ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਸੰਗਰੂਰ ਨੇ ਲਗਾਤਾਰ ਛੇਵੀਂ ਵਾਰ ਹਾਸਲ ਕੀਤਾ ਨੰਬਰ ਇੱਕ ਦਾ ਐਵਾਰਡ

Cambridge International School Sachkahoon

ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਸੰਗਰੂਰ ਨੇ ਲਗਾਤਾਰ ਛੇਵੀਂ ਵਾਰ ਹਾਸਲ ਕੀਤਾ ਨੰਬਰ ਇੱਕ ਦਾ ਐਵਾਰਡ

ਵਿੱਦਿਅਕ ਖੇਤਰ ਦੀ ਮਿਆਰੀ ਸੰਸਥਾ ‘ਐਜ਼ੂਕੇਸ਼ਨ ਵਰਲਡ’ ਵੱਲੋਂ ਦਿੱਤਾ ਗਿਆ ਇਹ ਐਵਾਰਡ

(ਨਰੇਸ਼ ਕੁਮਾਰ) ਸੰਗਰੂਰ। ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਸੰਗਰੂਰ ਨੇ ਥੋੜੇ੍ ਜਿਹੇ ਸਮੇਂ ’ਚ ਅੱਜ ਉਹ ਮੁਕਾਮ ਹਾਸਲ ਕਰ ਲਿਆ ਹੈ ਜਿਸ ਨੂੰ ਹਾਸਲ ਕਰਨ ਲਈ ਲੰਮਾ ਸਮਾਂ ਸੰਘਰਸ਼ ਕਰਨਾ ਪੈਂਦਾ। ਸਕੂਲ ਪਿਛਲੇ ਛੇ ਸਾਲਾਂ ਤੋਂ ਜ਼ਿਲ੍ਹੇ ਦਾ ਬੈਸਟ ਸਕੂਲ ਦਾ ਐਵਾਰਡ ਲਗਾਤਾਰ ਮਿਲ ਰਿਹਾ ਹੈ। ਦੇਸ਼ ਦੀ ਨਾਮੀ ਵਿੱਦਿਅਕ ਸੰਸਥਾ ‘ਐਜੂਕੇਸ਼ਨ ਵਰਲਡ’ ਵੱਲੋਂ ਇਹ ਐਵਾਰਡ ਦੇਸ਼ ਦੇ ਮਿਆਰੀ ਸਿੱਖਿਆ ਦੇਣ ਵਾਲੇ ਸਕੂਲਾਂ ਨੂੰ ਦਿੱਤਾ ਜਾਂਦਾ ਹੈ। ਇਸ ਵਾਰ ਇਸ ਐਵਾਰਡ ਲਈ ਸਮਾਗਮ ਗੁਰੂਗ੍ਰਾਮ ਵਿਖੇ ਪਿਛਲੇ ਦਿਨੀਂ ਹੋਇਆ ਸੀ। ਇਸ ਵਾਰ ਵੀ ਕੈਂਬਿ੍ਰਜ ਇੰਟਰਨੈਸ਼ਨਲ ਸਕੂਲ ਸੰਗਰੂਰ ਨੂੰ ਅੱਵਲ ਸਕੂਲ (ਕੋ-ਐਜੂਕੇਸ਼ਨ ਡੇਅ ਸਕੂਲ) ਦਿੱਤਾ ਗਿਆ। ਇਹ ਐਵਾਰਡ ਸਕੂਲ ਦੇ ਪਿ੍ਰੰਸੀਪਲ ਡਾ. ਵਰਿੰਦਰ ਕੌਰ ਵੱਲੋਂ ਹਾਸਲ ਕੀਤਾ ਗਿਆ।

