ਪ੍ਰਿਅਮ ਨੂੰ ਵਿਸ਼ਵ ਕੱਪ ‘ਚ ਅੰਡਰ-19 ਕ੍ਰਿਕਟ ਟੀਮ ਦੀ ਕਪਤਾਨੀ

0
Captain , Under-19 Cricket Team , World Cup

ਦੱਖਣੀ ਅਫਰੀਕਾ ‘ਚ ਅਗਲੇ ਸਾਲ 17 ਜਨਵਰੀ ਤੋਂ 9 ਫਰਵਰੀ ਤੱਕ ਖੇਡਿਆ ਜਾਵੇਗਾ ਵਿਸ਼ਵ ਕੱਪ

ਏਜੰਸੀ/ਨਵੀਂ ਦਿੱਲੀ। ਉੱਤਰ ਪ੍ਰਦੇਸ਼ ਦੇ ਬੱਲੇਬਾਜ਼ ਪ੍ਰਿਅਮ ਗਰਗ ਨੂੰ ਸਾਬਕਾ ਚੈਂਪੀਅਨ ਭਾਰਤ ਦੀ ਆਈਸੀਸੀ ਵਿਸ਼ਵ ਕੱਪ ‘ਚ ਅੰਡਰ-19 ਕ੍ਰਿਕਟ ਟੀਮ ਦੀ ਕਪਤਾਨੀ ਸੌਂਪੀ ਗਈ ਹੈ, ਜਿਸ ਲਈ ਸੋਮਵਾਰ ਨੂੰ 15 ਮੈਂਬਰੀ ਟੀਮ ਦਾ ਐਲਾਨ ਕੀਤਾ ਗਿਆ ਦੱਖਣੀ ਅਫਰੀਕਾ ‘ਚ ਅਗਲੇ ਸਾਲ 17 ਜਨਵਰੀ ਤੋਂ 9 ਫਰਵਰੀ ਤੱਕ ਹੋਣ ਵਾਲੇ ਆਈਸੀਸੀ ਵਿਸ਼ਵ ਕੱਪ ‘ਚ ਭਾਰਤ ਆਪਣੇ ਖਿਤਾਬ ਦਾ ਬਚਾਅ ਕਰਨ ਉਤਰੇਗਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਅਖਿਲ ਭਾਰਤੀ ਜੂਨੀਅਰ ਚੋਣ ਕਮੇਟੀ ਨੇ ਟੀਮ ਦੀ ਚੋਣ ਕੀਤੀ 19 ਸਾਲ ਦੇ ਸਲਾਮੀ ਬੱਲੇਬਾਜ਼ ਪ੍ਰਿਅਮ ਗਰਗ ਨੂੰ ਟੀਮ ਦੀ ਕਪਤਾਨੀ ਸੌਂਪੀ ਗਈ ਹੈ ਜਿਨ੍ਹਾਂ ਨੇ ਲਿਸਟ ਏ ਕ੍ਰਿਕਟ ‘ਚ ਸੈਂਕੜਾ ਅਤੇ ਪ੍ਰਥਮ ਸ਼੍ਰੇਣੀ ‘ਚ ਦੂਹਰਾ ਸੈਂਕੜਾ ਲਾਇਆ ਹੈ । World Cup

ਬਿਹਤਰੀਨ ਫਾਰਮ ‘ਚ ਖੇਡ ਰਹੇ ਯੂਪੀ ਦੇ ਬੱਲੇਬਾਜ਼ ਦੇਵਧਰ ਟਰਾਫੀ ‘ਚ ਭਾਰਤ ਸੀ ਟੀਮ ਦਾ ਹਿੱਸਾ ਸਨ ਜੋ ਉਪ ਜੇਤੂ ਰਹੀ ਸੀ ਉਨ੍ਹਾਂ ਨੇ ਬੀਤੇ ਮਹੀਨੇ ਭਾਰਤ ਬੀ ਖਿਲਾਫ ਫਾਈਨਲ ਮੈਚ ‘ਚ 74 ਦੌੜਾਂ ਦੀ ਪਾਰੀ ਖੇਡੀ ਸੀ ਬੀਸੀਸੀਆਈ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਕਿਹਾ, ‘ਬੀਸੀਸੀਆਈ ਨੇ ਚਾਰ ਵਾਰ ਦੀ ਚੈਂਪੀਅਨ ਭਾਰਤ ਦੀ ਅੰਡਰ-19 ਟੀਮ ਵਿਸ਼ਵ ਕੱਪ ਟੀਮ ਐਲਾਨ ਕਰ ਦਿੱਤੀ ਹੈ ਜਿਸ ਦੀ ਅਗਵਾਈ ਪ੍ਰਿਅਮ ਗਰਗ ਕਰਨਗੇ ਯਸ਼ਵੀ ਜਾਇਸਵਾਲ ਨੂੰ ਵੀ ਟੀਮ ‘ਚ ਜਗ੍ਹਾ ਮਿਲੀ ਹੈ।

