ਵਿਦੇਸ਼ ਨਹੀਂ ਜਾ ਸਕਣਗੇ ਕੈਬਨਿਟ ਮੰਤਰੀ ਅਮਨ ਅਰੋੜਾ

Cabinet Minister Aman Arora

ਕੇਂਦਰ ਸਰਕਾਰ ਨੇ ਨਹੀਂ ਦਿੱਤੀ ਜਾਣ ਦੀ ਇਜਾਜ਼ਤ  (Cabinet Minister Aman Arora)

  • ਬੈਲਜੀਅਮ, ਨੀਦਰਲੈਂਡ ਅਤੇ ਜਰਮਨੀ ਦੇ ਟੂਰ ’ਤੇ ਜਾਣਾ ਸੀ ਅਮਨ ਅਰੋੜਾ ਨੇ
  • ਦੇਸ਼ ਦੇ ਬਾਕੀ ਸੂਬਿਆਂ ਤੋਂ ਜਾਣਗੇ ਅਧਿਕਾਰੀ, ਪੰਜਾਬ ਅਤੇ ਅਸਮ ਨੂੰ ਨਹੀਂ ਦਿੱਲੀ ਇਜਾਜ਼ਤ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ (ਵਿਦੇਸ਼ ਨਹੀਂ ਜਾ ਸਕਣਗੇ ਕੈਬਨਿਟ ਮੰਤਰੀ ਅਮਨ ਅਰੋੜਾ)ਵਿਦੇਸ਼ ਟੂਰ ’ਤੇ ਨਹੀਂ ਜਾ ਪਾਉਣਗੇ, ਕਿਉਂਕਿ ਕੇਂਦਰ ਸਰਕਾਰ ਵੱਲੋਂ ਅਮਨ ਅਰੋੜਾ ਨੂੰ ਇਸ ਸਬੰਧੀ ਇਜਾਜ਼ਤ ਹੀ ਨਹੀਂ ਦਿੱਤੀ ਹੈ। ਭਾਰਤ ਵਿੱਚੋਂ ਵੱਖ-ਵੱਖ ਸੂਬਿਆਂ ਦੇ ਅਧਿਕਾਰੀ ਬੈਲਜੀਅਮ, ਨੀਦਰਲੈਂਡ ਅਤੇ ਜਰਮਨੀ ਵਿਖੇ ਗ੍ਰੀਨ ਊਰਜਾ ਦੇ ਪ੍ਰੋਜੈਕਟ ਨੂੰ ਦੇਖਣ ਲਈ ਜਾ ਸਕਣਗੇ ਪਰ ਪੰਜਾਬ ਨੂੰ ਇਸ ਟੂਰ ਤੋਂ ਕੇਂਦਰ ਸਰਕਾਰ ਵੱਲੋਂ ਬਾਹਰ ਕਰ ਦਿੱਤਾ ਹੈ। ਜਿਸ ਕਾਰਨ ਇਨਾਂ ਤਿੰਨ ਦੇਸ਼ਾਂ ਵਿੱਚ ਜਾਣ ਦੀ ਤਿਆਰੀ ਕਰੀ ਬੈਠੇ ਅਮਨ ਅਰੋੜਾ ਹੁਣ ਇਸ ਅਹਿਮ ਟੂਰ ਦਾ ਹਿੱਸਾ ਨਹੀਂ ਹੋਣਗੇ।

ਪੰਜਾਬ ਦੇ ਨਾਲ ਹੀ ਅਸਮ ਸੂਬੇ ਨੂੰ ਵੀ ਇਸ ਟੂਰ ’ਤੇ ਇਜਾਜ਼ਤ ਨਹੀਂ ਮਿਲੀ ਹੈ। ਇਹ ਇਜਾਜ਼ਤ ਕਿਉਂ ਨਹੀਂ ਦਿੱਤੀ ਗਈ ਹੈ, ਇਸ ਬਾਰੇ ਖ਼ੁਦ ਪੰਜਾਬ ਸਰਕਾਰ ਨੂੰ ਨਹੀਂ ਪਤਾ ਹੈ ਅਤੇ ਨਾ ਹੀ ਕੇਂਦਰ ਸਰਕਾਰ ਵਲੋਂ ਫਿਲਹਾਲ ਕੋਈ ਜਾਣਕਾਰੀ ਦਿੱਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇੰਡੋ ਜਰਮਨ ਐਨਰਜੀ ਫੋਰਮ ਵਲੋਂ ਗ੍ਰੀਨ ਊਰਜਾ ਨੂੰ ਲੈ ਕੇ ਇੱਕ ਟੂਰ ਦਾ ਪ੍ਰੋਜੈਕਟ ਬਣਾਇਆ ਸੀ। ਜਿਸ ਵਿੱਚ ਭਾਰਤ ਵਿੱਚੋਂ ਸਾਰੇ ਸੂਬਿਆਂ ਨੂੰ ਸੱਦਾ ਭੇਜਿਆ ਗਿਆ ਸੀ ਕਿ ਉਹ ਆਪਣੇ ਆਪਣੇ ਪ੍ਰਤੀਨਿਧੀ ਭੇਜਣ ਤਾਂ ਕਿ ਉਨਾਂ ਨੂੰ ਬੈਲਜੀਅਮ, ਨੀਦਰਲੈਂਡ ਅਤੇ ਜਰਮਨੀ ਵਿੱਚ ਭੇਜਿਆ ਜਾ ਸਕੇ।

