ਕੈਪਟਨ ਸਰਕਾਰ ਲੋਕਾਂ ਨੂੰ ਪੀਣਯੋਗ ਸਾਫ ਪਾਣੀ ਮੁਹੱਈਆ ਕਰਾਉਣ ਦੀ ਜਿੰਮੇਵਾਰੀ ਨਿਭਾਵੇ-ਬਾਦਲ

0
Captain, Responsibility, Providing, Drinking Water, Badal

ਸ਼ਾਹਕੋਟ ਦੇ ਵੋਟਰਾਂ ਨੂੰ ਕਾਂਗਰਸ ਦੀ ਜਮਾਨਤ ਜ਼ਬਤ ਕਰਾਉਣੀ ਚਾਹੀਦੀ ਹੈ, ਹਲਕਾ ਲੰਬੀ ਵਿਚ ਲੋਕਾਂ ਨਾਲ ਕੀਤਾ ਦੁੱਖ ਸੁੱਖ ਸਾਂਝਾ

ਮੇਵਾ ਸਿੰਘ, ਲੰਬੀ, 21 ਮਈ

ਸਾਬਕਾ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਹਲਕੇ ਦੇ ਖਿਓਵਾਲੀ ਅਤੇ ਮਹਿਣਾ ਪਿੰਡਾ ਦਾ ਦੌਰਾ ਕਰਦਿਆਂ ਪਿਛਲੇ ਦਿਨੀ ਇਨ੍ਹਾਂ ਪਿੰਡਾਂ ‘ਚ ਜੋ ਪਰਿਵਾਰਕ ਮੈਂਬਰ ਪਰਿਵਾਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਦੇ ਘਰਾਂ ‘ਚ ਪਹੁੰਚਕੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ।।ਇਸ ਮੌਕੇ ਉਨ੍ਹਾਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੀਣ ਵਾਲੇ ਪਾਣੀ ‘ਚ ਕੈਪਟਨ ਸਰਕਾਰ ਦੀ ਅਣਗਹਿਲੀ ਅਤੇ ਅਵੇਸਲੇਪਣ ਕਰਕੇ ਜ਼ਹਿਰ ਘੁਲ ਚੁੱਕਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਾਹੁੰਣ ਤਾਂ ਇਕ ਹਫਤੇ ਵਿਚ ਗੰਦੇ ਪਾਣੀ ਦਾ ਹੱਲ ਹੋ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਸਾਡੀ ਸਰਕਾਰ ਵੇਲੇ ਅਸੀਂ ਮੁੱਖ ਸਕੱਤਰ ਦੀ ਕਮੇਟੀ ਬਣਾਈ ਸੀ, ਜੋ ਕਿ ਹਰ ਹਫ਼ਤੇ ਮੁੱਖ ਮੰਤਰੀ ਨਾਲ ਮਿਲਕੇ ਰਿਵਿਊ ਕਰਦੀਆਂ ਸਨ ਕਿ ਲੋਕਾਂ ਨੂੰ ਮਿਲਣ ਵਾਲਾ ਸਾਫ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪ ਤਾਂ ਲੋਕ ਮੁੱਦਿਆਂ ਵੱਲ ਧਿਆਨ ਨਹੀ ਦਿੰਦੇ, ਸਗੋਂ ਉਹ ਤਾਂ ਮਨਾਲੀ ਵਿਖੇ ਜਨਮ ਦਿਨ ਮਨਾਉਣ ਲਈ ਪਹੁੰਚੇ ਹੋਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।