ਕੀ ਕਾਂਗਰਸ ਬਿਨਾਂ ਬਣ ਸਕੇਗੀ ਵਿਰੋਧੀ ਧਿਰ ਦੀ ਏਕਤਾ

ਕੀ ਕਾਂਗਰਸ ਬਿਨਾਂ ਬਣ ਸਕੇਗੀ ਵਿਰੋਧੀ ਧਿਰ ਦੀ ਏਕਤਾ

ਭਾਜਪਾ ਦੇ ਖਿਲਾਫ਼ ਵਿਰੋਧੀ ਧਿਰ ਦਾ ਮੋਰਚਾ ਮਜ਼ਬੂਤ ਕਰਨ ਦੀ ਮੁਹਿੰਮ ’ਤੇ ਨਿੱਕਲੀ ਤ੍ਰਿਣਮੂਲ ਕਾਂਗਰਸ ਆਗੂ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਮਹਾਂਰਾਸ਼ਟਰ ’ਚ ਜੋ ਹਮਲਾਵਰ ਤੇਵਰ ਦਿਖਾਏ, ਉਸ ਨਾਲ ਸੱਤਾ ਪੱਖ ਦੀ ਬਜਾਇ ਵਿਰੋਧੀ ਖੇਮੇ ’ਚ ਹੀ ਜ਼ਿਆਦਾ ਤਿਲਮਿਲਾਹਟ ਦਿਸ ਰਹੀ ਹੈ ਦੋ ਦਿਨ ਦੀ ਯਾਤਰਾ ’ਤੇ ਮਹਾਂਰਾਸ਼ਟਰ ਪਹੁੰਚੇ ਮਮਤਾ ਨੇ ਇੱਕ ਸਵਾਲ ਦੇ ਜਵਾਬ ’ਚ ਕਿਹਾ, ਕਿਹੜਾ ਯੂਪੀਏ? ਕੋਈ ਯੂਪੀਏ ਨਹੀਂ ਹੈ ਹੁਣ ਕਾਂਗਰਸ ਪਾਰਟੀ ਅਤੇ ਉਸ ਦੀ ਅਗਵਾਈ ’ਤੇ ਸਿੱਧਾ ਹਮਲਾ ਬੋਲਦਿਆਂ ਉਹ ਇੱਥੋਂ ਤੱਕ ਕਹਿ ਗਏ ਕਿ ਜ਼ਿਆਦਾਤਰ ਸਮਾਂ ਵਿਦੇਸ਼ ’ਚ ਬਿਤਾਉਂਦਿਆਂ ਤੁਸੀਂ ਰਾਜਨੀਤੀ ਨਹੀਂ ਕਰ ਸਕਦੇ ਜਾਹਿਰ ਹੈ, ਉਨ੍ਹਾਂ ਦਾ ਇਸ਼ਾਰਾ ਰਾਹੁਲ ਗਾਂਧੀ ਵੱਲ ਸੀ ਬੀਜੇਪੀ ਇਹੀ ਗੱਲ ਕਹਿੰਦਿਆਂ ਅਕਸਰ ਰਾਹੁਲ ’ਤੇ ਨਿਸ਼ਾਨਾ ਵਿੰਨ੍ਹਦੀ ਰਹੀ ਹੈ

ਹਾਲੇ ਤੱਕ ਵਿਰੋਧੀ ਧਿਰ ਦੀ ਏਕਤਾ ਦੀ ਜੋ ਵੀ ਕੋਸ਼ਿਸ਼ ਹੁੰਦੀ ਰਹੀ ਹੈ, ਉਸ ’ਚ ਕਿਤੇ ਨਾ ਕਿਤੇ ਕਾਂਗਰਸ ਵੀ ਸ਼ਾਮਲ ਰਹੀ ਹੈ ਖੁਦ ਮਮਤਾ ਬੈਨਰਜੀ ਵੀ ਅਜਿਹੀ ਕੋਸ਼ਿਸ਼ ਦਾ ਹਿੱਸਾ ਰਹੇ ਹਨ, ਪਰ ਹੁਣ ਉਹ ਕਾਂਗਰਸ ਨੂੰ ਕਿਨਾਰੇ ਕਰ ਰਹੀ ਹਨ ਇਸ ਦਾ ਸਿੱਧਾ ਮਤਲਬ ਹੈ ਕਿ ਉਹ ਵਿਰੋਧੀ ਧਿਰ ਦੀ ਏਕਤਾ ਦੇ ਮਾਮਲੇ ’ਚ ਕਾਂਗਰਸ ਨੂੰ ਬੇਲੋੜਾ ਅਤੇ ਅਪ੍ਰਾਸੰਗਿਕ ਮੰਨ ਕੇ ਚੱਲ ਰਹੀ ਹਨ ਇਹ ਆਮ ਗੱਲ ਨਹੀਂ ਕਿ ਇੱਕ ਖੇਤਰੀ ਪਾਰਟੀ ਦੇਸ਼ ਦੀ ਸਭ ਤੋਂ ਪੁਰਾਣੀ ਰਾਸ਼ਟਰੀ ਪਾਰਟੀ ਦੀ ਅਹਿਮੀਅਤ ਨੂੰ ਇਸ ਤਰ੍ਹਾਂ ਖਾਰਜ਼ ਕਰੇ ਜੇਕਰ ਤ੍ਰਿਣਮੂਲ ਕਾਂਗਰਸ ਮੁਖੀ ਅਜਿਹਾ ਕਰ ਰਹੀ ਹਨ ਤਾਂ ਇਸ ਲਈ ਇੱਕ ਵੱਡੀ ਹੱਦ ਤੱਕ ਕਾਂਗਰਸ ਹੀ ਜਿੰਮੇਵਾਰ ਹੈ

