ਪੰਜਾਬ

ਕਪਤਾਨ ਹੋਏ ਸਿੱਧੂ ਤੋਂ ਨਰਾਜ਼, ਬਿਨਾਂ ਇਜਾਜ਼ਤ ਕਰਨ ਲੱਗੇ ਹੋਏ ਹਨ ਬੈਟਿੰਗ

Captain, Angry, Sidhu, Busy, Without Permission

ਹਰ ਮੁੱਦੇ ‘ਤੇ ਸੱਦ ਲੈਂਦੇ ਹਨ ਪ੍ਰੈਸ ਕਾਨਫਰੰਸ, ਖ਼ਬਰੀ ਪਿਆਰ ਨਹੀਂ ਆ ਰਿਹਾ ਐ ਅਮਰਿੰਦਰ ਨੂੰ ਪਸੰਦ

ਸਿੱਧੂ ਨੇ ਕੋਟਕਪੂਰਾ ਮਾਮਲੇ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ਬਾਰੇ ਨਹੀਂ ਦਿੱਤੀ ਸੀ ਕਿਸੇ ਨੂੰ ਜਾਣਕਾਰੀ

ਸਿੱਧੂ ‘ਤੇ ਲਗਾਮ ਲਗਾਉਣ ਦੀ ਤਿਆਰੀ, ਅਮਰਿੰਦਰ ਸਿੰਘ ਸੱਦ ਕੇ ਲਾਉਣਗੇ ਕਲਾਸ

ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼

ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣੇ ਹੀ ਕੈਬਨਿਟ ਮੰਤਰੀ ਨਵਜੋਤ ਸਿੱਧੂ ਤੋਂ ਖ਼ਾਸੇ ਨਰਾਜ਼ ਹੋ ਗਏ ਹਨ। ਅਮਰਿੰਦਰ ਸਿੰਘ ਦੀ ਨਰਾਜ਼ਗੀ ਪਿੱਛੇ ਨਵਜੋਤ ਸਿੱਧੂ ਦੀ ਉਸ ਪ੍ਰੈਸ ਕਾਨਫਰੰਸ ਨੂੰ ਦੱਸਿਆ ਜਾ ਰਿਹਾ ਹੈ, ਜਿਹੜੀ ਕਿ ਉਨ੍ਹਾਂ ਨੇ ਬੀਤੇ ਦਿਨੀਂ ਕੀਤੀ ਹੈ। ਨਵਜੋਤ ਸਿੱਧੂ ਨਾ ਹੀ ਗ੍ਰਹਿ ਮੰਤਰੀ ਹਨ ਅਤੇ ਨਾ ਹੀ ਕੋਟਕਪੂਰਾ ਅਤੇ ਬਹਿਬਲ ਕਲਾਂ ਮਾਮਲੇ ਵਿੱਚ ਉਨ੍ਹਾਂ ਨੂੰ ਸ਼ਾਮਲ ਕੀਤਾ ਗਿਆ ਹੈ ਪਰ ਫਿਰ ਵੀ ਖ਼ਬਰਾਂ ਵਿੱਚ ਰਹਿਣ ਲਈ ਉਨ੍ਹਾਂ ਕੋਟਕਪੂਰਾ ਵਿਖੇ ਹੋਈ ਪੁਲਿਸ ਕਾਰਵਾਈ ਦੀ ਸੀਸੀਟੀਵੀ ਫੁਟੇਜ਼ ਜਾਰੀ ਕਰ ਦਿੱਤੀ।

ਇਸ ਮਾਮਲੇ ਵਿੱਚ ਨਾ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵਿਸ਼ਵਾਸ ਵਿੱਚ ਲਿਆ ਅਤੇ ਨਾ ਹੀ ਇਸ ਸਬੰਧੀ ਕਿਸੇ ਨੂੰ ਜਾਣਕਾਰੀ ਦਿੱਤੀ। ਜਿਸ ਕਾਰਨ ਸਿਰਫ਼ ਮੁੱਖ ਮੰਤਰੀ ਅਮਰਿੰਦਰ ਸਿੰਘ ਹੀ ਨਹੀਂ ਸਗੋਂ 4 ਦੇ ਲਗਭਗ ਮੰਤਰੀ ਵੀ ਨਰਾਜ਼ ਹੋ ਗਏ ਹਨ। ਜਿਨ੍ਹਾਂ ਵਿੱਚ ਤ੍ਰਿਪਤ ਰਾਜਿੰਦਰ ਬਾਜਵਾ ਵੀ ਸ਼ਾਮਲ ਹਨ।

