ਅਮਰਿੰਦਰ ਨੇ ਅਸਤੀਫ਼ੇ ਤੋਂ ਬਾਅਦ ਜ਼ਾਹਰ ਕੀਤਾ ਦੁਖ…

0
181
Capt Amarinder Singh

ਲਗਾਤਾਰ ਅਪਮਾਨਿਤ ਕੀਤਾ ਜਾ ਰਿਹਾ ਸੀ, ਮੇਰੇ ਤੋਂ ਨਹੀਂ ਹੋਇਆ ਸਹਿਣ ਤਾਂ ਅਸਤੀਫ਼ਾ ਦੇ ਦਿੱਤਾ

ਅਮਰਿੰਦਰ ਸਿੰਘ ਨੇ ਪੰਜਾਬ ਦੇ ਰਾਜਪਾਲ ਕੋਲ ਜਾ ਕੇ ਦਿੱਤਾ ਅਸਤੀਫ਼ਾ, ਮੀਡੀਆ ਅੱਗੇ ਰੱਖਿਆ ਆਪਣਾ ਦੁਖ

ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਦਿੱਤਾ ਅਸਤੀਫ਼ਾ, ਨਹੀਂ ਲਿਆ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ’ਚ ਭਾਗ

ਚੰਡੀਗੜ, (ਅਸ਼ਵਨੀ ਚਾਵਲਾ)। ਅਮਰਿੰਦਰ ਸਿੰਘ ਹੁਣ ਪੰਜਾਬ ਦੇ ਕੈਪਟਨ ਨਹੀਂ ਰਹੇ ਹਨ। ਉਨ੍ਹਾਂ ਮੁੱਖਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਆਪਣੀ ਧਰਮ ਪਤਨੀ ਅਤੇ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਅਤੇ ਪੁੱਤਰ ਰਣਇੰਦਰ ਸਿੰਘ ਨਾਲ ਰਾਜਪਾਲ ਬਨਵਾਰੀ ਲਾਲ ਪੁਰੋਹਿੱਤ ਕੋਲ ਪੁੱਜੇ ਸਨ, ਜਿਥੇ ਕਿ ਉਨਾਂ ਵਲੋਂ ਅਸਤੀਫ਼ਾ ਸੌਂਪਣ ਤੋਂ ਬਾਅਦ ਤੁਰੰਤ ਇਸ ਨੂੰ ਸਵੀਕਾਰ ਕਰਨ ਲਈ ਵੀ ਕਹਿ ਦਿੱਤਾ ਹੈ ਹਾਲਾਂਕਿ ਅਗਲੇ ਮੁੱਖ ਮੰਤਰੀ ਦਾ ਸਹੂੰ ਚੁੱਕ ਸਮਾਗਮ ਨਾ ਹੋਣ ਤੱਕ ਅਮਰਿੰਦਰ ਸਿੰਘ ਕਾਰਜਕਾਰੀ ਮੁੱਖ ਮੰਤਰੀ ਬਣੇ ਰਹਿਣਗੇ।

ਅਮਰਿੰਦਰ ਸਿੰਘ ਨੇ ਆਪਣਾ ਅਸਤੀਫ਼ਾ ਦੇਣ ਤੋਂ ਬਾਅਦ ਮੀਡੀਆ ਅੱਗੇ ਆਪਣਾ ਦੁਖ ਵੀ ਜ਼ਾਹਰ ਕੀਤਾ। ਪੰਜਾਬ ਦੇ ਰਾਜਪਾਲ ਨੂੰ ਅਸਤੀਫ਼ਾ ਦੇਣ ਤੋਂ ਬਾਅਦ ਰਾਜਪਾਲ ਭਵਨ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੂੰ ਪਿਛਲੇ 3 ਮਹੀਨਿਆ ਤੋਂ ਕਾਫ਼ੀ ਜਿਆਦਾ ਅਪਮਾਨਿਤ ਕੀਤਾ ਜਾ ਰਿਹਾ ਹੈ। ਲਗਾਤਾਰ ਵਿਧਾਇਕਾਂ ਦੀ ਮੀਟਿੰਗ ਕੀਤੀ ਜਾ ਰਹੀ ਸੀ। ਜਿਸ ਤੋਂ ਇੰਜ ਲਗ ਰਿਹਾ ਸੀ ਕਿ ਕਾਂਗਰਸ ਹਾਈ ਕਮਾਨ ਨੂੰ ਉਨਾਂ ’ਤੇ ਵਿਸ਼ਵਾਸ ਹੀ ਨਹੀਂ ਰਿਹਾ ਹੈ।

ਜਿਸ ਕਾਰਨ ਉਨਾਂ ਨੂੰ ਅੱਜ ਜਦੋਂ ਪਤਾ ਲੱਗਿਆ ਕਿ ਸ਼ਾਮ ਨੂੰ ਵਿਧਾਇਕ ਦਲ ਦੀ ਮੀਟਿੰਗ ਮੁੜ ਸੱਦੀ ਗਈ ਹੈ ਤਾਂ ਉਨਾਂ ਨੇ ਸੋਨੀਆ ਗਾਂਧੀ ਨਾਲ ਫੋਨ ’ਤੇ ਗੱਲਬਾਤ ਕਰਦੇ ਹੋਏ ਆਪਣਾ ਅਸਤੀਫ਼ਾ ਦੇਣ ਦੀ ਗੱਲ ਆਖ ਦਿੱਤੀ ਸੀ। ਅਮਰਿੰਦਰ ਸਿੰਘ ਨੇ ਕਿਹਾ ਕਿ ਸੋਨੀਆ ਗਾਂਧੀ ਨੂੰ ਦੱਸਿਆ ਕਿ ਉਨਾਂ ਨੂੰ ਅਪਮਾਨਿਤ ਕੀਤਾ ਜਾ ਰਿਹਾ ਹੈ, ਜਿਹੜਾ ਕਿ ਗਲਤ ਹੈ, ਜਿਸ ਕਾਰਨ ਹੁਣ ਉਹ ਆਪਣੇ ਅਹੁਦੇ ’ਤੇ ਬਣੇ ਨਹੀਂ ਰਹਿਣਾ ਚਾਹੁੰਦੇ ਹਨ।

ਅਮਰਿੰਦਰ ਸਿੰਘ ਨੇ ਇਥੇ ਇਹ ਵੀ ਆਖਿਆ ਕਿ ਜਲਦ ਹੀ ਉਹ ਆਪਣੇ ਭਵਿੱਖ ਬਾਰੇ ਫੈਸਲਾ ਵੀ ਕਰਨਗੇ। ਅਕਾਲੀ ਦਲ ਲਈ ਨਵੀ ਚੁਣੌਤੀ ਜੇਕਰ ਚਰਚਾ ਅਨੁਸਾਰ ਅਮਰਿੰਦਰ ਸਿੰਘ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਜਾਂਦੇ ਹਨ ਜਾਂ ਵੱਖਰੀ ਪਾਰਟੀ ਬਣਾ ਕੇ ਭਾਜਪਾ ਨਾਲ ਗੱਠਜੋੜ ਕਰਦੇ ਹਨ ਤਾਂ ਇਸ ਨਾਲ ਸ੍ਰੋਮਣੀ ਅਕਾਲੀ ਦਲ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