ਬਠਿੰਡਾ ‘ਚ ‘ਕੈਪਟਨ’ ਨੇ ਪ੍ਰਦਰਸ਼ਨਕਾਰੀਆਂ ਅੱਗੇ ਭੱਜਕੇ ਛੁਡਾਇਆ ਖਹਿੜਾ

0

ਸਰਕਾਰ ਵੱਲੋਂ ਵਾਅਦੇ ਪੂਰੇ ਨਾ ਕਰਨ ‘ਤੇ ਸਾਬਕਾ ਕੌਂਸਲਰ ਨੇ ਕੀਤਾ ਅਨੋਖਾ ਵਿਰੋਧ ਪ੍ਰਦਰਸ਼ਨ

ਬਠਿੰਡਾ, (ਸੁਖਜੀਤ ਮਾਨ) ਇੱਥੋਂ ਦੇ ਪਰਸਰਾਮ ਨਗਰ ‘ਚ ਰਾਹਗੀਰ ਉਸ ਵੇਲੇ ਆਪਣੇ ਵਾਹਨ ਰੋਕ ਕੇ ਸੜਕਾਂ ‘ਤੇ ਖੜ੍ਹ ਗਏ ਜਦੋਂ ਉਨ੍ਹਾਂ ਨੇ ਸੜਕ ‘ਤੇ ‘ਕੈਪਟਨ’ ਭੱਜਿਆ ਜਾਂਦਾ ਵੇਖਿਆ ਕੈਪਟਨ ਦੇ ਮਗਰ ਦੌੜ ਰਹੇ ਪ੍ਰਦਰਸ਼ਨਕਾਰੀ ਆਪਣੀਆਂ ਮੰਗਾਂ ਪੂਰੀਆਂ ਕਰਨ ਲਈ ਨਾਅਰੇਬਾਜ਼ੀ ਕਰ ਰਹੇ ਸਨ ਜਿੰਨ੍ਹਾਂ ਤੋਂ ਬਚਣ ਲਈ ਕੈਪਟਨ ਅੱਗੇ ਦੌੜ ਰਿਹਾ ਸੀ ਦਰਸਅਲ ਦੌੜ ਰਿਹਾ ਇਹ ਕੈਪਟਨ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਹੀਂ ਸੀ ਪਰ ਉਸ ਵਰਗੀ ਵੇਸਭੁਸ਼ਾ ਬਣਾ ਕੇ ਅਨੋਖੇ ਢੰਗ ਨਾਲ ਸਾਬਕਾ ਕੌਂਸਲਰ ਵਿਜੇ ਕੁਮਾਰ ਵੱਲੋਂ ਕੀਤਾ ਗਿਆ

ਵਿਰੋਧ ਪ੍ਰਦਰਸ਼ਨ ਸੀ ਇਸ ਰੋਸ ਪ੍ਰਦਰਸ਼ਨ ਰਾਹੀਂ ਦਰਸਾਇਆ ਗਿਆ ਕਿ ਕਿਸ ਤਰ੍ਹਾਂ ਲੋਕਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਵਾਅਦੇ ਪੂਰੇ ਕਰਕੇ ਸੱਤਾ ਸੰਭਾਲ ਲਈ ਤੇ ਹੁਣ ਕੋਈ ਵਾਅਦਾ ਪੂਰਾ ਕਰਨ ਅਤੇ ਜਵਾਬ ਦੇਣ ਦੀ ਥਾਂ ਅੱਗੇ ਦੌੜ ਰਹੇ ਹਨ