ਤ੍ਰਿਪਤ ਰਾਜਿੰਦਰ ਬਾਜਵਾ ਦੀ ਇਸ ਸਾਰੇ ਮਾਮਲੇ ਵਿੱਚ ਡਿਊਟੀ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਲਗਾਈ ਹੋਈ ਹੈ। ਜਾਣਕਾਰੀ ਅਨੁਸਾਰ ਕੋਟਕਪੂਰਾ ਵਿਖੇ ਕੁਝ ਜਥੇਬੰਦੀਆਂ ਵਲੋਂ 2015 ਵਿੱਚ ਲਗਾਏ ਗਏ ਧਰਨੇ ਨੂੰ ਹਟਾਉਣ ਲਈ ਪੁਲਿਸ ਵੱਲੋਂ ਕਥਿਤ ਤੌਰ ‘ਤੇ ਲਾਠੀ ਚਾਰਜ ਕਰਨ ਦੇ ਨਾਲ ਹੀ ਗੋਲੀ ਵੀ ਚਲਾਈ ਗਈ ਸੀ। ਜਿਸ ਮਾਮਲੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਦੇ ਹੋਏ ਨਵਜੋਤ ਸਿੱਧੂ ਨੇ ਬੀਤੇ ਦਿਨੀਂ ਸਾਰੇ ਕਾਰਵਾਈ ਦੀ ਸੀਸੀਟੀਵੀ ਫੁਟੇਜ਼ ਜਾਰੀ ਕਰ ਦਿੱਤੀ। ਜਿਸ ਵਿੱਚ ਪੁਲਿਸ ਦੀ ਸਾਰੀ ਕਾਰਵਾਈ ਦਿਖਾਈ ਦੇ ਰਹੀਂ ਸੀ।

ਇਸ ਪ੍ਰੈਸ ਕਾਨਫਰੰਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਨਾ ਸਿਰਫ਼ ਹੈਰਾਨਗੀ ਜਤਾਈ, ਸਗੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਹੈਰਾਨ ਸਨ ਕਿ ਆਖ਼ਰਕਾਰ ਕਿਸ ਦੀ ਇਜਾਜ਼ਤ ਤੋਂ ਬਾਅਦ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਮਾਮਲੇ ਵਿੱਚ ਕਿਸੇ ਵੀ ਤਰਾਂ ਦੇ ਸਬੂਤਾ ਨੂੰ ਜਨਤਕ ਕਰਨ ਨਾਲ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਵਿੱਚ ਦਿੱਕਤ ਆ ਸਕਦੀ ਹੈ, ਜਿਸ ਕਾਰਨ ਕੈਬਨਿਟ ਮੰਤਰੀਆਂ ਵਲੋਂ ਇਤਰਾਜ਼ ਜ਼ਾਹਿਰ ਕੀਤਾ ਗਿਆ ਹੈ।

ਇਥੇ ਹੀ ਕੁਝ ਮੰਤਰੀਆਂ ਵਲੋਂ ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਬੇਲੋੜੀ ਬੈਟਿੰਗ ਕਰਨ ਦੀ ਥਾਂ ‘ਤੇ ਆਪਣੇ ਵਿਭਾਗ ਵਲ ਜਿਆਦਾ ਧਿਆਨ ਦੇਣ, ਕਿਉਂਕਿ ਉਨਾਂ ਦਾ ਵਿਭਾਗ ਹੀ ਉਨਾਂ ਤੋਂ ਸੰਭਲ ਨਹੀਂ ਰਿਹਾ ਹੈ, ਜਦੋਂ ਕਿ ਉਹ ਬਿਨਾਂ ਇਜਾਜ਼ਤ ਹੋਰਨਾ ਸਣੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਵਿਭਾਗ ਵਿੱਚ ਵੀ ਦਖ਼ਲ ਦੇ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਨਵਜੋਤ ਸਿੱਧੂ ਦੀ ਕਲਾਸ ਲਗਾਉਣ ਦੇ ਨਾਲ ਹੀ ਉਨਾਂ ‘ਤੇ ਲਗਾਮ ਲਗਾਈ ਜਾ ਸਕਦੀ ਹੈ ਤਾਂ ਕਿ ਉਹ ਅਗਾਂਹ ਤੋਂ ਇਹੋ ਜਿਹੀਆਂ ਬਿਨਾਂ ਇਜਾਜ਼ਤ ਲਏ ਕੋਈ ਵੀ ਦੂਜੇ ਦੇ ਵਿਭਾਗ ਵਿੱਚ ਦਖਲ ਦਿੰਦੇ ਹੋਏ ਹਰਕਤ ਨਾ ਕਰਨ।

