ਕੈਪਟਨ ਦਾ ਵੱਡਾ ਬਿਆਨ, ਸਿੱਧੂ ਨੂੰ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਨ ਦਿਆਂਗਾ

0
142
Captain Amrinder Singh Sachkahoon

ਸਿੱਧੂ ਖਿਲਾਫ਼ ਖੜਾ ਕਰਾਂਗਾ ਮਜ਼ਬੂਤ ਉਮੀਦਵਾਰ

  • ਕੈਪਟਨ ਵੱਲੋਂ ਬਗਾਵਤ ਦੇ ਸਿੱਧੇ ਸੰਕੇਤ
  • ਕੈਪਟਨ ਨੂੰ ਸਿੱਧੂ ਨੂੰ ਦੱਸਿਆ ‘ਡਰਾਮਾ ਮਾਸਟਰ’
  • ਸਿੱਧੂ ਨੂੰ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਨ ਦਿਆਂਗਾ, ਭਾਵੇਂ ਮੈਨੂੰ ਕੋਈ ਵੀ ਕੁਰਬਾਨੀ ਕਿਉਂ ਨਾ ਕਰਨੀ ਪਵੇ : ਕੈਪਟਨ
  • ਨਵਜੋਤ ਸਿੱਧੂ ’ਤੇ ਅਮਰਿੰਦਰ ਦਾ ਹਮਲਾ
  • ਅਮਰਿੰਦਰ ਨੇ ਰਾਹੁਲ, ਪ੍ਰਿਅੰਕਾ ਨੂੰ ਦੱਸਿਆ ਗੈਰ ਤਜ਼ਰਬੇਕਾਰ
  • ਨਵਜੋਤ ਸਿੱਧੂ ਦੇਸ਼ ਲਈ ਵੱਡਾ ਖਤਰਾ
  • ਚੰਨੀ ਸਰਕਾਰ ’ਚ ਸਿੱਧੂ ਹਨ ਸੁਪਰ ਸੀਐੱਮ

(ਸੱਚ ਕਹੂੰ ਨਿਊਜ਼), ਚੰਡੀਗੜ੍ਹ। ਪੰਜਾਬ ਕਾਂਗਰਸ ’ਚ ਚੱਲ ਰਿਹਾ ਹੈ ਅੰਦਰੂਨੀ ਕਲੇਸ਼ ਖਤਮ ਹੋਣ ਦਾ ਨਾਂਅ ਨਹੀਂ ਲਿਆ ਰਿਹਾ। ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਏ ਜਾਣ ਤੋੋਂ ਬਾਅਦ ਸਿੱਧੂ ਖਿਲਾਫ਼ ਕੈਪਟਨ ਦੇ ਤੇਵਰ ਹੋਰ ਤਿੱਖੇ ਹੁੰਦੇ ਨਜ਼ਰ ਆ ਰਹੇ ਹਨ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਕਿਸੇ ਵੀ ਹਾਲਤ ’ਚ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਨ ਦੇਣਗੇ । ਉਨ੍ਹਾਂ ਕਿਹਾ ਕਿ ਉਹ ਅਜਿਹੇ ਖਤਰਨਾਕ (ਸਿੱਧੂ) ਵਿਅਕਤੀ ਤੋਂ ਦੇਸ਼ ਨੂੰ ਬਚਾਉਣ ਲਈ ਹਰ ਲੜਾਈ ਲੜਨਗੇ ਤੇ ਇਸ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ ।ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਉਹ ਆਉਂਦੀਆਂ ਵਿਧਾਨ ਸਭਾ ਚੋਣਾਂ 2022 ’ਚ ਸਿੱਧੂ ਨੂੰ ਹਰਾਉਣ ਲਈ ਇੱਕ ਮਜ਼ਬੂਤ ਉਮੀਦਵਾਰ ਖੜਾ ਕਰਨਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