Breaking News

ਐਡੀਡਾਸ ਨਾਲ ਜੁੜੇ ਹਾਕੀ ਕਪਤਾਨ ਮਨਪ੍ਰੀਤ ਸਿੰਘ

28 ਨਵੰਬਰ ਤੋਂ ਸ਼ੁਰੂ ਵਿਸ਼ਵ ਕੱਪ ‘ਚ ਭਾਰਤੀ ਪੁਰਸ਼ ਹਾਕੀ ਟੀਮ ਦੀ ਕਪਤਾਨੀ ਮਨਪ੍ਰੀਤ ਸੰਭਾਲ ਰਹੇ ਹਨ

 
ਨਵੀਂ ਦਿੱਲੀ, 20 ਨਵੰਬਰ
ਅਰਜੁਨ ਅਵਾਰਡੀ ਅਤੇ ਭਾਰਤੀ ਰਾਸ਼ਟਰੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਖੇਡ ਸਾਮਾਨ ਬਣਾਉਣ ਵਾਲੀ ਕੰਪਨੀ ਐਡੀਡਾਸ ਨਾਲ ਜੁੜ ਗਏ ਹਨ ਭੁਵਨੇਸ਼ਵਰ ‘ਚ 28 ਨਵੰਬਰ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ ‘ਚ ਭਾਰਤੀ ਪੁਰਸ਼ ਹਾਕੀ ਟੀਮ ਦੀ ਕਪਤਾਨੀ ਮਨਪ੍ਰੀਤ ਸੰਭਾਲ ਰਹੇ ਹਨ ਇਸ ਸਾਲ ਅਰਜੁਨ ਪੁਰਸਕਾਰ ਜਿੱਤਣ ਵਾਲੇ ਮਨਪ੍ਰੀਤ ਦੀ ਕਪਤਾਨੀ ‘ਚ ਭਾਰਤ ਨੇ 2017 ਵਿਸ਼ਵ ਲੀਗ ਫਾਈਨਲ ‘ਚ ਕਾਂਸੀ ਤਮਗਾ ਜਿੱਤਿਆ ਸੀ ਉਹ 2012 ਲੰਦਨ ਅਤੇ 2016 ਰਿਓ ਓਲੰਪਿਕ ਖੇਡਣ ਵਾਲੀ ਭਾਰਤੀ ਟੀਮ ਦੇ ਮੈਂਬਰ ਵੀ ਸਨ ਐਡੀਡਾਸ ਨਾਲ ਅਥਲੀਟ ਹਿਮਾ ਦਾਸ, ਸਵਪਨਾ ਬਰਮਨ, ਕ੍ਰਿਕਟਰ ਰੋਹਿਤ ਸ਼ਰਮਾ, ਕੁਲਦੀਪ ਯਾਦਵ, ਰਿਸ਼ਭ ਪੰਤ, ਸਕਆੱਸ਼ ਖਿਡਾਰੀ ਦੀਪਿਕਾ ਪੱਲੀਕਲ, ਟੈਨਿਸ ਖਿਡਾਰੀ ਜੀਲ ਦੇਸਾਈ, ਨਿਖਤ ਜ਼ਰੀਨ, ਸਿਧਾਂਤ ਅਤੇ ਮਨਜੋਤ ਕਾਲੜਾ ਵੀ ਜੁੜੇ ਹੋਏ ਹਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

ਪ੍ਰਸਿੱਧ ਖਬਰਾਂ

To Top