ਕਮਰ ਬਾਜਵਾ ਦੇ ਬਿਆਨ ਨਾਲ ਨਵਜੋਤ ਸਿੱਧੂ ਮੁਸੀਬਤ ‘ਚ ਫਸੇ

ਏਜੰਸੀ, ਨਵੀਂ ਦਿੱਲੀ

ਪਾਕਿਸਤਾਨ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਵੱਲੋਂ ਭਾਰਤ ਨੂੰ ਧਮਕੀ ਦੇਣ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਮੁਸ਼ਕਲਾਂ ‘ਚ ਘਿਰ ਗਏ ਹਨ ਪਿਛਲੇ ਮਹੀਨੇ ਸਿੱਧੂ ਪਾਕਿਸਤਾਨ ਦੇ ਵਜੀਰੇ ਆਜ਼ਮ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਏ ਸਨ, ਜਿੱਥੇ ਉਹ ਬਾਜਵਾ ਨੂੰ ਜੱਫੀ ਪਾ ਕੇ ਮਿਲੇ ਸਨ

ਨਵਜੋਤ ਸਿੱਧੂ ਵੱਲੋਂ ਬਾਜਵਾ ਨੂੰ ਜੱਫੀ ਪਾ ਕੇ ਮਿਲਣ ਦਾ ਭਾਰਤੀ ਸਿਆਸਤ ਤੇ ਸੋਸ਼ਲ ਮੀਡੀਆ ‘ਤੇ ਭਾਰੀ ਵਿਰੋਧ ਹੋਇਆ ਸੀ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਸਿੱਧੂ ਦੀ ਬਾਜਵਾ ਨਾਲ ਜੱਫੀ ਦਾ ਸਖ਼ਤ ਵਿਰੋਧ ਕੀਤਾ ਸੀ ਇਸ ਦੇ ਬਾਵਜ਼ੂਦ ਸਿੱਧੂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਰਹੱਦ ‘ਤੇ ਹਿੰਸਾ ਨਹੀਂ ਹੋਵੇਗੀ  ਕਮਰ ਬਾਜਵਾ ਨੇ ਅੱਜ ਮਕਬੂਜ਼ਾ ਕਸ਼ਮੀਰ ਦੇ ਦੌਰੇ ਮੌਕੇ ਭਾਰਤ ਖਿਲਾਫ਼ ਸਖ਼ਤ ਸ਼ਬਦਾਵਲੀ ਵਰਤਦਿਆਂ ਕਿਹਾ ਕਿ ਸਰਹੱਦ ‘ਤੇ ਪਾਕਿ ਫੌਜੀਆਂ ਦੇ ਡੋਲ੍ਹੇੇ ਗਏ ਖੂਨ ਲਈ ਪਾਕਿਸਤਾਨ ਭਾਰਤ ਤੋਂ ਗਿਣ-ਗਿਣ ਕੇ ਹਿਸਾਬ ਲਵੇਗਾ ਬਾਜਵਾ ਦਾ ਬਿਆਨ ਆਉਂਦਿਆਂ ਹੀ ਭਾਰਤ ‘ਚ ਨਵਜੋਤ ਸਿੱਧੂ ਖਿਲਾਫ਼ ਵਿਰੋਧ ਸ਼ੁਰੂ ਹੋ ਗਿਆ

ਭਾਜਪਾ ਦੇ ਕੌਮੀ ਬੁਲਾਰੇ ਸ਼ਾਹਨਵਾਜ ਹੁਸੈਨ ਨੇ ਬਾਜਵਾ ਦਾ ਭਾਰਤ ਖਿਲਾਫ਼ ਬਿਆਨ ਆਉਣ ‘ਤੇ ਨਵਜੋਤ ਸਿੱਧੂ ਖਿਲਾਫ਼ ਮੋਰਚਾ ਖੋਲ੍ਹਦਿਆਂ ਪ੍ਰੈੱਸ ਕਾਨਫਰੰਸ ਕਰ ਦਿੱਤੀ ਹੁਸੈਨ ਨੇ ਸਿੱਧੂ ਮਾਮਲੇ ‘ਚ ਕਾਂਗਰਸ ਤੋਂ ਸਪੱਸ਼ਟੀਕਰਨ ਮੰਗਿਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top