ਕੈਂਸਰ ਪੀੜਤਾਂ ਨੇ ਮੈਡੀਕਲ ਕਾਲਜ ਸਾਹਮਣੇ ਲਾਇਆ ਧਰਨਾ

0

ਹਸਪਤਾਲ ਪ੍ਰਸ਼ਾਸਨ ਨੇ ਮੰਗਾਂ ਮੰਨਣ ਦਾ ਭਰੋਸਾ ਦੇ ਕੇ ਸਮਾਪਤ ਕਰਵਾਇਆ ਧਰਨਾ ਤੇ ਭੁੱਖ ਹੜਤਾਲ

ਨਰਿੰਦਰ ਸਿੰਘ ਚੌਹਾਨ/ਪਟਿਆਲਾ। ਇੱਥੋਂ ਦੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਦੇ ਦਫਤਰ ਦੇ ਬਾਹਰ ਕੈਂਸਰ ਪੀੜਤਾਂ ਵੱਲੋਂ ਭਾਜਪਾ ਆਗੂ ਅਜੈ ਗੋਇਲ ਦੀ ਅਗਵਾਈ ‘ਚ ਰੋਸ ਧਰਨਾ ਤੇ ਭੁੱਖ ਹੜਤਾਲ ਜਿਵੇਂ ਹੀ ਸ਼ੁਰੂ ਕੀਤੀ ਗਈ ਤਾਂ ਇਸ ਤੋਂ ਬਾਅਦ ਰਾਜਿੰਦਰਾ ਹਸਪਤਾਲ ਪ੍ਰਸ਼ਾਸ਼ਨ ਨੇ ਹਰਕਤ ‘ਚ ਆਉਂਦਿਆਂ ਇਨ੍ਹਾਂ ਕੈਂਸਰ ਪੀੜਤਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਤੇ ਧਰਨਾਕਾਰੀਆਂ ਨੂੰ ਪ੍ਰਸ਼ਾਸਨ ਵੱਲੋਂ ਐਮ. ਐਸ. ਨੇ ਜੂਸ ਪਿਲਾ ਕੇ ਧਰਨਾ ਤੇ ਭੁੱੱਖ ਹੜਤਾਲ ਸਮਾਪਤ ਕਰਵਾਈ।  ਇਸ ਮੌਕੇ ਅਜੈ ਗੋਇਲ ਨੇ ਦੱਸਿਆ ਕਿ ਕੈਪਟਨ ਸਰਕਾਰ ਕੈਂਸਰ ਦੇ ਮਰੀਜ਼ਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੀ ਹੈ ਸਰਕਾਰ ਵੱਲੋਂ ਇਨ੍ਹਾਂ ਮਰੀਜ਼ਾਂ ਦੇ ਡੇਢ ਲੱਖ ਰੁਪਏ ਦੇ ਮੁਫਤ ਇਲਾਜ ਦੇ ਕਾਰਡ ਬਣਾਏ ਹੋਏ ਹਨ ਪਰ ਇਨ੍ਹਾਂ ਮਰੀਜ਼ਾਂ ਦਾ ਮੁਫਤ ਇਲਾਜ ਹੋਣ ਦੀ ਜਗ੍ਹਾ ਇਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਦੇ ਕੋਈ ਦਵਾਈ ਨਹੀਂ ਮਿਲਦੀ ਕਦੇ ਫੰਡ ਦੀ ਕਮੀ ਦਾ ਬਹਾਨਾ ਲਗਾਕੇ ਇਨ੍ਹਾਂ ਮਰੀਜ਼ਾਂ ਤੋਂ ਨਿੱਜੀ ਖਰਚੇ ‘ਤੇ ਪ੍ਰਾਈਵੇਟ ਟੈਸਟ ਕਰਵਾਏ ਜਾਂਦੇ ਹਨ ਤੇ ਕੈਂਸਰ ਪੀੜਤਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਬਾਅਦ ‘ਚ ਚੈਕ ਰਾਹੀਂ ਪੈਸੇ ਅਕਾਉੂਂਟ ‘ਚ ਪਾ ਦਿੱਤੇ ਜਾਣਗੇ। (Cancer)

ਇਸ ਮੌਕੇ ਕੈਂਸਰ ਪੀੜਤ ਆਸ਼ਾ ਨਾਹਰ ਨੇ ਕਿਹਾ ਕਿ ਉਨ੍ਹਾਂ ਦੀ ਕੀਮੋਗਰਾਫੀ ਲਗਾਈ ਗਈ ਸੀ ਤੇ ਅੱਗੇ ਇਲਾਜ ਸ਼ੁਰੂ ਕਰਨ ਲਈ ਪੇਟ ਦਾ ਟੈਸਟ ਹੋਣਾ ਦੋ ਦਿਨ ਦੇ ਅੰਦਰ ਜਰੂਰੀ ਹੈ ਜੋ ਕਿ ਫਰੀਦਕੋਟ ਵਿੱਚ ਹੋਵੇਗਾ, ਇਹ ਟੈਸਟ ਦੇ ਖਰਚਾ 14 ਹਜ਼ਾਰ ਦੇ ਕਰੀਬ ਹੈ ਪਰ ਹਸਪਤਾਲ ਵੱਲੋਂ ਐਨ ਮੌਕੇ ਉੱਪਰ ਉਨ੍ਹਾਂ ਨੂੰ ਕਿਹਾ ਗਿਆ ਕਿ ਸਰਕਾਰੀ ਫੰਡ ਨਹੀਂ ਹੈ ਇਹ ਟੈਸਟ ਉਹ ਆਪਣੇ ਖਰਚੇ ‘ਤੇ ਕਰਵਾਉਣ ਬਾਅਦ ‘ਚ ਜਦੋਂ ਸਰਕਾਰ ਫੰਡ ਦੇਵੇਗੀ ਤਾਂ ਉਹ ਰਾਸ਼ੀ ਦੇਣਗੇ। ਇਸ ਮੌਕੇ ਅਜੈ ਗੋਇਲ ਨੇ ਕੈਪਟਨ ਸਰਕਾਰ ਦੀ ਜ਼ੋਰਦਾਰ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਬੜੀ ਸ਼ਰਮਨਾਕ ਗੱਲ ਹੈ ਉਹ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਣਾ ਚਾਹੁੰਦੇ ਹਨ ਜੇ ਫੰਡ ਦੀ ਕਮੀ ਕਾਰਨ ਇਨ੍ਹਾਂ ਮਰੀਜ਼ਾਂ ਨੂੰ ਕੁਝ ਹੋ ਗਿਆ ਤਾਂ ਉਸਦੀ ਜਿੰਮੇਵਾਰੀ ਕਿਸਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਅੱਜ ਦੇ ਧਰਨੇ ਤੋਂ ਬਾਅਦ ਪੰਜਾਬ ਦੇ ਹੈਲਥ ਸੈਕਟਰੀ ਵੱਲੋਂ ਫਰੀਦਕੋਟ ਕਾਲਜ ਨੂੰ ਨੋਟੀਫੀਕੇਸ਼ਨ ਜਾਰੀ ਕੀਤਾ ਗਿਆ ਕਿ ਕੈਂਸਰ ਪੀੜਤਾਂ ਦੇ ਪੇਟ ਦੇ ਟੈਸਟ ਦਾ ਬਿੱਲ ਰਾਜਿੰਦਰਾ ਹਸਪਤਾਲ ਨੂੰ ਭੇਜਿਆ ਜਾਵੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।