ਸਰਕਾਰ ਵੱਲੋਂ ਕੁੱਲ 13 ਨਾਵਾਂ ਦੀ ਲਿਸਟ ਤਿਆਰ ਕੀਤੀ ਗਈ ਸੀ

ਇਸ ਟੂਰ ਦਾ ਹਿੱਸਾ ਬਨਣ ਲਈ ਦੇਸ਼ ਭਰ ਦੇ ਸੂਬਿਆ ਵੱਲੋਂ ਆਪਣੇ ਆਪਣੇ ਪ੍ਰਤੀਨਿਧੀ ਲਈ ਇੱਕ ਇੱਕ ਨਾਂਅ ਭੇਜਿਆ ਸੀ। ਕੇਂਦਰ ਸਰਕਾਰ ਵੱਲੋਂ ਕੁੱਲ 13 ਨਾਵਾਂ ਦੀ ਲਿਸਟ ਤਿਆਰ ਕੀਤੀ ਗਈ ਸੀ। ਜਿਸ ਵਿੱਚ ਪੰਜਾਬ ਵਿੱਚੋਂ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਨਾਂਅ ਸ਼ਾਮਲ ਕੀਤਾ ਗਿਆ ਸੀ, ਜਦੋਂ ਕਿ ਬਾਕੀ ਸੂਬਿਆਂ ਵੱਲੋਂ ਆਪਣੇ ਅਧਿਕਾਰੀ ਦਾ ਨਾਂਅ ਭੇਜਿਆ ਗਿਆ ਸੀ।

ਅਮਨ ਅਰੋੜਾ ਨੂੰ ਇਜ਼ਾਜਤ ਕਿਉਂ ਨਹੀਂ ਮਿਲੀ ਸਬੰਧੀ ਸਰਕਾਰ ਕੋਲ ਨਹੀਂ ਕੋਈ ਜਾਣਕਾਰੀ

ਇਹ ਟੂਰ 24 ਸਤੰਬਰ ਤੋਂ 2 ਅਕਤੂਬਰ ਤੱਕ ਰਹਿਣਾ ਸੀ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਇਸ ਸਬੰਧੀ ਤਿਆਰੀ ਵੀ ਕਰ ਲਈ ਗਈ ਸੀ ਪਰ ਟੂਰ ਤੋਂ ਇੱਕ ਦਿਨ ਪਹਿਲਾਂ ਕੇਂਦਰ ਸਰਕਾਰ ਵੱਲੋਂ 13 ਦੀ ਲਿਸਟ ਵਿੱਚੋਂ ਸਿਰਫ਼ 11 ਨੂੰ ਹੀ ਇਜਾਜ਼ਤ ਦਿੱਤੀ ਗਈ, ਜਦੋਂਕਿ ਅਸਮ ਦੇ ਇੱਕ ਅਧਿਕਾਰੀ ਤੋਂ ਇਲਾਵਾ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ(Cabinet Minister Aman Arora) ਨੂੰ ਇਜਾਜ਼ਤ ਨਹੀਂ ਦਿੱਤੀ ਗਈ ਹੈ। ਇਹ ਇਜਾਜ਼ਤ ਕਿਉਂ ਨਹੀਂ ਮਿਲੀ ਹੈ, ਇਸ ਸਬੰਧੀ ਪੰਜਾਬ ਸਰਕਾਰ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਕੋਈ ਜਾਣਕਾਰੀ ਹੀ ਨਹੀਂ ਮਿਲ ਰਹੀ ਹੈ।

ਕੇਂਦਰ ਦੀ ਭਾਜਪਾ ਸਰਕਾਰ ਛੋਟੀ ਮਾਨਸਿਕਤਾ ਕਾਰਨ ਨਹੀਂ ਦਿੱਤੀ ਇਜਾਜ਼ਤ : ਅਮਨ ਅਰੋੜਾ

ਕੈਬਨਿਟ ਮੰਤਰ ਅਮਨ ਅਰੋੜਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਛੋਟੀ ਮਾਨਸਿਕਤਾ ਦਾ ਸਬੂਤ ਇਸ ਤੋਂ ਹੀ ਮਿਲ ਰਿਹਾ ਹੈ ਕਿ ਬਤੌਰ ਕੈਬਨਿਟ ਮੰਤਰੀ ਉਨਾਂ ਨੂੰ ਬੈਲਜੀਅਮ, ਨੀਦਰਲੈਂਡ ਅਤੇ ਜਰਮਨੀ ਦੇ ਟੂਰ ’ਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ, ਜਦੋਂਕਿ ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੂੰ ਸਿੰਗਾਪੁਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਸ ਤੋਂ ਸਾਫ਼ ਝਲਕਦਾ ਹੈ ਕਿ ਕੇਂਦਰ ਸਰਕਾਰ ਕਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨੀਤੀਆਂ ਤੋਂ ਡਰਦੇ ਹਨ। ਇਸੇ ਕਰਕੇ ਹੀ ਉਨਾਂ ਨੂੰ ਇਸ ਟੂਰ ’ਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here