ਫੌਜ ਦੇ ਵਾਹਨ ਨਾਲ ਕਾਰ ਟਕਰਾਈ, ਤਿੰਨ ਦੀ ਮੌਤ

0
Car, Collision, Army, Vehicle, Samba, Three, Killed

ਫੌਜ ਦੇ ਵਾਹਨ ਨਾਲ ਕਾਰ ਟਕਰਾਈ, ਤਿੰਨ ਦੀ ਮੌਤ

ਜੰਮੂ, ਏਜੰਸੀ। ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ‘ਚ ਘਾਘਵਾਲ ਦੇ ਨੇੜੇ ਮੰਗਲਵਾਰ ਸਵੇਰੇ ਇੱਕ ਵੈਨ ਦੇ ਫੌਜ ਦੀ ਕ੍ਰੇਨ ਨਾਲ ਟਕਰਾ ਜਾਣ ਨਾਲ ਇੱਕ ਮਹਿਲਾ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਜਦੋਂ ਕਿ ਚਾਰ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਸਵੇਰੇ ਕਰੀਬ ਇੱਕ ਵੱਜ ਕੇ 20 ਮਿੰਟ ‘ਤੇ ਇੱਕ ਵੈਨ ਨੇ ਫੌਜ ਦੀ ਕ੍ਰੇਨ ਨੂੰ ਪਿੱਛੋਂ ਟੱਕਰ ਮਾਰੀ। ਵੈਨ ‘ਚ ਸਵਾਰ ਤਿੰਨ ਵਿਅਕਤੀਆਂ ਦੀ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ ਜਦੋਂ ਕਿ ਚਾਰ ਹੋਰ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਹਿਚਾਣ ਸੁਨੀਤਾ ਰਾਣੀ (23), ਗੋਪੀ ਕ੍ਰਿਸ਼ਨ (29) ਅਤੇ ਹਰਸ਼ ਵਰਧਨ (20) ਵਜੋਂ ਹੋਈ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸਾਂਬਾ ਦੇ ਜ਼ਿਲ੍ਹਾ ਹਸਪਤਾਲ ‘ਚ ਲਿਜਾਇਆ ਗਿਆ ਹੈ। ਜ਼ਖਮੀਆਂ ਦੀ ਸ਼ਨਾਖਤ ਰੇਣੂ ਸ਼ਰਮਾ (27), ਸ਼ੰਮੀ (22), ਆਸ਼ਾ ਰਾਮ (28) ਅਤੇ ਤਕਸ਼ (ਇੱਕ ਸਾਲ) ਵਜੋਂ ਹੋਈ ਹੈ। ਉਹਨਾਂ ਨੂੰ ਹਸਪਾਤਲ ‘ਚ ਦਾਖਲ ਕਰਵਾ ਦਿੱਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।