ਉਹ ਆਪਣੀ ਤਰਸਯੋਗ ਹਾਲਤ ਅਤੇ ਬਿਖਰਾਅ ਲਈ ਆਪਣੇ ਇਲਾਵਾ ਹੋਰ ਕਿਸੇ ਨੂੰ ਦੋਸ਼ ਨਹੀਂ ਦੇ ਸਕਦੀ ਉਂਜ ਹਰ ਪਾਰਟੀ ਨੂੰ ਆਪਣੇ ਵਿਸਥਾਰ ਦੀ ਕੋਸ਼ਿਸ਼ ਕਰਨ ਅਤੇ ਉਸ ਲਈ ਰਸਤਾ ਚੁਣਨ ਦਾ ਅਧਿਕਾਰ ਹੈ ਅਤੇ ਜਿੱਥੋਂ ਤੱਕ ਕਾਂਗਰਸ ਖਿਲਾਫ਼ ਦਿੱਤੇ ਗਏ ਤ੍ਰਿਣਮੂਲ ਚੀਫ਼ ਦੇ ਬਿਆਨ ਦਾ ਸਵਾਲ ਹੈ ਤਾਂ ਉਸ ਦਾ ਜਵਾਬ ਦੇਣਾ ਕਾਂਗਰਸ ਆਗੂਆਂ ਦਾ ਕੰਮ ਹੈ ਪਰ ਜੇਕਰ ਸੱਤਾਧਾਰੀ ਬੀਜੇਪੀ ਨੂੰ ਪੁੱਟ ਸੁੱਟਣ ਲਈ ਵਿਰੋਧੀ ਧਿਰ ਦੀ ਤਾਕਤ ਨੂੰ ਇੱਕਜੁਟ ਕਰਨ ਦੇ ਐਲਾਨੇ ਮਕਸਦ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਇਸ ਰਣਨੀਤੀ ਦਾ ਦੂਰ ਤੱਕ ਜਾਣਾ ਮੁਸ਼ਕਲ ਲੱਗਦਾ ਹੈ

ਅੱਜ ਦੀ ਡਿੱਗੀ ਹੋਈ ਸਥਿਤੀ ’ਚ ਵੀ ਕਾਂਗਰਸ ਨਾ ਸਿਰਫ਼ ਵਿਰੋਧੀ ਧਿਰ ਦੀ ਸਭ ਤੋਂ ਵੱਡੀ ਪਾਰਟੀ ਹੈ ਸਗੋਂ ਕਰੀਬ 20 ਫੀਸਦੀ ਵੋਟਾਂ ਵੀ ਉਸ ਕੋਲ ਹਨ ਮਮਤਾ ਦੇ ਸੰਭਾਵਿਤ ਰੁਖ ਦਾ ਅੰਦਾਜ਼ਾ ਐਨਸੀਪੀ ਨੂੰ ਪਹਿਲਾਂ ਤੋਂ ਹੀ ਸੀ ਸ਼ਾਇਦ ਇਸੇ ਲਈ ਐਨਸੀਪੀ ਦੇ ਬੁਲਾਰੇ ਨੇ ਮਮਤਾ-ਪਵਾਰ ਮੁਲਾਕਾਤ ਤੋਂ ਇੱਕ ਦਿਨ ਪਹਿਲਾਂ ਹੀ ਕਿਹਾ ਕਿ ਕਾਂਗਰਸ ਨੂੰ ਛੱਡ ਕੇ ਵਿਰੋਧੀ ਧਿਰ ਦੀ ਕਿਸੇ ਪਹਿਲ ਬਾਰੇ ਨਹੀਂ ਸੋਚਿਆ ਜਾ ਸਕਦਾ ਬੇਸ਼ੱਕ ਹੀ ਕਾਂਗਰਸ ’ਚ ਰਾਹੁਲ ਅਤੇ ਪ੍ਰਿਅੰਕਾ ਨੂੰ ਕਰਿਸ਼ਮਈ ਆਗੂ ਦੱਸਣ ਵਾਲਿਆਂ ਦੀ ਕਮੀ ਨਾ ਹੋਵੇ,

ਪਰ ਸੱਚ ਇਹੀ ਹੈ ਕਿ ਦੋਵੇਂ ਆਗੂ ਆਪਣੀਆਂ ਤਮਾਮ ਸਰਗਰਮੀਆਂ ਦੇ ਬਾਵਜੂਦ ਕਿਤੇ ਕੋਈ ਛਾਪ ਨਹੀਂ ਛੱਡ ਪਾ ਰਹੇ ਹਨ ਅਸਲ ਵਿਚ ਇਸ ਲਈ ਕਾਂਗਰਸ ਤੇਜ਼ੀ ਨਾਲ ਨਿਘਾਰ ’ਚ ਜਾ ਰਹੀ ਹੈ ਇਹ ਕਾਂਗਰਸ ਦੇ ਲਗਾਤਾਰ ਕਮਜ਼ੋਰ ਹੁੰਦੇ ਚਲੇ ਜਾਣ ਦਾ ਹੀ ਕਾਰਨ ਹੈ ਕਿ ਉਸ ਦੇ ਆਗੂ ਹੋਰ ਪਾਰਟੀਆਂ ਦੀ ਸ਼ਰਨ ’ਚ ਜਾ ਰਹੇ ਹਨ ਫ਼ਿਰ ਵੀ ਕੀ ਹੁਣ ਉਹ ਸਮਾਂ ਆ ਗਿਆ ਹੈ ਕਿ ਕਾਂਗਰਸ ਤੋਂ ਬਿਨਾਂ ਵਿਰੋਧੀ ਧਿਰ ਏਕਤਾ ਆਕਾਰ ਲੈ ਲਵੇਗੀ?

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