ਵਾਰ-ਵਾਰ ਦਿੱਲੀ ਸੱਦੇ ਜਾਣ ਤੋਂ ਨਾਰਾਜ਼ ਕੈਪਟਨ ਅਮਰਿੰਦਰ ਸਿੰਘ

0
103
ਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਬੀਅਤ ਅਜੇ ਵੀ ਨਾਸਾਜ਼ ਹੈ, ਜਿਸ ਕਾਰਨ ਅੱਜ ਹੋਣ ਵਾਲੀ ਕੈਬਨਿਟ ਮੀਟਿੰਗ ਸਿਵਲ ਸਕੱਤਰੇਤ ਦੀ ਥਾਂ ਬਦਲ ਕੇ ਅਮਰਿੰਦਰ ਸਿੰਘ ਨੇ ਆਪਣੀ ਕੋਠੀ

ਵਾਰ-ਵਾਰ ਦਿੱਲੀ ਸੱਦੇ ਜਾਣ ਤੋਂ ਨਾਰਾਜ਼ ਕੈਪਟਨ ਅਮਰਿੰਦਰ ਸਿੰਘ

ਨਵੀਂ ਦਿੱਲੀ । ਪੰਜਾਬ ਕਾਂਗਰਸ ਪਾਰਟੀ ’ਚ ਚੱਲ ਰਹੇ ਅੰਦਰੂਨੀ ਕਲੇਸ਼ ਨੂੰ ਖਤਮ ਕਰਨ ਲਈ ਅੱਜ ਮੁੱਖ ਮੰਤਰੀ ਅਮਰਿੰਦਰ ਸਿੰਘ ਦਿੱਲੀ ’ਚ ਤਿੰਨ ਮੈਂਬਰੀ ਕਮੇਟੀ ਨਾਲ ਬੈਠਕ ’ਚ ਹਿੱਸਾ ਲੈਣ ਲਈ ਸੀਨੀਅਰ ਆਗੂ ਮਲਿਕਾਅਰਜੁਨ ਖੜਗੇ ਦੇ ਦਫ਼ਤਰ ਪਹੁੰਚੇ ਸੂਤਰਾਂ ਅਨੁਸਾਰ ਵਾਰ-ਵਾਰ ਦਿੱਲੀ ਵਿਖੇ ਆਉਣ ਕਾਰਨ ਅਮਰਿੰਦਰ ਸਿੰਘ ਪਾਰਟੀ ਤੋਂ ਵੀ ਕਾਫ਼ੀ ਨਾਰਾਜ਼ ਹਨ।

ਪਹਿਲਾਂ ਵੀ ਉਹ ਹਾਈਕਮਾਨ ਨਾਲ ਕਈ ਮੁੱਦਿਆਂ ’ਤੇ ਵੱਖ-ਵੱਖ ਰੁਖ ਰੱਖਦੇ ਰਹੇ ਹਨ ਅਮਰਿੰਦਰ ਸਿੰਘ ਇਸ ਤੋਂ ਪਹਿਲਾਂ 4 ਜੂਨ ਨੂੰ ਵੀ ਹਾਈਕਮਾਨ ਅੱਗੇ ਪੇਸ਼ ਹੋਏ ਸਨ ਦਿੱਲੀ ’ਚ ਕਾਂਗਰਸ ਪੈੱਨਲ ਦੀ ਮੀਟਿੰਗ ਚੱਲ ਰਹੀ ਹੈ ਮੀਟਿੰਗ ਦੌਰਾਨ ਨਵਜੋਤ ਸਿੱਧੂ ਦੀ ਬਿਆਨਬਾਜ਼ੀ ਤੋਂ ਕੈਪਟਨ ਕਾਫ਼ੀ ਨਾਰਾਜ਼ ਦਿਸੇ ਕਾਂਗਰਸ ਪੈੱਨਲ ਦੇ ਮੁਖੀ ਸਾਂਸਦ ਮਲਿਕਅਰਜੁਨ ਖੜਗੇ ਨੇ ਕਿਹਾ, ਸਭ ਕੁਝ ਸਹੀ ਹੋਵੇਗਾ ਅਸੀਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਅਗਵਾਈ ’ਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲੜਾਂਗੇ ਦੱਸਣਯੋਗ ਹੈ ਕਿ ਨਵਜੋਤ ਸਿੱਧੂ ਤੇ ਅਮਰਿੰਦਰ ਸਿੰਘ ਦਰਮਿਆਨ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।