ਜੋ ਲਿਸਟ ਏ ਕ੍ਰਿਕਟ ‘ਚ ਦੂਹਰਾ ਸੈਂਕੜਾ ਲਾਉਣ ਵਾਲੇ ਸਭ ਤੋਂ ਨੌਜਵਾਨ ਕ੍ਰਿਕਟਰ ਹਨ ਅੰਡਰ-19 ਵਿਸ਼ਵ ਕੱਪ ‘ਚ ਇਸ ਸਾਲ 16 ਟੀਮਾਂ ਹਿੱਸਾ ਲੈਣਗੀਆਂ ਜਿਨ੍ਹਾਂ ਨੂੰ ਚਾਰ ਗਰੁੱਪਾਂ ‘ਚ ਵੰਡਿਆ ਗਿਆ ਹੈ ਭਾਰਤ ਨੂੰ ਗਰੁੱਪ ਏ ‘ਚ ਜਗ੍ਹਾ ਮਿਲੀ ਹੈ ਜੋ ਪਹਿਲੀ ਵਾਰ ਕੁਆਲੀਫਾਇਰ ਬਣੇ ਜਪਾਨ, ਨਿਊਜ਼ੀਲੈਂਡ ਅਤੇ ਸ੍ਰੀਲੰਕਾ ਨਾਲ ਸ਼ਾਮਲ ਹਨ ਹਰ ਗਰੁੱਪ ਦੀਆਂ ਟਾਪ ਦੋ ਟੀਮਾਂ ਨੂੰ ਸੁਪਰ ਲੀਗ ‘ਚ ਜਗ੍ਹਾ ਮਿਲੇਗੀ ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਅੰਡਰ-19 ਟੀਮ ਦੱਖਣੀ ਅਫਰੀਕਾ ਰਵਾਨਾ ਹੋਵੇਗੀ ਜਿੱਥੇ ਉਹ ਅਫਰੀਕਾ ਦੀ ਅੰਡਰ-19 ਟੀਮ ਨਾਲ ਤਿੰਨ ਵਨਡੇ ਮੈਚ ਖੇਡੇਗੀ ਇਸ ਤੋਂ ਬਾਅਦ ਉਹ ਦੱਖਣੀ ਅਫਰੀਕਾ, ਜਿੰਬਾਬਵੇ ਅਤੇ ਨਿਊਜ਼ੀਲੈਂਡ ਦੀ ਅੰਡਰ-19 ਟੀਮਾਂ ਨਾਲ ਚਾਰ ਦੇਸ਼ਾਂ ਦੀ ਲੜੀ ‘ਚ ਹਿੱਸਾ ਲਵੇਗੀ।

ਅੰਡਰ-19 ਵਿਸ਼ਵ ਕੱਪ ਟੀਮ ਇਸ ਤਰ੍ਹਾਂ ਹੈ:

ਪ੍ਰਿਅਮ ਗਰਗ (ਕਪਤਾਨ), ਯਸ਼ਵੀ ਜਾਇਸਵਾਲ, ਤਿਲਕ ਵਰਮਾ, ਦਿਵਿਆਸ਼ ਸਕਸੈਨਾ, ਧਰੁਵ ਚੰਦ ਜੁਰੇਲ (ਉਪ ਕਪਤਾਨ ਅਤੇ ਵਿਕਟਕੀਪਰ), ਸਾਸਵਤ ਰਾਵਤ, ਦਿਵਿਆਂਸ ਜੋਸ਼ੀ, ਸੁਭਾਂਗ ਹੇਗੜੇ, ਰਵੀ ਬਿਸ਼ਨੋਈ, ਆਕਾਸ਼ ਸਿੰਘ, ਕਾਰਤਿਕ ਤਿਆਗੀ, ਅਰਥਵ ਅੰਕੋਲਕਰ, ਕੁਮਾਰ ਕੁਸ਼ਗਾਰਾ (ਵਿਕਟਕੀਪਰ), ਸੁਸ਼ਾਤ ਮਿਸ਼ਰਾ, ਵਿਦਿਆਧਰ ਪਾਟਿਲ

ਦੱਖਣੀ ਅਫਰੀਕਾ ਦੌਰੇ ਲਈ ਟੀਮ

ਪ੍ਰਿਅਮ ਗਰਗ (ਕਪਤਾਨ), ਯਸ਼ਵੀ ਜਾਇਸਵਾਲ, ਤਿਲਕ ਵਰਮਾ, ਦਿਵਿਆਂਸ਼ ਸਕਸੈਨਾ, ਧਰੁਵ ਚੰਦ ਜੁਰੇਲ (ਉਪ ਕਪਤਾਨ ਅਤੇ ਵਿਕਟਕੀਪਰ), ਸਾਸਵਤ ਰਾਵਤ, ਦਿਵਿਆਂਸ ਜੋਸ਼ੀ, ਸੁਭਾਂਗ ਹੇਗੜੇ, ਰਵੀ ਬਿਸ਼ਨੋਈ, ਆਕਾਸ਼ ਸਿੰਘ, ਕਾਰਤਿਕ ਤਿਆਗੀ, ਅਰਥਵ ਅੰਕੋਲਕਰ, ਕੁਮਾਰ ਕੁਸ਼ਗਾਰਾ (ਵਿਕਟਕੀਪਰ), ਸ਼ੁਸਾਂਤ ਮਿਸ਼ਰਾ, ਵਿਦਿਆਧਰ ਪਾਟਿਲ, ਸੀਟੀਐਲ ਰਕਸ਼ਣ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।