ਇਸ ਸਬੰਧੀ ਗੱਲਬਾਤ ਕਰਦਿਆਂ ਸਕੂਲ ਦੇ ਡਾਇਰੈਕਟਰ ਇੰਜ: ਸ਼ਿਵ ਆਰੀਆ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਸਾਡੇ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਅਸੀਂ ਲਗਾਤਾਰ ਛੇਵੇਂ ਸਾਲ ਵੀ ਬੈਸਟ ਸਕੂਲ ਦਾ ਐਵਾਰਡ ਲੈ ਰਹੇ ਹਾਂ। ਉੁਨ੍ਹਾਂ ਕਿਹਾ ਕਿ ਸਕੂਲ ਵੱਲੋਂ ਨਵੀਂ ਪੀੜ੍ਹੀ ਨੂੰ ਹਰ ਪੱਖੋਂ ਸਿੱਖਿਅਤ ਕਰਨ ਦਾ ਟੀਚਾ ਮਿਥਿਆ ਹੈ ਕਿਉਂਕਿ ਆਉਣ ਵਾਲਾ ਸਮਾਂ ਐਨਾ ਤੇਜ਼ ਹੈ ਕਿ ਉਸ ਦੇ ਨਾਲ ਚੱਲਣਾ ਨਾਲ ਚੱਲਣਾ ਇੱਕ ਚੁਣੌਤੀ ਕਬੂਲ ਕਰਨ ਦੇ ਬਰਾਬਰ ਹੈ ਅਤੇ ਅਸੀਂ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਹੈ।

ਸਕੂਲ ਅੰਗਰੇਜ਼ੀ ਦੇ ‘6 ਈ’ ਦੇ ਅਨੁਸਾਰ ਚੱਲ ਰਿਹਾ ਹੈ। ਪਹਿਲੀ ਈ (ਐਲਵੇਟ) ਰਾਹੀਂ ਬੱਚੇ ਨੂੰ ਮਿਆਰੀ ਸਿੱਖਿਆ ਦੇਣ ਦੇ ਨਾਲ ਉਸ ਨੂੰ ਦੇ ਪੱਧਰ ਦਾ ਗਿਆਨ ਦੇਣਾ ਹੈ, ਦੂਜੀ ਈ (ਐਕਸਪਲੋਰ) ਤੋਂ ਭਾਵ ਬੱਚਿਆਂ ਨੂੰ ਖੋਜ ਭਰਪੂਰ ਬਣਾ ਕੇ ਉਸ ਦੇ ਗਿਆਨ ਵਿੱਚ ਵਾਧਾ ਕਰਨਾ ਹੈ, ਤੀਜੀ ਈ (ਈਵੈਲਿਊਏਟ) ਤੋਂ ਭਾਵ ਬੱਚੇ ਨੂੰ ਹਰੇਕ ਪੱਖੋਂ ਪੜ੍ਹਤਾਲ ਭਰਪੂਰ ਬਣਾਕੇ ਉਸ ’ਚ ਤਰਕ ਕਰਨ ਦੀ ਆਦਤ ਨੂੰ ਪੈਦਾ ਕਰਨਾ ਹੈ, ਚੌਥੀ ਈ (ਇਨਵਾਲਵ) ਭਾਵ ਹਰੇਕ ਕੰਮ ਵਿੱਚ ਬੱਚਿਆਂ ਦਾ ਭਾਗੀਦਾਰ  ਬਣਾਉਣਾ, ਪੰਜਵੀਂ ਈ (ਐਮਪਾਵਰ) ਬੱਚਿਆਂ ਵਿਚਲੀ ਸਵੈ ਸ਼ਕਤੀ ਦਾ ਗਿਆਨ ਕਰਵਾਉਣਾ, ਛੇਵੀਂ ਈ  ਐਨਲਾਇਟਨ) ਭਾਵ ਪੜ੍ਹਣ ਲਿਖਣ ਤੋਂ ਬਾਅਦ ਬੱਚਿਆਂ ਨੂੰ ਆਪਣਾ ਅਗਲਾ ਭਵਿੱਖ ਤਲਾਸ਼ਣ ਦੇ ਯੋਗ ਬਣਾਉਣਾ ਹੈ। ਇਨ੍ਹਾਂ ਦੇ ਆਧਾਰ ’ਤੇ ਹੀ ਬੱਚਿਆਂ ਨੂੰ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਸ਼ਿਵ ਆਰੀਆ ਨੇ ਕਿਹਾ ਕਿ ਸਕੂਲ ਨੇ ਆਰੰਭ ਤੋਂ ਬੱਚਿਆਂ ਨੂੰ ਆਧੁਨਿਕ ਯੁਗ ਅਨੁਸਾਰ ਸਿੱਖਿਆ ਦੇਣ ਦਾ ਮਨੋਰਥ ਰੱਖਿਆ ਸੀ ਜਿਸ ਦੇ ਲਈ ਉਨ੍ਹਾਂ ਵੱਲੋਂ ਸਕੂਲ ਵਿੱਚ ਵਿਸ਼ੇਸ਼ ਯੋਗਤਾ ਵਾਲੇ ਅਧਿਆਪਕ ਰੱਖੇ ਗਏ ਹਨ। ਸਕੂਲ ਵਿੱਚ ਵਿਸ਼ੇਸ਼ ਤੌਰ ’ਤੇ ਬੱਚਿਆਂ ਨੂੰ ‘ਲਾਈਫ਼ ਸਕਿੱਲਜ਼’ ਬਾਰੇ ਵੀ ਗਹਿਰਾਈ ਨਾਲ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਕੂਲ ਵਿੱਚ ਅੰਤਰ ਰਾਸ਼ਟਰੀ ਪੱਧਰ ਦੀ ਸਿੱਖਿਆ ਅਤੇ ਖੇਡ ਸਰਗਰਮੀਆਂ ’ਤੇ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਜਿਸ ਦੇ ਰੁਝਾਨ ਕਾਫ਼ੀ ਵਧੀਆ ਸਾਹਮਣੇ ਆ ਰਹੇ ਹਨ। ਬੱਚਿਆਂ ਦਾ ਸਕੂਲ ਵਿੱਚ ਦਾਖ਼ਲਾ ਲੈਣ ਲਈ ਭਾਰੀ ਦਿਲਚਸਪੀ ਦਿਖਾਈ ਜਾ ਰਹੀ ਹੈ।

