ਕਰਫ਼ਿਊ ਦੌਰਾਨ ਏ.ਐਸ.ਆਈ. ‘ਤੇ ਕਾਰ ਚੜਾਉਣ ਵਾਲੇ ਪਿਉ ਪੁੱਤ ਗ੍ਰਿਫ਼ਤਾਰ

0

ਕਰਫ਼ਿਊ ਦੌਰਾਨ ਏ.ਐਸ.ਆਈ. ‘ਤੇ ਕਾਰ ਚੜਾਉਣ ਵਾਲੇ ਪਿਉ ਪੁੱਤ ਗ੍ਰਿਫ਼ਤਾਰ

ਜਲੰਧਰ, (ਰਾਜਨ ਮਾਨ ) ਜਲੰਧਰ ਪੁਲਿਸ ਵਲੋਂ ਕਰਫ਼ਿਊ ਦੌਰਾਨ ਏ.ਐਸ.ਆਈ. ‘ਤੇ ਕਾਰ ਚੜਾਉਣ ਵਾਲੇ ਪਿਉ ਪੁੱਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਦੋਸ਼ੀ ਦੀ ਪਹਿਚਾਣ ਅਨਮੋਲ ਮਹਿਮੀ ਵਜੋਂ ਹੋਈ ਹੈ ਜੋ ਕਿ ਅਰਟੀਗਾ ਕਾਰ ਨੰਬਰ ਪੀ.ਬੀ.08-ਸੀ.ਐਸ.-6467 ਚਲਾ ਰਿਹਾ ਸੀ। ਉਨ•ਾਂ ਦੱਸਿਆ ਕਿ ਜਦੋਂ ਉਸ ਨੂੰ ਮਿਲਕ ਬਾਰ ਚੌਕ ਨੇੜੇ ਪੁਲਿਸ ਪਾਰਟੀ ਵਲੋਂ ਰੋਕਿਆ ਗਿਆ ਤਾਂ ਉਸ ਨੇ ਰੁਕਣ ਦੀ ਬਜਾਏ ਕਾਰ ਭਜਾ ਲਈ ਅਤੇ ਨਾਕਾ ਤੋੜਿਆ । ਸ੍ਰੀ ਭੁੱਲਰ ਨੇ ਦੱਸਿਆ ਕਿ ਤੇਜ਼ ਗਤੀ ਵਾਲੀ ਕਾਰ ਡਿਊਟੀ ‘ਤੇ ਤਾਇਨਾਤ ਸਹਾਇਕ ਸਬ ਇੰਸਪੈਕਟਰ ਸ੍ਰੀ ਮੁਲਖ ਰਾਜ ਦੇ ਉਪਰ ਲਗਭਗ ਚੜ• ਗਈ ਸੀ।

ਉਨਾਂ ਨੇ ਦੱਸਿਆ ਕਿ ਸਹਾਇਕ ਸਬ ਇੰਸਪੈਕਟਰ ਵਲੋਂ ਕਿਸੇ ਤਰ੍ਹਾਂ ਕਾਰ ਦੇ ਬੋਨਟ ‘ਤੇ ਛਾਲ ਮਾਰ ਕੇ ਆਪਣੀ ਜਾਨ ਬਚਾਈ ਗਏ ਅਤੇ ਉਸ ਨੂੰ ਸੜਕ ‘ਤੇ ਘਸੀਟਿਆ ਗਿਆ। ਉਨ•ਾਂ ਦੱਸਿਆ ਕਿ ਦੋਸ਼ੀ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ

ਜਿਸ ਨੂੰ ਪੁਲਿਸ ਪਾਰਟੀ ਅਤੇ ਆਮ ਲੋਕਾਂ ਵਲੋਂ ਪਿੱਛਾ ਕਰਕੇ ਕਾਬੂ ਕੀਤਾ ਗਿਆ। ਉਨ•ਾਂ ਕਿਹਾ ਕਿ ਦੋਸ਼ੀ ਦੀ ਉਮਰ 20 ਸਾਲ ਹੈ ਅਤੇ ਉਸ ਸਥਾਨਕ ਕਾਲਜ ਦਾ ਵਿਦਿਆਰਥੀ ਹੈ ਤੇ ਉਸ ਦਾ ਪਿਤਾ ਬਿਜਲੀ ਦੇ ਸਮਾਨ ਵਾਲੀ ਦੁਕਾਨ ਦਾ ਮਾਲਕ ਹੈ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਐਫ.ਆਈ.ਆਰ.ਨੰਬਰ 101 ਮਿਤੀ 02.05.2020 ਧਾਰਾ 307/353/186/188/34 ਆਈ.ਪੀ.ਸੀ. ਅਤੇ 3(2) ਐਪੀਡੇਮਿਕ ਡਸੀਜ਼ ਐਕਟ ਅਤੇ 51 ਡੀਜਾਸਟਰ ਮੇਨੈਜਮੈਂਟ ਐਕਟ ਤਹਿਤ ਪੁਲਿਸ ਡਵੀਜ਼ਨ ਨੰਬਰ 6 ਵਿੱਚ ਅਨਮੋਲ ਮਹਿਮੀ (ਡਰਾਇਵਰ) ਅਤੇ ਉਸ ਦੇ ਪਿਤਾ ਪਰਮਿੰਦਰ ਕੁਮਾਰ (ਮਾਲਕ) ਦੋਵੇਂ ਵਾਸੀ ਨਕੋਦਰ ਰੋਡ ਜਲੰਧਰ ਦੇ ਖਿਲਾਫ਼ ਕੇਸ ਦਰਜ਼ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਕਰਫ਼ਿਊ ਡਿਊਟੀ ‘ਤੇ ਤਾਇਨਾਤ ਪੁਲਿਸ ਅਫ਼ਸਰਾਂ ਖਿਲਾਫ਼ ਅਜਿਹੀ ਕਿਸੇ ਵੀ ਕਾਰਵਾਈ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਇਸ ਤਰ•ਾਂ ਦੇ ਘਿਨਾਉਣੇ ਜ਼ੁਰਮ ਵਿੱਚ ਲਿਪਤ ਕਿਸੇ ਵੀ ਵਿਅਕਤੀ ਦੇ ਖਿਲਾਫ਼ ਸ਼ਖਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।