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਵੇਦ ਪ੍ਰਕਾਸ਼ ਦੇ ਅਸਤੀਫ਼ੇ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ। ਵੇਦ ਪ੍ਰਕਾਸ਼ ਹੁਣ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਜਿਸ ਤੋਂ ਬਾਅਦ ਆਪ ਨੇ ਰਾਮ ਚੰਦਰ ਨੂੰ ਮੈਦਾਨ ਵਿੱਚ ਉਤਾਰਿਆ ਹੈ। ਉੱਕੇ ਕਾਂਗਰਸ ਵੱਲੋਂ ਸੁਰਿੰਦਰ ਕੁਮਾਰ ਚੋਣ ਲੜ ਰਹੇ ਹਨ।

ਮੁੱਖ ਮੰਤਰੀ ਮਨੋਹਰ ਵੀ ਪਾਰੀਕਰ ਚੋਣ ਮੈਦਾਨ ਵਿੱਚ

ਦਿੱਲੀ ਤੋਂ ਇਲਾਵਾ ਸਾਰੀਆਂ ਦੀਆਂ ਨਜ਼ਰ ਗੋਆ ਵਿੱਚ ਟਿਕੀਆ ਹੋਈਆਂ ਹਨ। ਇੱਥੇ ਮੁੱਖ ਮੰਤਰੀ ਮਨੋਹਰ ਪਾਰੀਕਰ ਚੋਣ ਮੈਦਾਨ ਵਿੱਚ ਹਨ। ਰੱਖਿਚਆ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਮੁੱਖ ਮੰਤਰੀ ਬਣੇ ਪਾਰਿਕਰ ਪਣਜੀ ਤੋਂ ਚੋਣ ਲੜ ਰਹੇ ਹਨ। ਮਨੋਹਰ ਪਾਰਿਕਰ ਖਿਲਾਫ਼ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਣ ਵਾਲੇ ਗਿਰੀਸ਼ ਚੰਦੋਨਕਰ ਲੜ ਰਹੇ ਹਨ। ਉੱਥੇ ਵਾਲਪੋਈ ਵਿੱਚ ਭਾਜਪਾ ਵੱਲੋਂ ਵਿਸ਼ਵਜੀਤ ਰਾਣੇ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਸਾਹਮਣੇ ਕਾਂਗਰਸ ਦੇ ਰਵੀ ਨਾਇਕ ਹਨ।

ਇਨ੍ਹਾਂ ਤਿੰਨ ਸੀਟਾਂ ਤੋਂ ਇਲਾਵਾ ਆਂਧਰਾ ਪ੍ਰਦੇਸ਼ ਦੀ ਨੰਦਯਾਲ ਵਿੱਚ ਵੀ ਜਿਮਨੀ ਚੋਣ ਹੈ। ਇੱਥੇ ਵੋਟਿੰਗ ਲਈ Yuvajana Shramika Rythu Congress Party (VVPAT) ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਸੀਟ ‘ਤੇ ਟੀਡੀਪੀ ਅਤੇ YSRCP ਦਰਮਿਆਨ ਸਿੱਧਾ ਮੁਕਾਬਲਾ ਹੈ।

ਪ੍ਰਸਿੱਧ ਖਬਰਾਂ

To Top