ਇਸ ਮੌਕੇ ਵਿਜੇ ਕੌਂਂਸਲਰ ਨੇ ਕੈਪਟਨ ਅਮਰਿੰਦਰ ਸਿੰਘ ਵਰਗੀ ਵੇਸਭੂਸਾ ਬਣਾਈ ਹੋਈ ਸੀ ਮੌਕੇ ‘ਤੇ ਮੌਜ਼ੂਦ ਹੋਰ ਪ੍ਰਦਰਸ਼ਨਕਾਰੀਆਂ ਨੇ ਆਪਣੇ ਹੱਥਾਂ ‘ਚ ਬੇਰੁਜ਼ਗਾਰੀ ਭੱਤਾ ਦੇਣ, ਮੋਬਾਇਲ ਫੋਨ ਦਾ ਵਾਅਦਾ ਪੂਰਾ ਕਰਨ, ਪੁਲਿਸ ਮੁਲਾਜ਼ਮਾਂ ਨੂੰ ਹਫ਼ਤੇ ‘ਚ ਇੱਕ ਛੁੱਟੀ ਦੇਣ, ਆਟਾ ਦਾਲ ਖੰਡ-ਚਾਹ ਪੱਤੀ ਦਾ ਵਾਅਦਾ ਪੂਰਾ ਕਰਨ ਸਮੇਤ ਹੋਰ ਮੰਗਾਂ ਦਾ ਜ਼ਿਕਰ ਕਰਦੀਆਂ ਤਖਤੀਆਂ ਚੁੱਕੀਆਂ ਹੋਈਆਂ ਸਨ

ਇਹ ਪ੍ਰਦਰਸ਼ਨਕਾਰੀ ‘ਕੈਪਟਨ’ ਬਣੇ ਵਿਜੇ ਕੁਮਾਰ ਤੋਂ ਜਦੋਂ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਬਾਰੇ ਪੁੱਛਣ ਲੱਗੇ ਤਾਂ ਉਹ ਕੋਈ ਤਸ਼ੱਲੀਬਖਸ਼ ਜਵਾਬ ਦੇਣ ਦੀ ਥਾਂ ਪ੍ਰਦਰਸ਼ਨਕਾਰੀਆਂ ਤੋਂ ਖਹਿੜਾ ਛੁਡਵਾਉਣ ਲਈ ਦੌੜ ਗਿਆ ਇਸ ਮੌਕੇ ਵਿਜੇ ਕੁਮਾਰ ਨੇ ਪੱਤਰਕਾਰਾਂ ਨਾਲ ਮੁੱਖ ਮੰਤਰੀ ਦਾ ਰੋਲ ਨਿਭਾਉਂਦਿਆਂ ਵਿਅੰਗਮਈ ਲਹਿਜੇ ‘ਚ ਆਖਿਆ ਕਿ ਜਦੋਂ ਤੋਂ ਪੰਜਾਬ ‘ਚ ਕਾਂਗਰਸ ਦੀ ਸਰਕਾਰ ਬਣੀ ਹੈ ਉਹ ਲੋਕਾਂ ਦਾ ਖੂਨ ਚੂਸ ਰਿਹਾ ਹੈ ਤੇ ਹਾਲੇ ਦੋ ਸਾਲ ਹੋਰ ਖੂਨ ਚੂਸਿਆ ਜਾਵੇਗਾ

ਉਨ੍ਹਾਂ ਕਿਹਾ ਕਿ ”ਲੋਕਾਂ ਨੇ ਮੇਰੇ ਗੱਪਾਂ ‘ਚ ਆ ਕੇ ਮੈਨੂੰ ਵੋਟਾਂ ਪਾਈਆਂ ਪਰ ਨਾ ਮੈਂ ਕਰਜ਼ਾ ਮੁਆਫੀ ਕੀਤੀ, ਨਾ ਬੇਰੁਜ਼ਗਾਰੀ ਭੱਤਾ ਦਿੱਤਾ ਉਨ੍ਹਾਂ ਕਿਹਾ ਕਿ ‘ਮੈਂ ਵਿਧਾਇਕਾਂ ਦੀ ਤਨਖਾਹ ਜ਼ਰੂਰ ਦੁੱਗਣੀ ਕੀਤੀ ਹੈ ਤੇ ਹਾਲੇ ਦੋ ਹੋਰ ਗੱਪ ਮਾਰਦਾ ਰਹਾਂਗਾ ਇਸ ਅਨੋਖੇ ਵਿਰੋਧ ਪ੍ਰਦਰਸ਼ਨ ਨੂੰ ਵੇਖਕੇ ਉੱਥੇ ਮੌਜੂਦ ਲੋਕਾਂ ਨੇ ਆਖਿਆ ਕਿ ਭਾਵੇਂ ਹੀ ਇਹ ਪ੍ਰਦਰਸ਼ਨ ਵੇਖਣ ਨੂੰ ਅਜੀਬ ਲੱਗੇ ਪਰ ਮੌਜੂਦਾ ਸਰਕਾਰ ਦੀ ਹਕੀਕਤ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।