Breaking News

ਜਸਟਿਸ ਜੋਸੇਫ ਲਈ ਕਾਲੇਜੀਅਮ ਦੀ ਮੀਟਿੰਗ ਸੱਦੀ ਜਾਵੇ: ਜਸਟਿਸ ਚੇਲਮੇਸ਼ਵਰ

Calgary, Meeting, Justice, Joseph, Called, Chelameshwar

ਸਰਕਾਰ ਨੇ 26 ਅਪਰੈਲ ਨੂੰ ਜਸਟਿਸ ਜੋਸਫ ਨੂੰ ਪ੍ਰਮੋਟ ਕਰਨ ਦੀ ਕਾਲਜੀਅਮ ਦੀ ਸਿਫਾਰਿਸ਼ ਨੂੰ ਕੀਤਾ ਸੀ ਰੱਦ

ਏਜੰਸੀ, ਨਵੀਂ ਦਿੱਲੀ

ਸੁਪਰੀਮ ਕੋਰਟ ਦੇ ਸੀਨੀਅਰ-ਮੋਸਟ ਜੱਜ ਜੇ. ਚੇਲਮੇਸ਼ਵਰ ਨੇ ਚੀਫ਼ ਜਸਟਿਸ ਨੂੰ ਚਿੱਠੀ ਲਿਖ ਕੇ ਕਾਲੇਜੀਅਮ ਦੀ ਮੀਟਿੰਗ ਸੱਦਣ ਲਈ ਕਿਹਾ ਹੈ, ਜਿਸ ਨਾਲ ਉੱਤਰਾਖੰਡ ਹਾਈਕੋਰਟ ਦੇ ਚੀਫ਼ ਜਸਟਿਸ ਕੇ ਐੱਮ ਜੋਸਫ ਦੇ ਨਾਂਅ ਦੀ ਫੌਰਨ ਕੇਂਦਰ ਤੋਂ ਸਿਫਾਰਸ਼ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਸਰਕਾਰ ਨੇ 26 ਅਪਰੈਲ ਨੂੰ ਜਸਟਿਸ ਜੋਸਫ ਨੂੰ ਪ੍ਰਮੋਟ ਕਰਨ ਦੀ ਕਾਲੇਜੀਅਮ ਦੀ ਸਿਫਾਰਿਸ਼ ਨੂੰ ਠੁਕਰਾ ਦਿੱਤਾ ਸੀ। ਕੇਂਦਰ ਨੇ ਮਤੇ ‘ਤੇ ਕਿਹਾ ਸੀ ਕਿ ਇਹ ਟਾੱਪ ਕੋਰਟ ਦੇ ਪੈਰਾਮੀਟਰਸ ਤਹਿਤ ਨਹੀਂ ਹੈ ਤੇ ਸਰਵਉੱਚ ਅਦਾਲਤ ‘ਚ ਕੇਰਲ ਤੋਂ ਢੁੱਕਵੀਂ ਪ੍ਰਤੀਨਿਧਤਵ ਹੈ ਜਿੱਥੋਂ ਉਹ ਆਉਂਦੇ ਹਨ।

ਕੇਂਦਰ ਨੇ ਸੁਪਰੀਮ ਕੋਰਟ ਦੇ ਜੱਜ ਵਜੋਂ ਪ੍ਰਮੋਸ਼ਨ ਲਈ ਜਸਟਿਸ ਜੋਸਫ ਦੀ ਸੀਨੀਆਰਤਾ ‘ਤੇ ਵੀ ਸਵਾਲ ਚੁੱਕੇ ਸਨ। ਇਸ ਦਰਮਿਆਨ ਜਸਟਿਸ ਚੇਲਮੇਸ਼ਵਰ ਨੇ ਇਹ ਚਿੱਠੀ ਲਿਖੀ ਹੈ। ਸੁਪਰੀਮ ਕੋਰਟ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਸੀਜੇਆਈ ਨੂੰ ਭੇਜੀ ਚਿੱਠੀ ‘ਚ ਜਸਟਿਸ ਚੇਲਮੇਸ਼ਵਰ ਨੇ ਸੂਚਿਤ ਕੀਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top