ਚੇਅਰਮੈਨ ਇੰਜ: ਸ਼ਿਵ ਆਰੀਆ ਦਾ ਸੁਪਨਾ ਹੈ ਇਸ ਸਕੂਲ ਵਿੱਚੋਂ ਪੜ੍ਹ ਕੇ ਜਾਣ ਵਾਲਾ ਬੱਚਾ ਹਰ ਖੇਤਰ ਵੀ ਬੁਲੰਦੀਆਂ ਛੂਹੇ। ਸਕੂਲ ਦੇ ਪ੍ਰਧਾਨ (ਪ੍ਰੈਜ਼ਡੈਂਟ) ਡਾ: ਸੀਮਾ ਅਰੋੜਾ ਵੱਲੋਂ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਸਕੂਲ ਅਧਿਆਪਕਾਂ ਦੀ ਸੰਯੁਕਤ ਮਿਹਨਤ ਦਾ ਨਤੀਜਾ ਹੈ। ਸਕੂਲ ਦੇ ਪਿ੍ਰੰਸੀਪਲ ਡਾ. ਵਰਿੰਦਰ ਕੌਰ ਨੇ ਕਿਹਾ ਕਿ ਸਾਡੇ ਲਈ ਬੇਹੱਣ ਮਾਣ ਵਾਲੀ ਗੱਲ ਹੈ ਕਿ ਅਸੀਂ ਛੇਵੀਂ ਵਾਰ ਇਹ ਐਵਾਰਡ ਹਾਸਲ ਕਰ ਰਹੇ ਹਾਂ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚਿਆਂ ਨੂੰ ਹਰ ਪੱਖ ਦੀ ਸਿੱਖਿਆ ਮੁੱਹਈਆ ਕਰਵਾ ਸਕੀਏ। ਉਨ੍ਹਾਂ ਕਿਹਾ ਕਿ ਏਨੇ ਛੋਟੇ ਸਮੇਂ ਵਿੱਚ ਛੇਵੀਂ ਵਾਰ ਇਹ ਪ੍ਰਾਪਤੀ ਹਾਸਲ ਕਰਨ ਪਿਛੇ ਸਕੂਲ ਅਧਿਆਪਕਾਂ, ਪ੍ਰਬੰਧਕਾਂ ’ਤੇ ਮਾਪਿਆਂ ਦੀ ਇਕਜੁਟਤਾ ਨਾਲ ਕੀਤੀ ਗਈ ਕੋਸ਼ਿਸ਼ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